Close
Menu

ਕਸ਼ਮੀਰ ‘ਚ ਪਾਕਿ ਫ਼ੌਜ ਤੇ ਸਰਕਾਰ ਦੀ ਮਦਦ ਨਾਲ ਹੋ ਰਿਹੈ ਜਹਾਦ-ਸਈਦ

-- 19 April,2015

ਇਸਲਾਮਾਬਾਦ, ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੇ ਪਾਕਿਸਤਾਨ ਦੀ ਅਸਲੀਅਤ ਨੂੰ ਸਾਹਮਣੇ ਲਿਆ ਦਿੱਤਾ ਹੈ, ਜਿਸ ਨੂੰ ਲੈ ਕੇ ਭਾਰਤ ਲਗਾਤਾਰ ਸਬੂਤਾਂ ਨਾਲ ਪਾਕਿਸਤਾਨ ‘ਤੇ ਦੋਸ਼ ਲਾਉਂਦਾ ਰਿਹਾ ਹੈ | ਹਾਫਿਜ਼ ਸਈਦ ਮੁੰਬਈ ‘ਤੇ ਹੋਏ 26/11 ਹਮਲਿਆਂ ਦਾ ਮਾਸਟਰ ਮਾਈਾਡ ਹੈ | ਇਕ ਪਾਕਿਸਤਾਨੀ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ ‘ਚ ਹਾਫਿਜ਼ ਸਈਦ ਨੇ ਖ਼ੁਲਾਸਾ ਕੀਤਾ ਹੈ ਕਿ ਕਸ਼ਮੀਰੀਆਂ ਦੀ ਮਦਦ ਕਰਨ ਵਾਲੀ ਪਾਕਿਸਤਾਨੀ ਫ਼ੌਜ ਦੀ ਉਨ੍ਹਾਂ ਦਾ ਸੰਗਠਨ ਮਦਦ ਕਰਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਤੇ
ਫ਼ੌਜ ਕਸ਼ਮੀਰ ‘ਚ ਵੱਖਵਾਦੀਆਂ ਦੀ ਮਦਦ ਕਰਦੀ ਹੈ ਤੇ ਅਸੀਂ ਇਸ ਨੂੰ ਜਹਾਦ ਕਹਿੰਦੇ ਹਾਂ | ਹਾਫਿਜ਼ ਅਨੁਸਾਰ ਕਸ਼ਮੀਰ ਨੂੰ ਆਜ਼ਾਦ ਕਰਾਉਣ ਲਈ ਪਾਕਿਸਤਾਨ ਦੀ ਮਦਦ ਨਾਲ ਹੀ ਜੇਹਾਦ ਚਲਾਇਆ ਜਾ ਰਿਹਾ ਹੈ | ਹਾਫਿਜ਼ ਦਾ ਕਹਿਣਾ ਹੈ ਕਿ ਜੇਹਾਦ ਰਾਹੀਂ ਹੀ ਕਸ਼ਮੀਰ ਨੂੰ ਆਜ਼ਾਦ ਕਰਵਾਇਆ ਜਾ ਸਕਦਾ ਹੈ | ਇਸ ਤੋਂ ਪਹਿਲਾਂ ਹਾਫਿਜ਼ ਸਈਦ ਨੇ ਸ੍ਰੀਨਗਰ ‘ਚ ਭਾਰਤ ਵਿਰੋਧੀ ਰੈਲੀ ਕਰਨ ਵਾਲੇ ਤੇ ਪਾਕਿਸਤਾਨ ਦੇ ਸਮਰਥਨ ‘ਚ ਜੰਮੂ-ਕਸ਼ਮੀਰ ‘ਚ ਨਾਅਰੇ ਲਾਉਣ ਵਾਲੇ ਵੱਖਵਾਦੀ ਨੇਤਾ ਮਸਰਤ ਆਲਮ ਦਾ ਖੁੱਲ੍ਹ ਕੇ ਸਮਰਥਨ ਕੀਤਾ ਸੀ | ਹਾਫਿਜ਼ ਨੇ ਸ਼ੁੱਕਰਵਾਰ ਨੂੰ ਮਸਰਤ ਦੇ ਸਮਰਥਨ ‘ਚ ਲਾਹੌਰ ‘ਚ ਰੈਲੀ ਕੀਤੀ ਸੀ | ਰੈਲੀ ‘ਚ ਹਾਫਿਜ਼ ਸਈਦ ਨੇ ਕਿਹਾ ਕਿ ਮਸਰਤ ਆਲਮ ਬਾਗੀ ਨਹੀਂ ਹੈ | ਅਸੀਂ ਕਸ਼ਮੀਰੀ ਲੋਕਾਂ ਲਈ ਕੁਰਬਾਨੀ ਦੇਵਾਂਗੇ | ਕਸ਼ਮੀਰ ਦੇ ਲੋਕਾਂ ਦਾ ਦਿਲ ਪਾਕਿਸਤਾਨ ਨਾਲ ਜੁੜਿਆ ਹੋਇਆ ਹੈ | ਮਸਰਤ ‘ਤੇ ਲਾਈਆਂ ਕਾਨੂੰਨੀ ਧਾਰਾਵਾਂ ਦਾ ਜ਼ਿਕਰ ਕਰਦੇ ਹੋਏ ਹਾਫਿਜ਼ ਸਈਦ ਨੇ ਕਿਹਾ ਕਿ ਇਹ ਦੇਸ਼ ਧ੍ਰੋਹ ਨਹੀਂ, ਆਜ਼ਾਦੀ ਦੀ ਲੜਾਈ ਹੈ | ਉਨ੍ਹਾਂ ਕਿਹਾ ਕਿ ਮਸਰਤ ਨੇ ਨਵੀਂ ਦਿੱਲੀ ‘ਚ ਨਹੀਂ ਸ੍ਰੀਨਗਰ ਵਿਚ ਪਾਕਿਸਤਾਨੀ ਝੰਡਾ ਲਹਿਰਾਇਆ ਹੈ |

Facebook Comment
Project by : XtremeStudioz