Close
Menu

ਕਾਂਗਰਸ ਨੇ ਮੇਰੀ ਮਾਂ ਨੂੰ ਵੀ ਨਹੀਂ ਬਖ਼ਸ਼ਿਆ: ਮੋਦੀ

-- 09 May,2019

ਕੁਰੂਕਸ਼ੇਤਰ, 9 ਮਈ
ਇੱਥੇ ਅੱਜ ਥੀਮ ਪਾਰਕ ਵਿੱਚ ਹੋਈ ਚੋਣ ਪ੍ਰਚਾਰ ਰੈਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਕਾਂਗਰਸੀਆਂ ਨੇ ਮੇਰੀ ਮਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਹਰ ਦਿਨ ਮੈਨੂੰ ਗਾਲਾਂ ਦਿੰਦੇ ਹਨ ।’ ਰੈਲੀ ਵਿੱਚ ਹਿਸਾਰ ਵਿੱਚ ਇੱਕ ਦਿਨ ਪਹਿਲਾਂ ਪ੍ਰਿਅੰਕਾ ਗਾਂਧੀ ਵਲੋਂ ਪ੍ਰਧਾਨ ਮੰਤਰੀ ਮੋਦੀ ਦੀ ਤੁਲਨਾ ਦੁਰਯੋਧਨ ਨਾਲ ਕਰਨ ਤੋਂ ਬਾਅਦ ਸ੍ਰੀ ਮੋਦੀ ਨੇ ਅੱਜ ਇਸ ਦਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਰੋਜ਼ ਉਨ੍ਹਾਂ ਨੂੰ ਗਾਲਾਂ ਦਿੰਦੇ ਹਨ । ਉਨ੍ਹਾਂ ਇਸ ਨੂੰ ‘ਕਾਂਗਰਸ ਪ੍ਰੇਮ ਦੀ ਡਿਕਸ਼ਨਰੀ’ ਦੱਸਦਿਆਂ ਜਨਤਾ ਤੋਂ ਸਮਰਥਨ ਮੰਗਿਆ ਅਤੇ ਕਿਹਾ,‘ਮੇਰੇ ਉੱਤੇ ਇੱਕਤਰਫਾ ਜੁਲਮ ਹੋ ਰਿਹਾ ਹੈ।’ ਨਾਂਅ ਲਏ ਬਗੈਰ ਮੋਦੀ ਨੇ ਕਿਹਾ ਕਿ ਕਾਂਗਰਸ ਦੇ ਇੱਕ ਨੇਤਾ ਨੇ ਉਸ ਨੂੰ ਗੰਦੀ ਨਾਲੀ ਦਾ ਕੀੜਾ, ਇੱਕ ਨੇ ਗੰਗੂ ਤੇਲੀ, ਪਾਗਲ ਕੁੱਤਾ, ਇੱਕ ਨੇ ਭਸਮਾਸੁਰ, ਦਾਊਦ ਇਬਰਾਹੀਮ, ਹਿਟਲਰ, ਝੂਠ ਦਾ ਸੌਦਾਗਰ, ਰਾਵਣ, ਸੱਪ, ਬਿੱਛੂ ਆਦਿ ਦੱਸਿਆ ਹੈ, ਪਰ ਉਹ ਡਰਨ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦਾ ਭ੍ਰਿਸ਼ਟਾਚਾਰ ਰੋਕਿਆ ਹੈ ਤੇ ਵੰਸ਼ਵਾਦ ਵਿਰੁੱਧ ਆਵਾਜ਼ ਉਠਾਈ ਹੈ। ਇਨ੍ਹਾਂ ਨੇ ਪਿਆਰ ਦੇ ਮੁਖੌਟੇ ਪਹਿਨੇ ਹੋਏ ਹਨ ਤੇ ਉਨ੍ਹਾਂ ਨੂੰ ਗਾਲਾਂ ਦਿੰਦੇ ਹਨ।

Facebook Comment
Project by : XtremeStudioz