Close
Menu

ਕਸ਼ਮੀਰ ‘ਵੰਡ ਦਾ ਅਧੂਰਾ ਏਜੰਡਾ’ ਹੈ-ਰਾਹੀਲ ਸ਼ਰੀਫ

-- 04 June,2015

ਇਸਲਾਮਾਬਾਦ, 4 ਜੂਨ -ਪਾਕਿਸਤਾਨੀ ਸੈਨਾ ਦੇ ਮੁੱਖੀ ਜਨਰਲ ਰਾਹੀਲ ਸ਼ਰੀਫ ਨੇ ਇਕ ਵਾਰ ਫਿਰ ਕਸ਼ਮੀਰ ਮੁੱਦੇ ਨੂੰ ਉਛਾਲਦਿਆਂ ਇਸ ਨੂੰ ‘ਵੰਡ ਦਾ ਅਧੂਰਾ ਏਜੰਡਾ’ ਆਖਿਆ ਹੈ | ਉਨ੍ਹਾਂ ਇਸਲਾਮਾਬਾਦ ‘ਚ ਰਾਸ਼ਟਰੀ ਰੱਖਿਆ ਯੂਨੀਵਰਸਿਟੀ ਵੱਲੋਂ ਕਰਵਾਏ ਇਕ ਸਮਾਗਮ ‘ਚ ਕਿਹਾ ਕਿ ਕਸ਼ਮੀਰ ਵੰਡ ਦਾ ਅਧੂਰਾ ਏਜੰਡਾ ਹੈ ਤੇ ਕਸ਼ਮੀਰ ਪਾਕਿਸਤਾਨ ਦਾ ਅਨਿੱਖੜਵਾਂ ਅੰਗ ਹੈ | ਉਨ੍ਹਾਂ ਅੱਗੇ ਕਿਹਾ ਕਿ ਅਸੀ ਇਲਾਕੇ ‘ਚ ਸ਼ਾਂਤੀ ਤੇ ਸਥਿਰਤਾ ਚਾਹੁੰਦੇ ਹਾਂ ਤੇ ਸੰਯੁਕਤ ਰਾਸ਼ਟਰ ਪ੍ਰਸਤਾਵ ਮੁਤਾਬਿਕ ਕਸ਼ਮੀਰੀਆਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ | ਇਸੇ ਦੌਰਾਨ ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੇ ਮਨ ‘ਚ ਗਲਤ ਧਾਰਨਾ ਰ ੱਖ ਸਕਦਾ ਹੈ ਪਰ ਇਸ ਨਾਲ ਅਸਲ ਸਥਿਤੀ ‘ਚ ਕੋਈ ਫਰਕ ਨਹੀਂ ਪਵੇਗਾ |

Facebook Comment
Project by : XtremeStudioz