Close
Menu

ਕਾਂਗਰਸ ਨੂੰ ਨਖਿਧ ਕਾਰਗੁਜਾਰੀ ਪ੍ਰਤੀ ਸਬਕ ਸਿਖਾਉਣ ਲਈ ਪੰਜਾਬ ਦੇ ਲੋਕ ਕਰ ਰਹੇ ਹਨ ਲੋਕ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ : ਮਜੀਠੀਆ।

-- 08 March,2019

ਮਜੀਠਾ 8 ਮਾਰਚ (    ) ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕਤਰ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਨੇ  ਕਿਹਾ ਕਿ ਕਾਂਗਰਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਦੇ ਫੋਕੇ ਭਾਸ਼ਣਾਂ ਨਾਲ ਹੁਣ ਪੰਜਾਬ ਦੇ ਲੋਕਾਂ ਨੁੰ ਰਿਝਾਇਆ ਨਹੀਂ ਜਾ ਸਕੇਗਾ। ਮਜੀਠਾ ਵਿਖੇ ਉਹਨਾਂ ਕਿਹਾ ਕਿ ਕਾਂਗਰਸ ਦੀ ਦੋ ਸਾਲਾਂ ਦੀ ਨਖਿਧ ਕਾਰਗੁਜਾਰੀ ਤੋਂ ਨਿਰਾਸ਼ ਪੰਜਾਬ ਦੇ ਲੋਕਾਂ ਨੇ ਰਾਹੁਲ ਗਾਂਧੀ ਦੀ ਰੈਲੀ ਨੂੰ ਕੋਈ ਤਵਜੋਂ ਨਹੀਂ ਦਿਤੀ। ਉਹਨਾਂ ਕਿਹਾ ਕਿ ਕਰਜੇ ਨਾਲ ਨਪੀੜੇ ਜਾ ਰਹੇ ਕਿਸਾਨਾਂ ਖੇਤ ਮਜਦੂਰਾਂ ਨੂੰ ਕੋਈ ਰਾਹਤ ਨਾ ਪਹੁੰਚਣ ਕਾਰਨ ਕਿਸਾਨ ਅਤੇ ਖੇਤ ਮਜਦੂਰ ਰੋਜਾਨਾ ਕਾਂਗਰਸ ਸਰਕਾਰ ਖਿਲਾਫ ਸ਼ੜਕਾਂ ‘ਤੇ ਉਤਰ ਰਹੇ ਹਨ । ਕਿਸਾਨ ਖੁਦਕਸ਼ੀਆਂ ਦੇ ਮਾਮਲਿਆਂ ‘ਚ ਨਿਤ ਦਿਨ ਹੋ ਰਿਹਾ ਵਾਧਾ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਨੇ ਕਾਂਗਰਸ ਦੇ ਕਿਸਾਨ ਕਰਜ਼ਾ ਮੁਆਫੀ ਸਕੀਮ ਦੇ ਝੂਠ ਦੀ ਪੋਲ ਵੀ ਖੋਹਲ ਕੇ ਰਖ ਦਿਤੀ ਹੈ। ਪੰਜਾਬ ਦੇ ਲੋਕ ਸਰਕਾਰੀ ਇਸ਼ਤਿਹਾਰਾਂ ਰਾਹੀਂ ਗੁਮਰਾਹ ਹੋਣ ਦੀ ਥਾਂ ਕਾਂਗਰਸ ਵਲੋਂ ਕੀਤੇ ਗਏ  ਵਾਅਦਾਖਿਲਾਫੀਆਂ ਪ੍ਰਤੀ ਸਵਾਲ ਉਠਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਭਰੋਸਾ ਖਤਮ ਹੋਚੁਕਿਆ ਹੈ। ਦਫਤਰੀ ਮੁਲਾਜਮ ਕਲਮ ਛੋੜ ਹੜਤਾਲ ਕਰਨ ਲਈ ਮਜਬੂਰ ਹਨ ਤਾਂ ਹੱਕ ਮੰਗ ਦੇ ਅਧਿਆਪਕ ਅਤੇ ਨਰਸਾਂ ਨੂੰ ਸ਼ੜਕਾਂ ‘ਤੇ ਸ਼ਰੇਆਮ ਕੁਟਿਆ ਜਾ ਰਿਹਾ ਹੈ। ਸ: ਮਜੀਠੀਆ ਨੇ ਕਿਹਾ ਕਿ ਲੋਕ ਕਾਗਰਸ ਤੋਂ ਅਕੇ ਪਏ ਹਨ ਅਤੇ ਲੋਕ ਸਭਾ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਤਾਂ ਕਿ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾ ਸਕੇ। 

Facebook Comment
Project by : XtremeStudioz