Close
Menu

ਕਸ਼ਮੀਰ ਮਸਲੇ ਦੇ ਹੱਲ ਲਈ ਕਰਤਾਰਪੁਰ ਜਿਹੇ ਯਤਨਾਂ ਦੀ ਲੋੜ: ਮਹਿਬੂਬਾ

-- 27 November,2018

ਸ੍ਰੀਨਗਰ, 27 ਨਵੰਬਰ
ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਹਿੰਸਾ ਅਤੇ ਖੂਨ ਖਰਾਬੇ ਦੀ ਬਜਾਇ ਕਸ਼ਮੀਰ ਮਸਲੇ ਦਾ ਹੱਲ ਕਰਤਾਰਪੁਰ ਜਿਹੇ ਯਤਨਾਂ ਰਾਹੀਂ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ,“ਜੰਮੂ ਕਸ਼ਮੀਰ ਸਮੱਸਿਆ ਦੇ ਹੱਲ ਲਈ ਨਿਧੜਕ, ਇਮਾਨਦਾਰ ਅਤੇ ਮਾਨਵਵਾਦੀ ਯਤਨਾਂ ਦੀ ਲੋੜ ਹੈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਅਜਿਹੇ ਦਿਨ ਰੱਖਿਆ ਗਿਆ ਹੈ, ਜਿਸ ਦਿਨ ਸਾਲ 2009 ਵਿਚ ਮੁੰਬਈ ਵਿਚ ਅਤਿਵਾਦੀਆਂ ਨੇ ਕਈ ਮਨੁੱਖੀ ਜਾਨਾਂ ਲੈ ਲਈਆਂ ਸਨ। ਉਨ੍ਹਾਂ ਕਸ਼ਮੀਰ ਵਿਚ ਸ਼ਾਰਧਾ ਡੇਰੇ ਲਈ ਲਾਂਘਾ ਖੋਲ੍ਹਣ ਦੇ ਹੱਕ ’ਚ ਆਵਾਜ਼ ਬੁਲੰਦ ਕੀਤੀ ਜਿੱਥੇ ਹਿੰਦੂ ਸ਼ਰਧਾਲੂ ਬਿਨਾਂ ਕਿਸੇ ਅੜਿੱਕੇ ਦੇ ਜਾ ਸਕਣ।
ਇਸੇ ਦੌਰਾਨ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਸਥਿਤੀ ਸੰਭਾਲਣ ਲਈ ਕੀਤੇ ਜਾ ਰਹੇ ਤਜਰਬਿਆਂ ਨੇ ਸੂਬੇ ਨੂੂੰ ਕਈ ਸਾਲ ਪਿੱਛੇ ਧੱਕ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਨੂੰ ਅਜੇ ਵੀ ਕਈ ਸੁਆਲਾਂ ਦਾ ਜੁਆਬ ਦੇਣ ਦੀ ਲੋੜ ਹੈ ਜਿਨ੍ਹਾਂ ਵਿਚ ਇਸ ਵੱਲੋਂ ਪੀਡੀਪੀ ਨਾਲ ਗੱਠਜੋੜ ਤੇ ਫਿਰ ਇੱਕਦਮ ਸਮਰਥਨ ਵਾਪਸ ਲੈਣ ਜਿਹੇ ਸਵਾਲ ਸ਼ਾਮਲ ਹਨ।

Facebook Comment
Project by : XtremeStudioz