Close
Menu

ਕਾਂਗਰਸ ਚੌਹਾਨ ਖਿਲਾਫ ਗਲਤ ਦੋਸ਼ ਲਗਾ ਰਹੀ ਹੈ: ਭਾਜਪਾ

-- 22 February,2015

ਨਵੀਂ ਦਿੱਲੀ- ਕਾਂਗਰਸ ਤੇ ਵਿਆਪਮ ਘੋਟਾਲੇ ‘ਚ ਦੋਸ਼ੀਆਂ ਦਾ ਬਚਾਅ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਜਪਾ ਨੇ ਅੱਜ ਕਿਹਾ ਕਿ ਉਹ ਆਪਣੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ‘ਤੇ ਭਰੋਸਾ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਘੋਟਾਲੇ ‘ਚ ਡੂੰਘੀ ਜਾਂਚ ਦੀ ਸ਼ੁਰੂਆਤ ਕੀਤੀ। ਭਾਜਪਾ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਮੁੱਖ ਮੰਤਰੀ ਖਿਲਾਫ ਗਲਤ ਦੋਸ਼ ਲਗਾ ਰਹੇ ਹਨ ਅਤੇ ਦੋਸ਼ੀਆਂ ਦਾ ਬਚਾਅ ਕਰ ਰਹੇ ਹਨ।
ਸਖਤੀ ਨਾਲ ਚੌਹਾਨ ਦੇ ਪਿੱਛੇ ਖੜੇ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਅਸੀਂ ਆਪਣੇ ਮੁੱਖ ਮੰਤਰੀ ‘ਤੇ ਭਰੋਸਾ ਕਰਦੇ ਹਾਂ। ਉਨ੍ਹਾਂ ਨੇ ਘੋਟਾਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਦੋਸ਼ੀਆਂ ਨੂੰ ਨਿਆ ਦੇ ਦਾਇਰੇ ‘ਚ ਲਿਆਓ। ਉੱਥੇ ਹੀ ਕਾਂਗਰਸ ਦੇ ਨੇਤਾ ਦੋਸ਼ੀ ਨਾਲ ਖੜੇ ਹਨ। ਉਹ ਦੋਸ਼ੀਆਂ ਦੇ ਵਕੀਲ ਹਨ। ਉਹ ਮਿਲ ਗਏ ਹਨ। ਜਾਵਡੇਕਰ ਨੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਕਿ ਚੌਹਾਨ ਖਿਲਾਫ ਕਾਂਗਰਸ ਦੇ ਦੋਸ਼ਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪਾਰਟੀ ਦੇ ਆਲਾਕਮਾਨ ਨੇ ਦਿੱਲੀ ਤਲਬ ਕੀਤਾ।

Facebook Comment
Project by : XtremeStudioz