Close
Menu

ਕਾਂਗਰਸ ਕੋਲ ਨਾ ਕੁਝ ਵੇਚਣ ਲਈ, ਨਾ ਦਿਖਾਉਣ ਲਈ : ਜੇਤਲੀ

-- 23 January,2014

ਨਵੀਂ ਦਿੱਲੀ— ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੇ ਆਪਣੀ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਕੇਂਦਰੀ ਮੰਤਰੀ ਕਪਿਲ ਸਿੱਬਲ ਵਲੋਂ ਵਧੀਆ ਸੇਲਜ਼ਮੈਨ ਕਹਿਣ ਦਾ ਕਰਾਰਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਕਾਂਗਰਸ ਕੋਲ ਨਾ ਤਾਂ ਵੇਚਣ ਲਈ ਕੁਝ ਹੈ ਅਤੇ ਨਾ ਹੀ ਦਿਖਾਉਣ ਲਈ। ਸਿੱਬਲ ਨੇ ਆਪਣੇ ਬਲਾਗ ‘ਚ ਲਿਖਿਆ ਹੈ ਸੀ ਕਿ ਵਿਰੋਧੀ ਪਾਰਟੀਆਂ ਕੋਲ ਕਾਂਗਰਸ ਦੇ ਬਦਲ ਦੇ ਨਾਂ ‘ਤੇ ਭਾਜਪਾ ਦੇ ਨਰਿੰਦਰ ਮੋਦੀ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹੀ ਹਨ। ਉਨ੍ਹਾਂ ਕਿਹਾ ਕਿ ਮੋਦੀ ਵਧੀਆ ਸੇਲਜ਼ਮੈਨ ਤਾਂ ਹਨ ਪਰ ਉਨ੍ਹਾਂ ਨੂੰ ਪਾਰਟੀ ਦੇ ਨੇਤਾਵਾਂ ਦਾ ਭ੍ਰਿਸ਼ਟਾਚਾਰ ਦਿਖਾਈ ਨਹੀਂ ਦਿੰਦਾ ਜਦੋਂਕਿ ਕੇਜਰੀਵਾਲ ਵਧਆ ਸ਼ੋਅਮੈਨ ਹਨ ਪਰ ਉਹ ਹਰ ਕਿਸੇ ਨੂੰ ਭ੍ਰਿਸ਼ਟ ਦਿਖਾਈ ਦੇ ਰਹੇ ਹਨ। ਜੇਤਲੀ ਨੇ ਆਪਣੇ ਤਾਜ਼ਾ ਲੇਖ ‘ਚ ਲਿਖਿਆ ਹੈ ਕਿ ਸਿੱਬਲ ਭਾਜਪਾ ਸ਼ਾਸਿਤ ਮੱਧ ਪ੍ਰਦੇਸ਼, ਛੱਤੀਸਗੜ੍ਹ ਗੁਜਰਾਤ ਅਤੇ ਗੋਆ ਦੇ ਵਿਕਾਸ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਇਨ੍ਹਾਂ ਰਾਜਾਂ ਦੀ ਵਿਕਾਸ ਦਰ ਰਾਸ਼ਟਰੀ ਵਿਕਾਸ ਦਰ ਤੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਏਜੰਸੀ ਸੂਡੀ ਨੇ ਭਾਰਤੀ ਅਰਥਵਿਵਸਥਾ ਦੇ ਬਾਰੇ ‘ਚ ਆਪਣੀ ਇਕ ਰਿਪੋਰਟ ‘ਚ ਕਿਹਾ ਹੈ ਕਿ ਭਾਰਤੀ ਉਦਯੋਗਾਂ ਨੂੰ ਤੇਜ਼ੀ ਅਤੇ ਵਿਕਾਸ ਲਈ ਮੋਦੀ ਵਰਗੇ ਨੇਤਾ ਦਾ ਇੰਤਜ਼ਾਰ ਹੈ।

Facebook Comment
Project by : XtremeStudioz