Close
Menu

‘ਕਵਾਂਟੀਕੋ’ ਦੇ ਸੈੱਟ ‘ਤੇ ਜ਼ਖਮੀ ਹੋਈ ਪ੍ਰਿਅੰਕਾ, ਸਿਰ ‘ਤੇ ਲੱਗੀ ਸੱਟ

-- 14 January,2017
ਨਿਊਯਾਰਕ— ਭਾਰਤੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਉਸ ਦੇ ਟੀ. ਵੀ. ਸ਼ੋਅ ‘ਕਵਾਂਟੀਕੋ’ ਦੇ ਸੈੱਟ ‘ਤੇ ਸ਼ੂਟਿੰਗ ਦੌਰਾਨ ਮਾਮੂਲੀ ਸੱਟ ਲੱਗਣ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ‘ਏ. ਬੀ. ਸੀ.’ ਚੈਨਲ ਦੇ ਨਿਰਮਾਤਾ ਦਲ ਨੇ ‘ਐਂਟਰਟੇਨਮੈਂਟ ਟੂਨਾਈਟ’ ਨੂੰ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 34 ਸਾਲਾ ਅਭਿਨੇਤਰੀ ਨੂੰ ਹੁਣ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਘਰ ‘ਚ ਆਰਾਮ ਕਰ ਰਹੀ ਹੈ।
ਖਬਰਾਂ ਮੁਤਾਬਕ ਪ੍ਰਿਅੰਕਾ ਬੁੱਧਵਾਰ ਨੂੰ ਇਕ ਸਟੰਟ ਦ੍ਰਿਸ਼ ਫਿਲਮਾਉਂਦੇ ਸਮੇਂ ਆਪਣੇ ਸਿਰ ਭਾਰ ਹੇਠਾਂ ਡਿੱਗ ਗਈ ਸੀ, ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ। ਪ੍ਰਿਅੰਕਾ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ‘ਬੇਵਾਚ’ ਦੀ ਅਭਿਨੇਤਰੀ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਕੁਝ ਘੰਟਿਆਂ ਤਕ ਇਲਾਜ ਲਈ ਐਮਰਜੈਂਸੀ ਰੂਮ ‘ਚ ਰੱਖਿਆ ਗਿਆ ਸੀ। ਹੁਣ ਉਹ ਆਪਣੇ ਘਰ ‘ਚ ਆਰਾਮ ਕਰ ਰਹੀ ਹੈ।
ਅਭਿਨੇਤਰੀ ਦੇ ਪ੍ਰਤੀਨਿਧੀ ਨੇ ਕਿਹਾ, ‘ਕੱਲ ਰਾਤ ‘ਕਵਾਂਟੀਕੋ’ ਦੇ ਸੈੱਟ ‘ਤੇ ਮਾਮੂਲੀ ਘਟਨਾ ਵਾਪਰੀ ਸੀ। ਪ੍ਰਿਅੰਕਾ ਨੂੰ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰ ਵਲੋਂ ਉਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਉਹ ਡਾਕਟਰ ਦੀ ਸਲਾਹ ਮੁਤਾਬਕ ਆਪਣੇ ਘਰ ‘ਚ ਆਰਾਮ ਕਰ ਰਹੀ ਹੈ ਤੇ ਕੁਝ ਦਿਨਾਂ ਬਾਅਦ ਕੰਮ ‘ਤੇ ਪਰਤ ਆਵੇਗੀ।’
Facebook Comment
Project by : XtremeStudioz