Close
Menu

ਕਾਂਗਰਸ ਦਾ ਫ਼ੌਰੀ ਮਕਸਦ ਬਿਹਾਰ ‘ਚ ਭਾਜਪਾ ਨੂੰ ਰੋਕਣਾ: ਜੈਰਾਮ ਰਮੇਸ਼

-- 12 April,2015

ਹੈਦਰਾਬਾਦ, ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਜੇਡੀਯੂ ਦੇ ਨਾਲ ਗੱਠਜੋੜ ਦੀ ਸੰਭਾਵਨਾ ਦਾ ਸੰਕੇਤ ਦਿੰਦੇ ਹੋਏ ਕਿਹਾ ਹੈ ਕਿ ਪਾਰਟੀ ਦਾ ਤਤਕਾਲਿਕ ਉਦੇਸ਼ ਬਿਹਾਰ ‘ਚ ਭਾਜਪਾ ਨੂੰ ਰੋਕਣਾ ਹੈ ਜਿੱਥੇ ਪਾਰਟੀ ਨੂੰ ਵਿਧਾਨਸਭਾ ਚੋਣ ‘ਚ ਨੁਕਸਾਨ ਨਾਲ ਰਾਸ਼ਟਰੀ ਰਾਜਨੀਤੀ ‘ਚ ਬਹੁਤ ਅਸਰ ਪਵੇਗਾ। ਸਾਬਕਾ ਕੇਂਦਰੀ ਮੰਤਰੀ ਨੇ ਜਨਤਾ ਪਰਿਵਾਰ ਦੀਆਂ ਪਾਰਟੀਆਂ ਦੇ ਪ੍ਰਸਤਾਵਿਤ ਇਕੱਠ ਦਾ ਸਵਾਗਤ ਕਰਦੇ ਹੋਏ ਕਿਹਾ ਇਹ ਠੀਕ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਪਰਿਵਾਰ ਦਲ ਇਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ ਜਿਵੇਂ ਦੇ ਸੰਕਟ ਦਾ ਸਾਹਮਣਾ ਕਾਂਗਰਸ ਕਈ ਤਰੀਕਿਆਂ ਤੋਂ ਕਰ ਰਹੀ ਹੈ । ਬਿਹਾਰ ਸਾਡੇ ਸਭ ਲਈ ਅਗਲਾ ਇਮਤਿਹਾਨ ਹੈ। ਦਿੱਲੀ ਜਿੱਥੇ ਇਸ ਸਾਲ ਚੋਣ ਹੋਇਆ ਨੇ ਨਰਿੰਦਰ ਮੋਦੀ ਨੂੰ ਤਬਾਹ ਕਰ ਦਿੱਤਾ ਤੇ ਜੇਕਰ ਭਾਜਪਾ ਬਿਹਾਰ ‘ਚ ਰੋਕੀ ਜਾਂਦੀ ਹੈ ਤਾਂ ਮਿਸਟਰ ਮੋਦੀ ਖ਼ਤਮ ਹੋ ਜਾਣਗੇ।

Facebook Comment
Project by : XtremeStudioz