Close
Menu

ਕਾਂਗਰਸ ਦੀ ਮੁੱਖ ਭੂਮਿਕਾ ਖੋਹਣੀ ਚਾਹੁੰਦੇ ਹਨ ਨਰਿੰਦਰ ਮੋਦੀ- ਦਿਗਵਿਜੇ

-- 22 February,2015

ਬੈਂਗਲੁਰੂ, ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਦੋਸ਼ ਲਗਾਇਆ ਕਿ ਉਹ ਸਹਿਣਸ਼ੀਲਤਾ ਤੇ ਘੱਟ ਗਿਣਤੀ ਦੇ ਅਧਿਕਾਰਾਂ ਦੀ ਗੱਲਾਂ ਕਰਕੇ ਕਾਂਗਰਸ ਦੀ ਥਾਂ ਲੈਣ ਦਾ ਯਤਨ ਕਰ ਰਹੇ ਹਨ। ਨਾਲ ਹੀ, ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਕੀ ਕਿਸੇ ਦਾ ਸੁਭਾਅ ਬਦਲ ਸਕਦਾ ਹੈ? ਦਿਗਵਿਜੇ ਨੇ ਦਾਅਵਾ ਕੀਤਾ ਕਿ ਅੱਜ ਧਰਮ ਨਿਰਪੇਖਤਾ ਦੇ ਮਤਲਬ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਕਾਂਗਰਸ ਲਈ ਧਰਮਨਿਰਪੇਖਤਾ ਦਾ ਮਤਲਬ ਹੈ ਸਰਬ ਧਰਮ ਸਮ ਭਾਵ ਤੇ ਹੁਣ ਪ੍ਰਧਾਨ ਮੰਤਰੀ ਕਾਂਗਰਸ ਪਾਰਟੀ ਦੀ ਥਾਂ ਲੈਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੀ ਕਿਸੇ ਦਾ ਸੁਭਾਅ ਬਦਲ ਸਕਦਾ ਹੈ ? ਉਨ੍ਹਾਂ ਨੇ ਇਹ ਗੱਲ ਪੰਡਿਤ ਜਵਾਹਰ ਲਾਲ ਨਹਿਰੂ ਦੀ 125ਵੀਂ ਜਯੰਤੀ ਦੇ ਮੌਕੇ ‘ਤੇ ਆਯੋਜਿਤ ਸਮਾਰੋਹ ਦੌਰਾਨ ਕਹੀ।

Facebook Comment
Project by : XtremeStudioz