Close
Menu

ਕਾਂਗਰਸ ਨੇ ਰਾਜਸਥਾਨ ‘ਚ 45,000 ਕਰੋੜ ਦੇ ਮਾਈਨਿੰਗ ਘੁਟਾਲੇ ਦਾ ਦੋਸ਼ ਲਗਾਇਆ

-- 26 September,2015

ਨਵੀਂ ਦਿੱਲੀ, ਕਾਂਗਰਸ ਨੇ ਰਾਜਸਥਾਨ ‘ਚ 45 ਹਜ਼ਾਰ ਕਰੋੜ ਦੇ ਮਾਈਨਿੰਗ ਘੁਟਾਲੇ ਦਾ ਦੋਸ਼ ਲਗਾਉਂਦੇ ਹੋਏ ਮੁੱਖ ਮੰਤਰੀ ਵਸੁੰਧਰਾ ਨੂੰ ਨਿਸ਼ਾਨੇ ‘ਤੇ ਲਿਆ ਹੈ। ਪਾਰਟੀ ਨੇ ਇਸ ਕਥਿਤ ਘੁਟਾਲੇ ‘ਚ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਵੀ ਸ਼ਾਮਲ ਹੋਣ ਦਾ ਦੋਸ਼ ਲਗਾਇਆ ਤੇ ਉਨ੍ਹਾਂ ਤੋਂ ਤਤਕਾਲ ਅਸਤੀਫੇ ਦੀ ਮੰਗ ਕੀਤੀ। ਪਾਰਟੀ ਦੇ ਨੇਤਾ ਸਚਿਨ ਪਾਈਲਟ ਨੇ ਇਕ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਮਾਈਨਿੰਗ ਘੁਟਾਲਾ ਰਾਜਸਥਾਨ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਘੁਟਾਲਾ ਹੈ ਤੇ ਇਸ ‘ਚ ਰਾਜਸਥਾਨ ਸਰਕਾਰ ਵੀ ਸ਼ਾਮਲ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਰਾਜ ‘ਚ ਬਿਨਾਂ ਨਿਲਾਮੀ ਦੇ ਹੀ ਖਾਨਾਂ ਦੀ ਵੰਡ ਕਰ ਦਿੱਤੀ ਗਈ। ਇਸ ਦੇ ਨਾਲ ਹੀ ਕਾਂਗਰਸ ਨੇ ਇਸ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸੀ.ਬੀ.ਆਈ. ਜਾਂਚ ਕਰਾਉਣ ਦੀ ਮੰਗ ਕੀਤੀ ਹੈ।

Facebook Comment
Project by : XtremeStudioz