Close
Menu

ਕਾਂਗਰਸ ਘਬਰਾਹਟ ‘ਚ ਆ ਕੇ ਮੰਗ ਰਹੀ ਹੈ ਚੋਣ ਸਰਵੇਖਣਾਂ ‘ਤੇ ਪਾਬੰਦੀ – ਹਰਸਿਮਰਤ ਬਾਦਲ

-- 06 November,2013

DSC01064 (1)ਬਠਿੰਡਾ,6 ਨਵੰਬਰ (ਦੇਸ ਪ੍ਰਦੇਸ ਟਾਈਮਜ਼)-  ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਯੂ.ਪੀ.ਏ ਸਰਕਾਰ ਦੀ ਅਗਵਾਈ ਕਰਨ ਵਾਲੀ ਕਾਂਗਰਸ ਪਾਰਟੀ ਵੱਲੋਂ ਮੁਲਕ ਅੰਦਰ ਆਉਂਦੀਆਂ ਲੋਕ ਸਭਾ ਚੋਣਾਂ ‘ਚ ਆਪਣੀ ਸਪੱਸ਼ਟ ਦਿਸ ਰਹੀ ਹਾਰ ਕਾਰਨ ਚੋਣ ਸਰਵੇਖਣਾਂ ‘ਤੇ ਪਾਬੰਦੀ ਦੀ ਮੰਗ ਕੀਤੀ ਜਾ ਰਹੀ ਹੈ। ਬੀਬੀ ਬਾਦਲ ਨੇ ਕਿਹਾ ਭ੍ਰਿਸ਼ਟਾਚਾਰ ਦੀ ਦਲ-ਦਲ ਵਿੱਚ ਮੁਲਕ ਨੂੰ ਸੁੱਟਣ ਵਾਲੀ ਯੂ.ਪੀ.ਏ ਸਰਕਾਰ ਨੂੰ ਮੁਲਕ ਦੇ ਲੋਕਾਂ ਵੱਲੋਂ ਪਹਿਲਾਂ ਹੀ ਨਕਾਰੇ ਜਾਣ ਕਾਰਨ ਘਬਰਾਹਟ ਵਿੱਚ ਆਈ ਕਾਂਗਰਸ ਪਾਰਟੀ ਵੱਲੋਂ ਅਜਿਹੀ ਮੰਗ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਕਾਂਗਰਸ ਦੀ ਇਸ ਮੰਗ ਨੇ ਇਹ ਵੀ ਜ਼ਾਹਰ ਕਰ ਦਿੱਤਾ ਹੈ ਕਿ ਕਾਂਗਰਸ ਅੰਦਰੂਨੀ ਤੌਰ ‘ਤੇ ਪਹਿਲਾਂ ਹੀ ਹਾਰ ਸਵੀਕਾਰ ਕਰ ਚੁੱਕੀ ਹੈ। ਇਹ ਗੱਲ ਮੈਂਬਰ ਪਾਰਲੀਮੈਂਟ ਨੇ ਅੱਜ ਸੰਗਤ ਦਰਸ਼ਨ ਪ੍ਰੋਗਰਾਮਾਂ ਦੌਰਾਨ ਪਿੰਡ ਚੁੱਘੇ ਕਲਾਂ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਆਖੀ। ਮੈਂਬਰ ਪਾਰਲੀਮੈਂਟ ਵੱਲੋਂ ਅੱਜ
ਜ਼ਿਲ•ਾ ਬਠਿੰਡਾ ਦੇ ਪਿੰਡਾਂ ਬੀੜ• ਬਹਿਮਣ, ਚੁੱਘੇ ਖੁਰਦ, ਚੁੱਘੇ ਕਲਾਂ, ਸਰਦਾਰ ਗੜ•, ਵਿਰਕ ਕਲਾਂ, ਵਿਰਕ ਖੁਰਦ ਅਤੇ ਬੱਲੂਆਣਾ ਵਿਖੇ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ ਅਤੇ ਵਿਕਾਸ ਕਾਰਜਾਂ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਵੰਡੀਆਂ ਗਈਆਂ।
ਕਾਂਗਰਸ ਪਾਰਟੀ ਵੱਲੋਂ ਚੋਣ ਸਰਵੇਖਣਾਂ ‘ਤੇ ਪਾਬੰਦੀ ਲਗਾਏ ਜਾਣ ਦੀ ਕੀਤੀ ਜਾ ਰਹੀ ਮੰਗ ਸਬੰਧੀ ਪੁੱਛੇ ਸਵਾਲ  ਦਾ ਜਵਾਬ ਦਿੰਦਿਆਂ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਬੀਤੇ ਵਰਿ•ਆਂ ਦੌਰਾਨ ਜਦੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਸਰਵੇਖਣ ਆਉਂਦੇ ਰਹੇ ਸਨ ਉਸ ਸਮੇਂ ਇਸ ਪਾਰਟੀ ਵੱਲੋਂ ਇਨ•ਾਂ ਚੋਣ ਸਰਵੇਖਣਾਂ ਦੇ ਹੱਕ ਵਿੱਚ ਬੋਲਿਆ ਜਾਂਦਾ ਰਿਹਾ ਹੈ ਪਰ ਅੱਜ ਜਦੋਂ ਮੁਲਕ ਦੇ ਕੋਨੇ-ਕੋਨੇ ਵਿੱਚ ਲੋਕਾਂ ਦੇ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋਣ ਕਾਰਨ ਕਾਂਗਰਸ ਨੂੰ ਆਪਣੀ ਸਪੱਸ਼ਟ ਹਾਰ ਨਜ਼ਰ ਆ ਰਹੀ ਹੈ ਤਾਂ ਇਸੇ ਕਾਂਗਰਸ ਪਾਰਟੀ ਵੱਲੋਂ ਚੋਣ ਸਰਵੇਖਣਾਂ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਮੁਲਕ ਦੇ ਲੋਕ ਇਸ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਚਲਦਾ ਕਰਨ ਲਈ ਮਨ ਬਣਾ ਚੁੱਕੇ ਹਨ ਅਤੇ ਹੁਣ ਕਾਂਗਰਸ ਪਾਰਟੀ ਜਿਸ ਤਰ•ਾਂ ਦਾ ਮਰਜੀ ਪ੍ਰਾਪੇਗੰਡਾ ਕਰੇ ਇਸ ਕੇਂਦਰ ਸਰਕਾਰ ਦੀ ਬੇੜੀ ਡੁੱਬਣੋਂ ਨਹੀਂ ਬਚ ਸਕਦੀ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅੰਤਾਂ ਦੀ ਮਹਿੰਗਾਈ ਪੈਦਾ ਕਰਨ ਵਾਲੀ ਤੇ ਕੋਲ ਸਕੈਂਡਲ, 2 ਜੀ ਸਪੈਕਟਰਮ, ਕਾਮਨਵੈਲਥ ਗੇਮਜ਼ ਅਤੇ ਹੋਰ ਬਹੁ-ਕਰੋੜੀ ਘਪਲਿਆਂ ਦੀ ਜਨਮਦਾਤੀ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਦੀ ਕੇਂਦਰ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਲੋਕ ਮਨ ਬਣਾ ਚੁੱਕੇ ਹਨ। ਉਨ•ਾਂ ਕਿਹਾ ਕਿ ਯੂ.ਪੀ.ਏ ਸਰਕਾਰ ਦੇ 2014 ਦੀਆਂ ਚੋਣਾਂ ‘ਚ ਵਾਪਸ ਆਉਣ ਦੀ ਰੱਤੀ ਭਰ ਵੀ ਗੁੰਜਾਇਸ਼ ਨਹੀਂ ਰਹੀ ਕਿਉਂਕਿ ਕਾਂਗਰਸ ਦੀ ਕੇਂਦਰ ਸਰਕਾਰ ਵਿਚਲੇ ਮੰਤਰੀਆਂ ਨੇ ਸਰਕਾਰੀ ਖਜ਼ਾਨੇ ਨੂੰ ਅੰਨ•ੇਵਾਹ ਲੁੱਟਿਆ ਹੈ। ਕੇਂਦਰ ਸਰਕਾਰ
ਵੱਲੋਂ ਝੋਨੇ ਦੀ ਖ੍ਰੀਦ ਦੌਰਾਨ ਬਦਰੰਗ ਦਾਣੇ ਦੀ ਫੀਸਦੀ 4 ਤੋਂ 12 ਕਰਨ ਨੂੰ ਕੇਂਦਰ ਸਰਕਾਰ ਦਾ ਬਹੁਤ ਲੇਟ ਚੁੱਕਿਆ ਕਦਮ ਐਲਾਨਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਇਸ ਅਹਿਮ ਮੁੱਦੇ ਨੂੰ ਵਾਰ-ਵਾਰ ਕੇਂਦਰ ਸਰਕਾਰ ਕੋਲ ਉਠਾਇਆ ਗਿਆ ਤਾਂ ਵੀ ਯੂ.ਪੀ.ਏ ਸਰਕਾਰ ਵੱਲੋਂ ਇਹ ਫੈਸਲਾ ਬਹੁਤ ਲੇਟ ਲਿਆ ਗਿਆ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਉਦੋਂ ਲਿਆ ਗਿਆ ਜਦੋਂ ਵੱਡੀ ਗਿਣਤੀ ਕਿਸਾਨ ਆਪਣੀ ਫਸਲ ਮੰਡੀਆਂ ਵਿੱਚ ਵੇਚ ਚੁੱਕੇ ਸਨ। ਬੀਬੀ ਬਾਦਲ ਨੇ ਕਿਹਾ ਕਿਇਸ ਤੋਂ ਮੁੜ ਸਪੱਸ਼ਟ ਹੋਇਆ ਹੈ ਕਿ ਮੁਲਕ ਦਾ ਪੇਟ ਭਰਨ ਵਾਲੇ ਸੂਬੇ ਪੰਜਾਬ ਦੇ ਕਿਸਾਨਾਂ ਦੀ ਇਹ ਕੇਂਦਰ ਦੀ ਕਾਂਗਰਸ ਸਰਕਾਰ ਕਦੇ ਵੀ ਖੈਰਖਾਹ ਨਹੀਂ ਰਹੀ। ਅੱਜ ਦੇ ਇਨ•ਾਂਸੰਗਤ ਦਰਸ਼ਨ ਪ੍ਰੋਗਾਰਾਮਾਂ ਦੌਰਾਨ ਵਿਧਾਇਕ ਸ੍ਰੀ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਸੋਨਾਲੀ ਗਿਰੀ,ਐਸ.ਡੀ.ਐਮ ਬਠਿੰਡਾ ਸ੍ਰੀ ਦਮਨਜੀਤ ਸਿੰਘ ਮਾਨ, ਯੂਥ ਅਕਾਲੀ ਦਲ ਦੇ ਸੀਨੀਅਰ ਕੌਮੀ ਮੀਤ ਪ੍ਰਧਾਨ ਸ਼੍ਰੀ ਸੁਖਮਨ ਸਿੰਘ ਸਿੱਧੂ ਅਤੇ ਜ਼ਿਲ•ਾ ਪ੍ਰੈਸ ਸਕੱਤਰ ਡਾ. ਓਮ ਪ੍ਰਕਾਸ਼ ਸ਼ਰਮਾਂ ਤੇ ਹੋਰ ਹਾਜ਼ਰ ਸਨ।

Facebook Comment
Project by : XtremeStudioz