Close
Menu

ਕਾਂਗਰਸ ਦੇ ਲਾਡਲੇ ਹਨ ਸੰਜੇ ਦੱਤ: ਸ਼ਿਵਸੈਨਾ

-- 24 February,2014

ਨਵੀਂ ਦਿੱਲੀ—ਜੇਲ ਤੋਂ ਪੈਰੋਲ ‘ਤੇ ਬਾਹਰ ਆਏ ਸੰਜੇ ਦੱਤ ਨੂੰ ਵਾਰ-ਵਾਰ ਪੈਰੋਲ ਦਿੱਤੇ ਜਾਣ ਤੋਂ ਬਾਅਦ ਮਹਾਰਾਸ਼ਟਰ ਸਰਕਾਰ ‘ਤੇ ਲਗਾਤਾਰ ਦੋਸ਼ ਲਗਾਏ ਜਾ ਰਹੇ ਹਨ ਕਿ ਉਹ ਸੰਜੇ ਦੱਤ ਨਾਲ ਆਮ ਕੈਦੀਆਂ ਵਾਂਗ ਪੇਸ਼ ਨਹੀਂ ਆ ਰਹੀ ਅਤੇ ਕਾਨੂੰਨ ਦੇ ਦਾਇਰੇ ਤੋਂ ਬਾਹਰ ਜਾ ਕੇ ਉਨ੍ਹਾਂ ਨੂੰ ਸਪੈਸ਼ਲ ਟ੍ਰੀਟਮੈਂਟ ਦਿੱਤਾ ਜਾ ਰਿਹਾ ਹੈ। ਮਹਾਰਸ਼ਟਰ ਸਰਕਾਰ ਦੇ ਵਿਰੋਧੀ ਧਿਰ ਨੇ ਸੰਜੇ ਦੱਤ ਨੂੰ ਦਿੱਤੀ ਪੈਰੋਲ ‘ਤੇ ਸਰਕਾਰ ਨੂੰ ਕਈ ਵਾਰ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਸ਼ਿਵਸੈਨਾ ਨੇ ਕਾਂਗਰਸ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੰਜੇ ਦੱਤ ਕਾਂਗਰਸ ਸੰਸਦ ਪ੍ਰਿਆ ਦੱਤ ਦੇ ਭਰਾ ਹਨ ਅਤੇ ਇਸ ਕਾਰਨ ਉਨ੍ਹਾਂ ਨੂੰ ਖਾਸ ਸਜ਼ਾ ਵਿਚ ਖਾਸ ਰਿਆਇਤ ਦਿੱਤੀ ਜਾ ਰਹੀ ਹੈ। ਸ਼ਿਵਸ਼ੈਨਾ ਦੇ ਨੇਤਾ ਸੁਭਾਸ਼ ਦੇਸਾਈ ਨੇ ਕਿਹਾ ਕਿ ਸੰਜੇ ਦੱਤ ਕਾਂਗਰਸ ਦੇ ਲਾਡਲੇ ਹਨ, ਉਨ੍ਹਾਂ ਦੀ ਭੈਣ ਕਾਂਗਰਸ ਦੀ ਐੱਮ. ਪੀ. ਹੈ, ਇਸ ਲਈ ਉਨ੍ਹਾਂ ਨੂੰ ਵਾਰ-ਵਾਰ ਪੈਰੋਲ ਮਿਲ ਜਾਂਦੀ ਹੈ। ਹਿੰਦੂਤਵ ਨੂੰ ਲੈ ਕੇ ਰਾਜਨੀਤੀ ਕਰਨ ਵਾਲੀ ਸ਼ਿਵਸੈਨਾ ਨੇ ਸੰਜੇ ਦੱਤ ਨੂੰ ਪੈਰੋਲ ਦਿੱਤੇ ਜਾਣ ਦੇ ਨਾਲ-ਨਾਲ ਮਾਲੇਗਾਂਵ ਦੇ ਧਮਾਕਿਆਂ ਦੇ ਮਾਮਲੇ ਵਿਚ ਦੋਸ਼ੀ ਸਾਧਵੀ ਪ੍ਰਗਿਆ ਸਿੰਘ ਅਤੇ ਕਰਨਲ ਪੁਰੋਹਿਤ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ। ਸ਼ਿਵਸੈਨਾ ਨੇਤਾ ਸੁਭਾਸ਼ ਦੇਸਾਈ ਨੇ ਕਿਹਾ ਹੈ ਕਿ ਸਾਧਵੀ ਪ੍ਰਗਿਆ ਸਿੰਘ ਅਤੇ ਕਰਨਲ ਪੁਰੋਹਤ ਪੰਜ ਸਾਲ ਜੇਲ ਵਿਚ ਰੱਖਿਆ ਗਿਆ ਹੈ। ਉਨ੍ਹਾਂ ਦੇ ਉੱਪਰ ਦੋਸ਼ ਪੱਤਰ ਵੀ ਦਾਖਲ ਨਹੀਂ ਕੀਤਾ ਗਿਆ। ਉਨ੍ਹਾਂ ਦੀ ਖਰਾਬ ਸਿਹਤ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੇਲ ਵਿਚ ਇਕ ਵਾਰ ਫਿਰ ਵੀ ਛੁੱਟੀ ਨਹੀਂ ਮਿਲਦੀ। ਭਾਜਪਾ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਸੰਜੇ ਦੱਤ ਨੂੰ ਸਰਕਾਰ ਹਮੇਸ਼ਾ ਤੋਂ ਸਪੈਸ਼ਲ ਟ੍ਰੀਟਮੈਂਟ ਦਿੰਦੀ ਆਈ ਹੈ। ਇੰਨੇ ਗੰਭੀਰ ਅਪਰਾਧ ਤੋਂ ਬਾਅਦ ਵੀ ਸੰਜੇ ਦੱਤ ਨੂੰ ਜ਼ਮਾਨਤ ‘ਤੇ ਛੁੱਟੀ ਦਿੱਤੇ ਜਾਣਾ ਇਕ ਗਲਤ ਸੰਦੇਸ਼ ਦਿੰਦਾ ਹੈ। ਇਸ ਮਾਮਲੇ ਵਿਚ ਪੁਣੇ ਦੇ ਇਕ ਵਕੀਲ ਨੇ ਬਾਂਬੇ ਹਾਈ ਕੋਰਟ ਵਿਚ ਪੁਣੇ ਦੇ ਡਿਵੀਜ਼ਨਲ ਪੁਲਸ ਕਮਿਸ਼ਨਰ ਅਤੇ ਯਰਵਡਾ ਜੇਲ ਦੇ ਸੁਪਰਡੈਂਟ ਦੇ ਖਿਲਾਫ ਪਟੀਸ਼ਨ ਵੀ ਦਾਇਰ ਕੀਤੀ ਹੈ।

Facebook Comment
Project by : XtremeStudioz