Close
Menu

ਕਾਂਗਰਸ ‘ਤੁਗਲਕ ਰੋਡ ਘੁਟਾਲੇ’ ’ਚ ਸ਼ਾਮਲ: ਮੋਦੀ

-- 11 April,2019

ਜੂਨਾਗੜ੍ਹ, 11 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਤੁਗਲਕ ਰੋਡ ਚੋਣ ਘੁਟਾਲੇ’ ਲਈ ਕਾਂਗਰਸ ’ਤੇ ਅਸਿੱਧਾ ਹਮਲਾ ਕਰਦਿਆਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਉਹ ਕਈ ਆਗੂਆਂ ਨੂੰ ਜੇਲ੍ਹ ਦੀਆਂ ਬਰੂਹਾਂ ਤਕ ਲੈ ਆਏ ਹਨ ਤੇ ਜੇਕਰ ਉਹ (ਮੋਦੀ) ਮੁੜ ਚੁਣ ਕੇ ਆਉਂਦੇ ਹਨ ਤਾਂ ਇਹ ਸਾਰੇ ਜੇਲ੍ਹਾਂ ਅੰਦਰ ਹੋਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਖੇਮਾ ਪਾਕਿਸਤਾਨ ਦੀਆਂ ਮੰਗਾਂ ਨੂੰ ਪੂਰਾ ਕਰਨ ’ਚ ਲੱਗਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਇਕੋ ਇਕ ਕੰਮ ਦਹਿਸ਼ਤਗਰਦੀ ਦੀ ਬਰਾਮਦ ਹੈ।
ਇਥੇ ਗੁਜਰਾਤ ਦੇ ਜੂਨਾਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਵਿਰੋਧੀ ਪਾਰਟੀ ਦਾ ਨਾਂ ਕਈ ਘੁਟਾਲਿਆਂ ਨਾਲ ਜੁੜਦਾ ਰਿਹਾ ਹੈ। ਹੁਣ ਇਸ ਨੂੰ ਨਵਾਂ ਨਾਂ ਮਿਲਿਆ ਹੈ, ਉਹ ਵੀ ਸਬੂਤ ਦੇ ਨਾਲ। ਉਨ੍ਹਾਂ ਕਿਹਾ, ‘ਕਾਂਗਰਸ ‘ਤੁਗਲਕ ਰੋਡ ਚੋਣ ਘੁਟਾਲੇ’ ਵਿੱਚ ਸ਼ਾਮਲ ਹੈ। ਗਰੀਬ ਤੇ ਗਰਭਵਤੀ ਔਰਤਾਂ ਲਈ ਆਇਆ ਪੈਸਾ ‘ਲੁੱਟ’ ਕੇ ਆਪਣੇ ਹੀ ਆਗੂਆਂ ਦੀ ਜੇਬ੍ਹਾਂ ਵਿੱਚ ਪਾਇਆ ਜਾ ਰਿਹਾ ਹੈ।’ ਸ੍ਰੀ ਮੋਦੀ ਨੇ ਪਹਿਲਾਂ ਕਰਨਾਟਕ ਕਾਂਗਰਸ ਦਾ ਏਟੀਐਮ ਸੀ ਤੋਂ ਹੁਣ ਮੱਧ ਪ੍ਰਦੇਸ਼ ਨਵਾਂ ਏਟੀਐਮ ਬਣ ਗਿਆ ਹੈ।’

Facebook Comment
Project by : XtremeStudioz