Close
Menu

ਕਾਂਗਰਸ ਦੇ ਬੱਜਰ ਪਾਪ ਨੂੰ ਛੁਪਾਉਣ ਲਈ ਅਮਰਿੰਦਰ ਮਜਾਕ ਦਾ ਪਾਤਰ ਨਾ ਬਣੇ – ਸ਼੍ਰੋ.ਅ.ਦ

-- 14 February,2014

31-08-13 - 3ਚੰਡੀਗੜ੍ਹ ,14 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)- ਸ਼੍ਰੋਮਣੀ ਅਕਾਲੀ ਦਲ  ਨੇ ਅੱਜ ਕਾਂਗਰਸ ਪਾਰਟੀ ਵਲੋਂ ਪੰਜਾਬ ਦੀ ਪ੍ਰਧਾਨਗੀ ਤੋਂ ਹਟਾਏ ਗਏ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਜੋਰ ਦੇ ਕੇ ਕਿਹਾ ਹੈ ਕਿ ਹਰਮਿੰਦਰ ਸਾਹਿਬ ਉਤੇ ਦਰਦਨਾਕ ਫੌਜੀ ਹਮਲੇ ਬਾਰੇ ਕਾਂਗਰਸ ਪਾਰਟੀ ਦੇ ਬੱਜਰ ਪਾਪ ਨੂੰ ਛੁਪਾਉਣ ਲਈ ਉਹ ਦਿਨ ਨੂੰ ਰਾਤ ਸਿੱਧ ਕਰਨ ਦੀ ਕੋਸ਼ਿਸ਼ ਨਾ ਕਰਨ। ਅਜਿਹਾ ਕਰਕੇ ਕੈਪਟਨ ਅਮਰਿੰਦਰ ਸਿੰਘ ਨਾ ਕੇਵਲ ਆਪਣੇ ਆਪ ਨੂੰ ਦੁਨੀਆ ਭਰ ਵਿਚ ਮਜ਼ਾਕ ਦਾ ਪਾਤਰ ਬਣਾ ਰਿਹਾ ਹੈ ਬਲਕਿ ਵਲੂੰਧਰੇ ਸਿੱਖ ਮਨਾਂ  ’ਤੇ ਉਹ ਹੋਰ ਨਮਕ ਛਿੜਕਣ ਦੇ ਪਾਪ ਦਾ ਭਾਗੀ ਬਣ ਰਿਹਾ ਹੈ।
ਅੱਜ ਇਥੇ ਜਾਰੀ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਸ਼ ਸੁਖਦੇਵ ਸਿੰਘ ਢੀਂਡਸਾ ਸਕੱਤਰ ਜਨਰਲ ਅਤੇ ਸ. ਰਣਜੀਤ  ਸਿੰਘ ਬ੍ਰਹਮਪੂਰਾ ਸੀਨੀਅਰ ਮੀਤ ਪ੍ਰਧਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਲੋਕਾਂ ਨੂੰ ਇਹ ਯਕੀਨ ਦਿਵਾਉਣ ਦੇ ਕੰਮ ਵਿਚ ਰੁੱਝੇ ਹਨ ਕਿ ਪਾਵਨ ਸ੍ਰ੍ਰੀ ਹਰਮਿੰਦਰ ਸਾਹਿਬ ‘ਤੇ ਫੌਜੀ ਹਮਲਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭਾਰੀ ਨੁਕਸਾਨ ਪਹੁੰਚਾਉਣ ਦਾ ਮਹਾਂ ਪਾਪ ਸ਼੍ਰੀਮਤੀ ਇੰਦਰਾ ਗਾਂਧੀ ਨੇ ਨਹੀ ਬਲਕਿ ਪਰਕਾਸ਼ ਸਿੰਘ ਬਾਦਲ ਵਰਗੇ ਸਿੱਖ ਆਗੂਆਂ ਨੇ ਕਰਵਾਇਆ ਹੈ। ਅਜਿਹਾ ਕਰਨ ਲੱਗੇ ਅਮਰਿੰਦਰ ਸਿੰਘ ਇਹ ਵੀ ਭੁੱਲ ਗਿਆ ਕਿ ਕਾਂਗਰਸ ਪਾਰਟੀ ਅਤੇ ਇਸ ਪਾਰਟੀ ਦੀ ਕੇਂਦਰ ਦੀ ਸਰਕਾਰ ਖੁਦ ਇਹ ਮੰਨ ਚੁੱਕੇ ਹਨ ਕਿ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਉਨ੍ਹਾਂ ਦੀ ਸਭ ਤੋਂ ਵੱਡੀ ਸਿਆਸੀ ਅਤੇ ਫੌਜੀ ਭੁੱਲ ਸੀ।
ਅਕਾਲੀ ਆਗੂਆਂ ਨੇ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਸ਼੍ਰੀ ਹਰਮਿੰਦਰ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ‘ਤੇ ਹੋਏ ਹਮਲੇ ਬਾਰੇ ਝੂਠ ਬੋਲ ਕੇ ਸਮੁੱਚੀ ਸਿੱਖ ਕੌਮ ਮਾਨਵਤਾ ਅਤੇ ਇਨ੍ਹਾਂ ਪਾਵਨ ਸਥਾਨਾ ਨਾਲ ਧਰੋਹ ਕਮਾ ਰਹੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਅਮਰਿੰਦਰ ਸਿੰਘ ਸ਼ ਬਾਦਲ ‘ਤੇ ਜੋ ਇਲਜ਼ਾਮ ਲਗਾ ਰਹੇ ਹਨ ਉਹ ਉਸ ਵੇਲੇ ਦੀ ਇੰਦਰਾਗਾਂਧੀ ਸਰਕਾਰ ਵਲੋਂ ਫੌਜੀ ਹਮਲੇ ‘ਤੇ ਪੋਚਾ ਪਾਉਣ ਲਈ ਜਾਰੀ ਕੀਤੇ ਗਏ ਵਾਈਟ ਪੇਪਰ ‘ਤੇ ਹੀ ਅਧਾਰਿਤ ਹੈ ਜਿਸ ਵਾਈਟ ਪੇਪਰ ਨੂੰ ਕੈ: ਅਮਰਿੰਦਰ ਸਿੰਘ ਝੂਠ ਦਾ ਪੂਲੰਦਾ ਕਰਾਰ ਦੇ ਚੁੱਕੇ ਸਨ।
ਅਕਾਲੀ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਆਸੀ ਹਤਾਸ਼ਾ ਦੀ ਹੱਦ ਇਹ ਹੈ ਕਿ ਅੱਜ ਉਹ ਸਿੱਖ ਕੌਮ ਅਤੇ ਦੇਸ਼ ਦੀ ਜਨਤਾ ਤੋਂ  ਇਹ ਤਵੱਕੋ ਰਖਦੇ ਹਨ ਕਿ ਉਹ ਕਾਂਗਰਸ ਪਾਰਟੀ  ਦੇ ਇਸ ਝੂਠ ਦੇ ਪੁਲੰਦੇ ਨੂੰ ਆਪਣੇ ਘਰਾਂ ਵਿਚ ਇਕ ਧਰਮ ਸ਼ਾਸਤਰ ਦਾ ਰੁਤਬਾ ਦੇ ਕੇ ਸਜਾ ਕੇ ਰੱਖਣ ਅਤੇ ਇਸ ਵਿਚ ਦਰਜ ਕੋਰੇ ਝੂਠਾਂ ਨੂੰ ਸੱਚ ਮੰਨ ਕੇ ਉਹ ਸ. ਬਾਦਲ ਵਿਰੁੱਧ ਅਮਰਿੰਦਰ ਦੇ ਦੋਸ਼ਾਂ ਨੂੰ ਸਹੀ ਮੰਨ ਲੈਣ।
ਸ. ਢੀਡਸਾ ਤੇ ਸ. ਬ੍ਰਹਮਪੁਰਾ ਨੇ ਅੱਗੇ ਚਲ ਕੇ  ਅਮਰਿੰਦਰ ਸਿੰਘ ਨੂੰ ਇਸ ਵਾਈਟ ਪੇਪਰ ਉਤੇ ਆਪਣੇ ਸਟੈਂਡ ਸਪਸ਼ਟ ਕਰਨ ਲਈ ਲਲਕਾਰਿਆ।
” 1984 ਵਿਚ ਤੁਸੀ ਇਸ ਵਾਈਟ ਪੇਪਰ ਨੂੰ ਕੋਰਾ ਝੂਠ ਮੰਨ ਕੇ ਕਾਂਗਰਸ ਸਰਕਾਰ ਨੂੰ ਸਿੱਖ ਧਾਰਮਿਕ ਜਜਬਿਆਂ ਦੇ  ਕਤਲ ਕਰਨ ਵਾਲੇ ਆਪਰੇਸ਼ਨ ਬਲਿਯੂ ਸਟਾਰ ਲਈ ਜਿੰਮੇਵਾਰ ਠਹਿਰਾਇਆ ਸੀ। ਇਕ ਸੋਚੀ ਸਮਝੀ ਸਾਜਿਸ਼ ਦੇ ਅਧੀਨ ਹੀ ਤੁਸੀ ਬਾਅਦ ਵਿਚ ਕਾਂਗਰਸ ਪਾਰਟੀ ਨੂੰ ਝੱਡ ਦੇ ਅਕਾਲੀ ਦਲ ਅੰਦਰ ਕਾਲੀ ਭੇਡ ਬਣਕੇ ਦਾਖਲ ਹੋ ਗਏ ਸੀ। ਕੀ ਤੁਹਾਡਾ ਉਦੋਂ ਵਾਲਾ ਸਟੈਂਡ ਠੀਕ ਸੀ ਜਾਂ ਕਿ ਜੋ ਝੂਠ ਤੁਸੀ ਅੱਜ ਬੋਲ ਰਹੇ ਹੋ ਉਨ੍ਹਾਂ ਨੂੰ ਸੱਚ ਮੰਨਿਆ ਜਾਵੇ? ”
ਅਕਾਲੀ ਆਗੂਆਂ ਨੇ ਅਮਰਿੰਦਰ ਸਿੰਘ ਤੋਂ ਇਹ ਵੀ ਪੁੱਛਿਆ ਕਿ ਜਿਹੜੇ ਇਲਜਾਮਾ ਨੂੰ ਤੁਸੀ ਬਤੌਰ ਅਕਾਲੀ ਗਲਤ ਕਹਿੰਦੇ  ਆਏ ਸੋ ਅੱਜ ਉਹ ਤੁਹਾਡੇ ਕਾਂਗਰਸੀ ਬਣਨ ਨਾਲ ਸੱਚ ਕਿਵੇਂ ਬਣ ਜਾਣਗੇ ਜਿਨ੍ਹਾਂ ਪਾਪਾਂ ਨੂੰ ਮੰਨਣ ਦਾ ਡਰਾਮਾ ਕਾਂਗਰਸ ਪਾਰਟੀ ਆਪ ਹੀ ਕਰ ਰਹੀ ਹੈ ਅੱਜ ਤੁਸੀ ਉਨ੍ਹਾਂ ਹੀ ਇਲਜਾਮਾ ਤੋਂ ਕਾਂਗਰਸ ਪਾਰਟੀ ਨੂੰ ਬਰੀ ਕਰਾਰ ਦੇ ਰਹੇ ਹੋ। ਕੀ ਇਹ  ਪਾਪੀ ਮੁਦੱਈ ਸੁਸਤ ਅਤੇ ਝੁਠਾ ਗਵਾਹ ਚੁਸਤ ਵਾਲੀ ਗੱਲ ਨਾ ਹੋਈ।

Facebook Comment
Project by : XtremeStudioz