Close
Menu

ਕਾਂਗਰਸ ਨੇ ਦੋ ਹੱਥਾਂ ਨਾਲ ਦੇਸ਼ ਨੂੰ ਲੁੱਟਿਆ, ‘ਆਪ’ ਝਾੜੂ ਨਾਲ ਲੁੱਟਣ ਆਈ ਹੈ : ਮੋਦੀ

-- 01 December,2013

ਨਵੀਂ ਦਿੱਲੀ— ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਦੋਨਾਂ ਤੋਂ ਦਿੱਲੀ ਦੀ ਜਨਤਾ ਤੋਂ ਸਾਵਧਾਨ ਕਰਦੇ ਹੋਏ ਕਿਹਾ ਕਿ ਪਹਿਲੀ ਪਾਰਟੀ ਨੇ ਦੋਵਾਂ ਹੱਥਾਂ ਨਾਲ ਦੇਸ਼ ਨੂੰ ਲੁੱਟਿਆ ਹੈ ਅਤੇ ਹੁਣ ਦੂਜੀ ‘ਝਾੜੂ’ ਨਾਲ ਲੈ ਕੇ ਲੁੱਟ ਕਰਨ ਆਈ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਵਿੱਤ ਮੰਤਰੀ ਪੀ. ਚਿਦਾਂਬਰਮ ‘ਤੇ ਉਨ੍ਹਾਂ ਨੇ ਦੋਸ ਲਗਾਇਆ ਕਿ ਦੋਵਾਂ ਨੇ ਆਪਣੇ ‘ਕਿਤਾਬੀ ਗਿਆਨ’ ਨਾਲ ਦੇਸ਼ ਨੂੰ ਬਰਬਾਦ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੀਆਂ 4 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਜਪਾ ਦੇ ਪ੍ਰਚਾਰ ‘ਚ ਸ਼ਨੀਵਾਰ ਨੂੰ ਕਈ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਸ਼ਨੀਵਾਰ ਨੂੰ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ, ਭ੍ਰਿਸ਼ਟਾਚਾਰ, ਕੁਸ਼ਾਸਨ ਅਤੇ ਅਤੇ ਵੰਸ਼ਵਾਦ ਹੈ ਅਤੇ ਇਨ੍ਹਾਂ ਤੋਂ ਮੁਕਤੀ ਪਾਉਣ ਲਈ ਦਿੱਲੀ ਅਤੇ ਕੇਂਦਰ ਦੀ ਪੋਲੀਓਗ੍ਰਸਤ ਕਾਂਗਰਸ ਸਰਕਾਰਾਂ ਤੋਂ ਮੁਕਤੀ ਪਾਉਣੀ ਪਵੇਗੀ। ਕਾਂਗਰਸ ਨੇ ਨਾਲ ਹੀ ‘ਆਮ ਆਦਮੀ ਪਾਰਟੀ’ ਨੂੰ ਵੀ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਜੈਪ੍ਰਕਾਸ਼ ਨਾਰਾਇਣ ਤੋਂ ਬਾਅਦ ਅੰਨਾ ਹਜ਼ਾਰੇ ਨੇ ਭ੍ਰਿਸ਼ਟਾਚਾਰ ਵਿਰੁੱਧ ਬਿਗਲ ਵਜਾਇਆ ਅਤੇ ਲੋਕਾਂ ‘ਚ ਇਕ ਉਮੀਦ ਜਗਾਈ ਪਰ ਕੁਝ ਲੋਕਾਂ ਨੇ ਆਪਣੇ ਰਾਜਨੀਤਿਕ ਸਵਾਰਥ ਅਤੇ ਨਿੱਜੀ ਮਹੱਤਵ ਲਈ ਉਸ ਪਵਿੱਤਰ ਅੰਦੋਲਨ ਨੂੰ ਅੱਧ ਰਸਤੇ ਹੀ ਛੱਡ ਦਿੱਤਾ। ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਪਾਰਟੀ ਦਾ ਨਾਂ ਲਏ ਬਿਨ੍ਹਾਂ ਉਨ੍ਹਾਂ ਕਿਹਾ ਕਿ ਕਾਂਗਰਸ ਤਾਂ ਦੋ ਹੱਥਾਂ ਨਾਲ ਲੁੱਟ ਮਚਾ ਰਹੀ ਹੈ ਅਤੇ ਉਹ ਨਵੀਂ ਪਾਰਟੀ ‘ਆਪ’ ਹੱਥ ਤਾਂ ਦੂਰ ਝਾੜੂ ਲੈ ਕੇ ਦੇਸ਼ ਨੂੰ ਲੁੱਟਣ ਦੀ ਤਿਆਰੀ ‘ਚ ਹੈ। ‘ਆਪ’ ਦਾ ਚੋਣ ਨਿਸ਼ਾਨ ਝਾੜੂ ਹੈ।

Facebook Comment
Project by : XtremeStudioz