Close
Menu

ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਭ੍ਰਿਸ਼ਟਾਚਾਰ, ਮਹਿਗਾਈ ਤੇ ਘਪਲਿਆਂ ਦੀ ਜਨਮਦਾਤਾ – ਹਰਸਿਮਰਤ

-- 01 November,2013

DSC00795ਬਠਿੰਡਾ ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੂੰ ਭਿਸ਼੍ਰਟਾਚਾਰ, ਮਹਿਗਾਈ ਤੇ ਘਪਲਿਆਂ ਦੀ ਜਨਮਦਾਤਾ ਸਰਕਾਰ ਹੋਣ ਦਾ ਖਿਤਾਬ ਦਿੰਿਦਆਂ ਕਿਹਾ ਕਿ  ਇਸ ਨੇ ਮੁਲਕ ਦਾ ਵਿਕਾਸ ਨਹੀਂ ਸਗੋਂ ਵਿਨਾਸ ਕੀਤਾ ਹੈ । ਉਨ•ਾਂ ਕਿਰੀਟ ਐਸ ਪਾਰਖ  ਕਮੇਟੀ ਵੱਲੋਂ ਸਿਲੰਡਰ, ਡੀਜਲ ਤੇ ਪਟਰੋਲ ਹੋਰ ਮਹਿੰਗੇ ਕੀਤੇ ਜਾਣ ਦੀ ਸੰਭਾਵਨਾਂ ਦੀ ਸ਼ਖਤ ਅਲੋਚਨਾਂ ਕਰਦਿਆਂ ਕਿਹਾ ਕਿ ਮੁਲਕ  ਦਾ ਵਿਕਾਸ ਤੇ    ਜਨਤਾ ਦੀ ਭਲਾਈ ਯੂ.ਪੀ.ਏ ਸਰਕਾਰ ਨੂੰ ਗੱਦੀ ਤੋਂ ਲਾਹ ਕੇ ਹੀ ਕੀਤੀ ਜਾ ਸਕਦੀ ਹੈ । ਉਨ•ਾਂ ਕਿਹਾ ਕਿ ਇਸ ਸਰਕਾਰ ਵੱਲੋਂਜਿੱਥੇ ਵੱਡੇ-ਵੱਡੇ ਘਪਲੇ ਕਰਕੇ ਦੇਸ਼ ਨੂੰ ਆਰਥਿਕ ਤੌਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ਉੱਥੇ ਪਿਆਜ ਤੋਂ ਲੈ ਕੇ ਪਟਰੋਲ ,ਡੀਜਲ, ਮਿੱਟੀ ਦਾ ਤੇਲ , ਰਸੋਈ ਗੈਸ ਦੀਆਂ ਕੀਮਤਾਂ
ਵਿੱਚ ਅਥਾਹ ਵਾਧਾ ਕਰਕੇ ਦੇਸ਼ ਦੀ ਗਰੀਬ ਜਨਤਾਂ ਨੂੰ ਮਹਿਗਾਈ ਦੇ ਬੌਝ ਹੇਠ ਦੱਬ ਕੇ ਉਨਾਂ ਦਾ ਖੂਬ ਕੰਚੂਬਰ ਕੱਢਿਆ ਜਾ ਰਿਹਾ ਹੈ।
ਬੀਬੀ ਬਾਦਲ ਜੋ ਅੱਜ ਬਠਿੰਡਾ ਜ਼ਿਲੇ ਦੀ ਤਹਿਸੀਲ ਤਲਵੰਡੀ ਸਾਬੋ ਦੇ ਵੱਖ-ਵੱਖ ਪਿੰਡਾਂ ਵਿੱਚ ਸੰਗਤ ਦਰਸ਼ਨ ਕਰ ਰਹੇ ਸਨ ਨੇ ਕੇਂਦਰ ਸਰਕਾਰ ਤੇ ਵਿਤਕਰੇ ਦਾ ਦੋਸ਼ ਲਗਾਉਦਿਆਂ
ਕਿਹਾ ਕਿ ਜਿਨ•ਾਂ ਸੂਬਿਆਂ ‘ਚ  ਕਾਂਗਰਸ ਦੇ ਸਹਿਯੋਗ  ਵਾਲੀ ਸਰਕਾਰ ਹੈ ਉੱਥੇ ਤਾਂ ਗ੍ਰਾਟਾਂ ਦੇ ਖੂਬ ਗੱਫੇ ਦਿੱਤੇ ਜਾਂਦੇ ਹਨ ਪਰ ਜਿੱਥੇ ਕਿਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਕਾਂਗਰਸ   ਵਿਰੋਧੀ ਅਗਵਾਈ ਵਾਲੀਆਂ ਸਰਕਾਰਾਂ ਹਨ ਉੱਥੇ ਲੋਂੜੀਦੀ ਗ੍ਰਾਂਟ ਨਹੀਂ ਦਿੱਤੀ ਜਾਂਦੀ ਤੇ ਉਨ•ਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾਂ ਜਾਂਦਾ ਹੈ ।  ਉਨ•ਾਂ ਪੰਜਾਬ ਦੀ ਅਕਾਲੀ -ਭਾਜਪਾ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਗਰੀਬ ਲੋਕਾਂ ਲਈ ਨੀਲੇ ਕਾਰਡ ਬਣਾ ਕੇ ਉਨ•ਾਂ ਨੂੰ ਜਿੱਥੇ ਪਹਿਲਾਂ 4 ਰੁਪਏ ਕਿਲੋਂ ਆਟਾ ਦਿੱਤਾ ਜਾ ਰਿਹਾ ਸੀ ਉੱਥੇ ਹੁਣ  ਹੋਰ ਲੋੜਵੰਦ ਲੋਕਾਂ ਦੇ ਜਿਨ•ਾਂ ਦੇ ਕਿਸੇ ਕਾਰਨ ਨੀਲੇ ਕਾਰਡ ਨਹੀਂ ਬਣ ਸਕੇ ਸਨ ਉਨ•ਾਂ ਦੇ  ਹੋਰ ਕਾਰਡ ਬਣਾਏ ਜਾ ਰਹੇ ਹਨ ਉੱਥੇ ਸਰਕਾਰ ਵੱਲੋਂ ਉਨ•ਾਂ ਨੂੰ ਆਟਾ 1 ਰੁਪਏ ਕਿਲੋਂ ਦਿੱਤਾ
ਜਾਵੇਗਾ । ਪਰ ਦੂਜੇ ਪਾਸੇ ਕੇਂਦਰ ਦੀ ਕਾਂਗਰਸ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਬੀ. ਪੀ .ਐਲ ਪਰਿਵਾਰਾਂ ਦੇ ਬਣਨ ਵਾਲੇ ਪੀਲੇ ਕਾਰਡ ਬਣਾਉਣੇ ਹੀ ਬੰਦ ਕਰ ਦਿੱਤੇ ਹਨ।  ਉਨ•ਾਂ ਪੰਜਾਬ ਸਰਕਾਰ ਵੱਲੋਂ ਗਰੀਬ ਲੜਕੀਆਂ ਦੇ ਵਿਆਹ ਮੌਕੇ ਦਿੱਤੇ ਜਾਣ ਵਾਲੇ ਸ਼ਗਨ ਸਕੀਮ ਦੀ ਗਲ ਕਰਦਿਆਂ ਕਿਹਾ ਪਿਛਲੇ ਸਾਲ ਤੱਕ ਜਿਨ•ਾਂ ਵੀ ਗਰੀਬ ਲੜਕੀਆਂ ਦੇ ਵਿਆਹ ਹੋਏ ਸਨ ਅਤੇ
ਜਿਨ•ਾਂ ਦੀਆਂ ਫਾਇਲਾ ਯੋਗ ਪਾਈਆ ਗਈਆ ਸਨ ਉਨ•ਾਂ ਦੇ ਸ਼ਗਨ ਦੀ ਰਕਮ ਉਨ•ਾਂ ਦੇ ਖਾਤਿਆ ਵਿੱਚ ਪਾ ਦਿੱਤੀ ਗਈ ਹੈ ਅਤੇ ਇਸ ਸਾਲ ਹੋਏ ਵਿਆਹਾਂ ਦੇ ਸ਼ਗਨ ਸਕੀਮ ਦੀ ਰਕਮ
ਬਹੁਤ ਜ਼ਲਦ ਯੋਗ  ਲਾਭਪਾਤੀਆਂ ਦੇ ਖਾਤਿਆਂ ਵਿੱਚ ਪੈਣੀ ਸ਼ੁਰੂ ਹੋ ਜਾਵੇਗੀ।  ਬੀਬੀ ਬਾਦਲ ਨੇ ਪਿੰਡ ਜੱਜਲ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਕ ਪਾਸੇ ਕੇਂਦਰ ਸਰਕਾਰ
ਭਿਸਟਾਂਚਾਰ ਤੇ ਘਪਲਿਆਂ ਨਾਲ ਦੇਸ਼ ਦਾ ਖਜਾਨਾ ਤਾਂ ਲੁੱਟ ਰਹੀ ਹੈ ਪਰ ਦੂਜੇ ਪਾਸੇ ਦਿਨ-ਬ-ਦਿਨ ਮਹਿਗਾਈ ‘ਚ ਵਾਧਾ ਕਰਕੇ ਗਰੀਬ ਲੋਕਾਂ ਦਾ ਜੀਣਾ ਦੁੱਬਰ ਕਰ ਰਹੀ ਹੈ। ਇੱਕ
ਸਵਾਲ ਦੇ ਜਵਾਬ ਵਿੱਚ ਉਨ•ਾਂ ਕਿਹਾ ਕਿ ਕਾਂਗਰਸ ਕੋਲ ਹੁਣ ਇੱਕ ਵੀ ਅਜਿਹਾ ਲੀਡਰ ਨਹੀਂ ਹੈ ਜੋ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਬਚਾਅ ਸਕੇ ।ਉਨ•ਾਂ ਕਿਹਾ ਕਿ ਕਾਂਗਰਸ ਦੇ
ਵਿਧਾਇਕ, ਸਾਬਕਾ ਮੰਤਰੀ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਕਈ ਹੋਰ ਕਾਂਗਰਸੀ ਸਾਬਕਾ
ਵਿਧਾਇਕ, ਮੰਤਰੀ ਤੇ ਸੀਨੀਅਰ ਲੀਡਰਾਂ ਦੀ ਅਕਾਲੀ ਦਲ ਬਾਦਲ ਵਿੱਚ ਸ਼ਾਮਲ ਹੋਣ ਲਈ ਲਾਇਨ ਲੱਗੀ ਹੋਈ ਹੈ ।
ਬੀਬੀ ਬਾਦਲ ਵੱਲੋਂ ਅੱਜ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਭਾਗੀ ਬਾਂਦਰ , ਪਿੰਡ ਬਾਦਰ
ਪੱਤੀ , ਲਾਲੇਆਣਾ, ਜੱਜਲ , ਫੁੱਲੋ ਖਾਰੀ, ਗਾਟ ਵਾਲੀ, ਮਲਕਾਣਾ ਅਤੇ ਤਿਉਣਾ
ਪੁਜਾਰੀਆਂ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਕੀਤੇ ਗਏ । Îਇਸ ਮੌਕੇ ਜਿੱਥੇ ਉਨ•ਾਂ ਇਨ•ਾਂ
ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾ ਸੁਣ ਕੇ ਉਨ•ਾਂ ਦੇ ਹੱਲ ਕੀਤੇ ਗਏ ਉੱਥੇ ਉਨ•ਾਂ
ਇਨ•ਾਂ ਪਿੰਡਾਂ ਦੇ ਵਿਕਾਸ ਲਈ ਲੱਖਾ ਰੁਪਏ ਦੇ ਚੈੱਕ ਵੀ ਪੰਚਾਇਤਾਂ ਨੂੰ ਦਿੱਤੇ ਗਏ
ਅਤੇ ਪਹਿਲਾਂ ਹੋਏ ਵਿਕਾਸ ਕੰਮਾਂ ਦਾ ਜਾਇਜਾ ਵੀ ਲਿਆ  । ਇਸ ਮੌਕੇ ਜਿੱੱਥੇ ਉਨ•ਾਂ
ਪੰਚਾਇਤਾਂ ਨੂੰ ਪਿੰਡਾਂ ਦੇ ਸਰਵਪੱਖੀ ਤੇ ਸਾਂਝੇ ਵਿਕਾਸ ਕੰਮਾਂ ਲਈ ਆਪਣਾ ਅਣਮੁੱਲਾ
ਯੋਗਦਾਨ ਪਾਉਣ ਦੀ ਅਪੀਲ ਕੀਤੀ ਉੱਥੇ ਉਨ•ਾ ਇਹ ਵੀ ਖ਼ਾਸ ਹਦਾਇਤ ਕੀਤੀ ਕਿ ਗ੍ਰਾਟਾਂ
ਦਾ ਸਹੀ ਤੇ ਯੋਗ ਸਥਾਨ ਲਈ ਹੀ ਪ੍ਰਯੋਗ ਕੀਤਾ ਜਾਵੇ । ਉਨ•ਾਂ ਕਿਹਾ ਕਿ ਜੇਕਰ ਕਿਸੇ
ਪੰਚਾਇਤ ਨੇ ਸਰਕਾਰੀ ਗ੍ਰਾਂਟ ਦਾ ਗਲਤ ਇਸਤੇਮਾਲ ਕੀਤਾ ਤਾਂ ਉਸ ਖਿਲਾਫ ਸ਼ਖਤ ਕਾਨੂੰਨੀ
ਕਾਰਵਾਈ ਕੀਤੀ ਜਾਵੇਗੀ । ਦੌਰੇ ਦੌਰਾਨ ਬੀਬੀ ਬਾਦਲ ਵੱਲੋਂ ਭਾਗੀ ਵਾਂਦਰ ਦੀ ਦਾਣਾ
ਮੰਡੀ ਦੋਰਾਂ ਕਰਕੇ ਉੱਥੇ  ਝੌਨੇ ਦੀ ਚੱਲ ਰਹੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ
ਤੇ ਖ੍ਰੀਦ ਪ੍ਰਬੰਧਾਂ ਤੇ ਤਸੱਲੀ ਪ੍ਰਗਟ ਕੀਤੀ । ਦੋਰੇ ਦੌਰਾਨ ਬੀਬੀ ਬਾਦਲ ਵੱਲੋਂ ਭਾਗੀ
ਬਾਂਦਰ ਵਿਖੇ ਨੰਨੀ ਛਾਂ ਅਧੀਨ ਚਲ ਰਹੇ ਸਿਲਾਈ ਸੈਂਟਰ ਤੋਂ ਟ੍ਰੇਨਿੰਗ ਪਾਸ ਕਰ ਚੁੱਕੀਆਂ
15 ਲੜਕੀਆਂ ਨੂੰ ਇੱਕ -ਇੱਕ ਸਿਲਾਈ ਮਸ਼ੀਨ ਅਤੇ ਇੱਕ -ਇੱਕ ਪੌਦਾ ਤੇ ਸਰਟੀਫਿਕੇਟ ਵੀ
ਵੰਡੇ । ਦੌਰੇ ਦੌਰਾਨ ਪਿੰਡ ਭਾਗੀ ਬਾਂਦਰ ਵਿਖੇ 40 ਪਰਵਾਰ ਕਾਂਗਰਸ ਪਾਰਟੀ ਛੱਡ ਕੇ 10
ਪਰਵਾਰ ਪੀ ਪੀ ਪੀ ਛੱਡ ਕੇ, ਪਿੰਡ ਬਾਂਦਰ ਪੱਤੀ ਵਿਖੇ 70 ਪਰਿਵਾਰ ਕਾਂਗਰਸ ਤੇ ਪੀਪੀਪੀ
ਪਾਰਟੀ ਛੱਡਕੇ, ਲਾਲੇਆਣਾ ਵਿਖੇ 35 ਪਰਿਵਾਰ ਕਾਂਗਰਸ ਅਤੇ ਪੀ.ਪੀ.ਪੀ. ਪਾਰਟੀ ਛੱਡਕੇ
ਅਤੇ ਪਿੰਡ ਜੱਜਲ ਵਿਚ 71 ਪਰਿਵਾਰ ਕਾਂਗਰਸ ਅਤੇ ਪੀ ਪੀ ਪੀ ਪਾਰਟੀ ਛੱਡਕੇ ਅਕਾਲੀ ਦਲ
ਵਿਚ ਸ਼ਾਮਿਲ ਹੋਏ। ਜਿਨਾਂ• ਨੂੰ ਬੀਬੀ ਬਾਦਲ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕੀਤਾ
ਗਿਆ। ਸੰਗਤ ਦਰਸ਼ਨ ਪ੍ਰੋਗਰਾਮ ਦੌਰਾਨ ਬੀਬੀ ਬਾਦਲ ਵਲੋ ਪਿੰਡ ਤਿਉਣਾ ਪੁਜਾਰੀਆਂ ਵਿਖੇ
ਮੰਡੀ ਦੇ ਫੜ ਦਾ ਉਤਘਾਟਨ ਵੀ ਕੀਤਾ ਗਿਆ।
ਦੌਰੇ ਦੋਰਾਨ ਉਨਾਂ• ਦੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਕੇ.ਕੇ.ਯਾਦਵ,
ਐਸ.ਐਸ.ਪੀ. ਬਠਿੰਡਾ ਸ੍ਰ. ਰਵਚਰਨ ਸਿੰਘ ਬਰਾੜ, ਏ.ਡੀ.ਸੀ.(ਵਿਕਾਸ) ਮੈਡਮ ਸੋਨਾਲੀ
ਗਿਰੀ, ਏ.ਡੀ.ਸੀ.(ਜਨਰਲ) ਸ੍ਰੀ ਰਾਜੀਵ ਪ੍ਰਾਸਰ, ਐਸ.ਡੀ.ਐਮ. ਤਲਵੰਡੀ ਸਾਬੋ ਮੈਡਮ
ਸਰੂਤੀ ਸ਼ਰਮਾ ਅਤੇ ਤਲਵੰਡੀ ਸਾਬੋ ਦੇ ਹਲਕਾ ਇਨਚਾਰਜ, ਸ੍ਰੀ ਬਲਬੀਰ ਸਿੰਘ ਸਿੱਧੂ ਤੋਂ
ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸ਼ਨ।

Facebook Comment
Project by : XtremeStudioz