Close
Menu

ਕਾਂਗਰਸ ਅਤੇ ਭਾਜਪਾ ਦੋਵਾਂ ਨੇ ਮਿਲ ਕੇ ਦੇਸ਼ ਨੂੰ ਲੁੱਟਿਆ : ਕੇਜਰੀਵਾਲ

-- 17 October,2013

ਫਰੀਦਾਬਾਦ— ਹਰਿਆਣਾ ਦੇ ਜ਼ਿਲਾ ਫਰੀਦਾਬਾਦ ‘ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਾਂਗਰਸ ਅਤੇ ਭਾਜਪਾ ‘ਤੇ ਹਮਲਾ ਬੋਲਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ‘ਚ ਸ਼ਾਮਲ ਵਿਅਕਤੀਆਂ ਨੇ ਦੇਸ਼ ਨੂੰ ਮਿਲ ਕੇ ਲੁੱਟਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕੋਲਾ, ਟੂ ਜੀ ਸਪੈਕਟ੍ਰਮ ਘੋਟਾਲੇ ਸਮੇਤ ਹੋਰ ਖੇਤਰਾਂ ‘ਚ ਕਈਂ ਘੋਟਾਲੇ ਹੋਏ ਹਨ। ਕੇਜਰੀਵਾਲ ਦਿੱਲੀ ‘ਚ ਅਗਲੀਆਂ ਵਿਧਾਨ ਸਭਾ ਦੀਆਂ ਚੋਣਾ ਦੇ ਲਈ ਇਕ ਬੈਠਕ ‘ਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਬੈਠਕ ਦੇ ਦੌਰਾਨ ਚੋਣਾ ਦੇ ਲਈ 21 ਲੱਖ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਲੜਾਈ ਮੈਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦੇ ਲਈ ਨਹੀਂ ਹੈ ਅਸੀ ਵਿਵਸਥਾ ‘ਚ ਬਦਲਾਅ ਕਰਨਾ ਚਾਹੁੰਦੇ ਹਾਂ। ਸਾਲ 1977 ‘ਚ ਦੇਸ਼ ਦੀ ਵਿਵਸਥਾ ‘ਚ ਬਦਲਾਅ ਦਾ ਮੌਕਾ ਆਇਆ ਸੀ ਅਤੇ ਅੱਜ ਫਿਰ 36 ਸਾਲ ਬਾਅਦ ਦੇਸ਼ ਦੀ ਵਿਵਸਥਾ ‘ਚ ਬਦਲਾਅ ਦਾ ਮੌਕਾ ਆਇਆ ਹੈ।

Facebook Comment
Project by : XtremeStudioz