Close
Menu

ਕਾਂਗਰਸ ਨੇ ਮੰਨੀਆਂ ਕੇਜਰੀਵਾਲ ਦੀਆਂ ਸ਼ਰਤਾਂ

-- 17 December,2013

ਨਵੀਂ ਦਿੱਲੀ,17 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਕਾਂਗਰਸ ਨੇ ਦਿੱਲੀ ‘ਚ ਸਰਕਾਰ ਦੇ ਗਠਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਹਨ। ਕਾਂਗਰਸ ਦੇ ਜਨਰਲ ਸਕਤੱਰ ਦਿੱਲੀ ਇੰਚਾਰਜ ਸ਼ਕੀਲ ਅਹਿਮਦ ਨੇ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਦੀ ਪਾਰਟੀ ਨੂੰ ਪੱਤਰ ਭੇਜਿਆ ਸੀ ਉਸ ਦਾ ਜਵਾਬ ਭੇਜ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਨੇ ਪੱਤਰ ‘ਚ 18 ਮੁੱਦਿਆਂ  ‘ਤੇ ਸਮਰਥਨ ਮੰਗਿਆ ਸੀ। ਉਨ੍ਹਾਂ ‘ਚੋਂ 16 ‘ਤੇ ਸਮਰਥਨ ਦੀ ਲੋੜ ਨਹੀਂ ਹੈ। ਉਨ੍ਹਾਂ ਨੂੰ ਪ੍ਰਸ਼ਾਸਨਿਕ ਹੁਕਮਾਂ ਨਾਲ ਲਾਗੂ ਕੀਤਾ ਜਾ ਸਕਦਾ ਹ। ਸ਼੍ਰੀ ਅਹਿਮਦ ਨੇ ਕਿਹਾ ਕਿ ਦੋ ਹੋਰ ਮੁੱਦੇ ਲੋਕਪਾਲ ਬਿੱਲ ਅਤੇ ਦਿੱਲੀ ਨੂੰ ਪੂਰਣ ਸੂਬੇ ਦਾ ਦਰਜਾ ਦੇਣਾ ਸੀ ਉਨ੍ਹਾਂ ਮੁੱਦਿਆਂ ‘ਤੇ ਕਾਂਗਰਸ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਲੋਕਪਾਲ ਬਿੱਲ ਕਾਂਗਰਸ ਸਦਨ ਵਿਚ ਪਾਸ ਕਰਵਾ ਰਹੀ ਹੈ।
ਦਿੱਲੀ ‘ਚ ਲੋਕਪਾਲ ਕਾਨੂੰਨ ‘ਚ ਜੇਕਰ ਆਪ ਪਾਰਟੀ ਸੋਧ ਕਰਨਾ ਚਾਹੇਗੀ ਅਤੇ ਉਹ ਵਿਧਾਨ ਸਭਾ ਦੇ ਦਾਇਰੇ ਵਿਚ ਹੋਵੇਗਾ ਤਾਂ ਕਾਂਗਰਸ ਉਸ ਦਾ ਸਮਰਥਨ ਕਰੇਗੀ। ਦਿੱਲੀ ਨੂੰ ਪੂਰੇ ਸੂਬੇ ਦਾ ਦਰਜਾ ਦਿਵਾਉਣ ਦੇ ਬਾਰੇ ਕਾਂਗਰਸ ਜਨਰਲ ਸਕੱਤਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਇਹੀ ਚਾਹੁੰਦੀ ਹੈ ਅਤੇ ਉਸ ਨੇ ਆਪਣੇ ਚੋਣ ਘੋਸ਼ਣਾ ਪੱਤਰ ‘ਚ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ (ਆਪ) ਨੇ ਸਾਡੇ ਕੋਲੋਂ ਸਮਰਥਨ ਨਹੀਂ ਮੰਗਿਆ ਸੀ ਅਸੀਂ ਹੀ ਉਨ੍ਹਾਂ ਨੂੰ ਸਰਕਾਰ ਬਣਾਉਣ ਦੇ ਲਈ ਸਮਰਥਨ ਦੀ ਗੱਲ ਕਹੀ ਸੀ ਕਿਉਂਕਿ ਕਾਂਗਰਸ ਭਾਜਪਾ ਨੂੰ ਸਮਰਥਨ ਨਹੀਂ ਦੇ ਸਕਦੀ ਅਤੇ ਦਿੱਲੀ ਦੀ ਜਨਤਾ ‘ਤੇ ਦੁਬਾਰਾ ਚੋਣਾਂ ਦਾ ਬੋਝ ਨਹੀਂ ਪਾਉਣਾ ਚਾਹੁੰਦੀ।

Facebook Comment
Project by : XtremeStudioz