Close
Menu

ਕਸ਼ਮੀਰੀ ਪੰਡਿਤਾਂ ਦੀ ਹਾਲਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ : ਮੋਦੀ

-- 03 December,2013

ਨਵੀਂ ਦਿੱਲੀ- ਜੰਮੂ ਯਾਤਰਾ ਦੇ ਦੌਰਾਨ ਕਸ਼ਮੀਰੀ ਪੰਡਿਤਾਂ ਦੇ ਮਾਮਲਿਆਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਲਈ ਭਾਰੀ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਕਿ ਉਸ ਭਾਈਚਾਰੇ ਦੀ ਹਾਲਤ ਦੀ ਕੋਈ ਵੀ ਅਣਦੇਖੀ ਨਹੀਂ ਕਰ ਸਕਦਾ ਹੈ। ਮੋਦੀ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਇੰਨੇ ਸਾਲਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਿਤਾਂ ਨੂੰ ਕੋਈ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਅਸੀਂ ਇਸ ਭਾਈਚਾਰੇ ਨੂੰ ਨਿਆਂ ਦਿਵਾਉਣ ਦੀ ਕੋਸ਼ਿਸ਼ ਦੇ ਲਈ ਵਚਨਬੱਧ ਹਾਂ।  ਜੰਮੂ ‘ਚ ਐਤਵਾਰ ਨੂੰ ਆਪਣੀ ਜਨ ਸਭਾ ‘ਚ ਕਸ਼ਮੀਰੀ ਪੰਡਿਤਾਂ ਜਾਂ ਉਨ੍ਹਾਂ ਦੀ ਹਾਲਤ ਦਾ ਜ਼ਿਕਰ ਨਾ ਕਰਨ ‘ਤੇ ਇਸ ਭਾਈਚਾਰੇ ਦੇ ਕਈ ਸਮੂਹਾਂ ਅਤੇ ਵਿਅਕਤੀਆਂ ਨੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਸਖਤ ਆਲੋਚਨਾ ਕੀਤੀ ਹੈ। ਸਾਈਬਰ ਸਪੇਸ ‘ਚ ਵੱਡੀ ਗਿਣਤੀ ‘ਚ ਕਸ਼ਮੀਰੀ ਪੰਡਿਤਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਮੋਦੀ ਦਾ ਸੋਮਵਾਰ ਨੂੰ ਟਵੀਟ ਆਇਆ ਹੈ। ਜੀਵਨ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਦਾ ਮੰਨਣਾ ਹੈ ਕਿ ਜੰਮੂ ‘ਚ ਐਤਵਾਰ ਨੂੰ ਆਪਣੇ 30 ਮਿੰਟ ਦੇ ਭਾਸ਼ਣ ‘ਚ ਮੋਦੀ ਨੂੰ ਕਸ਼ਮੀਰੀ ਪੰਡਿਤਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਨਾ ਚਾਹੀਦਾ ਸੀ। ਕੁਝ ਨੇ ਤਾਂ ਇਥੋਂ ਤੱਕ ਕਿਹਾ ਕਿ ਜੋ ਕਸ਼ਮੀਰੀ ਪੰਡਿਤ ਮੋਦੀ ਪ੍ਰਸ਼ੰਸਕ ਹਨ, ਉਨ੍ਹਾਂ ਦੇ ਲਈ ਗੁਜਰਾਤ ਦੇ ਮੁੱਖ ਮੰਤਰੀ ਦਾ ਇਹ ਰੁਖ਼ ਅੱਖਾਂ ਖੋਲ੍ਹਣ ਵਾਲੀ ਗੱਲ ਹੈ।

Facebook Comment
Project by : XtremeStudioz