Close
Menu

ਕਸ਼ਮੀਰ ‘ਚ ਮੋਦੀ ਦੀ ਗੱਲ ਨੂੰ ਸਿਆਸੀ ਪਾਰਟੀਆਂ ਦੱਸਿਆ ‘ਸ਼ਬਦਜਾਲ’ ਤੇ ‘ਦੋਗਲਾਪਣ’

-- 09 December,2014

ਸ੍ਰੀਨਗਰ, ਜੰਮੂ-ਕਸ਼ਮੀਰ ‘ਚ ਤੀਸਰੇ ਪੜਾਅ ਦੇ ਮਤਦਾਨ ਤੋਂ ਪਹਿਲਾ ਇਕ ਚੋਣ ਰੈਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਕਰੀਰ ਨੇ ਕਸ਼ਮੀਰ ਦੀ ਸਿਆਸੀ ਪਾਰਟੀਆਂ ਨੂੰ ਖਾਸਾ ਨਾਰਾਜ਼ ਕਰ ਦਿੱਤਾ ਅਤੇ ਉਨ੍ਹਾਂ ਨੇ ਮੋਦੀ ਦੀਆਂ ਗੱਲਾਂ ਨੂੰ ਸ਼ਬਦਜਾਲ ਅਤੇ ਦੋਗਲਾਪਣ ਦੱਸ ਕੇ ਨਿੰਦਾ ਕੀਤੀ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਨੇ ਦੋਸ਼ ਲਗਾਇਆ ਕਿ ਮੋਦੀ ਚੋਣ ਪ੍ਰਚਾਰ ਦੌਰਾਨ 1000 ਕਰੋੜ ਰੁਪਏ ਦੇ ਸਹਾਇਤਾ ਪੈਕੇਜ ਦਾ ਢੋਲ ਵਜਾ ਕੇ ਕਸ਼ਮੀਰ ਹੜ੍ਹ ਪੀੜਤਾਂ ਦਾ ਅਪਮਾਨ ਕਰ ਰਹੇ ਹਨ। ਪੀ.ਡੀ.ਪੀ ਦੇ ਆਗੂ ਮੁਫ਼ਤੀ ਮੁਹੰਮਦ ਸਈਦ ਨੇ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਕਿਹਾ ਕਿ ਮਹਿਜ਼ 1000 ਕਰੋੜ ਦੇ ਕੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਮਹੱਤਤਾ ਨਾਲ ਖੇਡਿਆ ਜਾ ਰਿਹਾ ਹੈ। ਜਿਹੜੇ ਕੋਈ ਖ਼ੈਰਾਤ ਨਹੀਂ ਚਾਹੁੰਦੇ ਬਸ ਇਨ੍ਹਾਂ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਲ ਵੀ ਠੀਕ ਉਸੇ ਤਰ੍ਹਾਂ ਦਾ ਹੀ ਸਲੂਕ ਕੀਤਾ ਜਾਵੇ, ਜਿਸ ਤਰ੍ਹਾਂ ਬਾਕੀ ਦੇਸ਼ ਦੇ ਲੋਕਾਂ ਨਾਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ‘ਚ ਸਤੰਬਰ ‘ਚ ਆਏ ਹੜ੍ਹ ਨਾਲ ਹਜ਼ਾਰ ਗੁਣਾ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਮਹਿਜ਼ 1000 ਕਰੋੜ ਰੁਪਏ ਦੇ ਬਾਰੇ ‘ਚ ਢੋਲ ਵਜਾ ਕੇ ਅਤੇ ਆਪਣੇ ਚੋਣ ਪ੍ਰਚਾਰ ਦਾ ਹਿੱਸਾ ਬਣਾ ਕੇ ਭਾਜਪਾ ਨੇਤਾ ਜ਼ਖ਼ਮਾਂ ‘ਤੇ ਨਮਕ ਛਿੜਕ ਰਹੇ ਹਨ।

Facebook Comment
Project by : XtremeStudioz