Close
Menu

ਕਾਂਗਰਸ ਪਾਰਟੀ ਅਫ਼ਸਰਾਂ ਤੇ ਵਜ਼ੀਰਾਂ ਦਾ ਕਰੇਗੀ ਘਿਰਾਓ

-- 23 April,2015

ਲਹਿਰਾਗਾਗਾ, 23 ਅਪ੍ਰੈਲ- ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ ਸਰਕਾਰ ਕੁਦਰਤੀ ਕਰੋਪੀ ਦੇ ਸ਼ਿਕਾਰ ਕਿਸਾਨਾਂ ਨੂੰ 100 ਰੁਪਏ ਕੁਇੰਟਲ ਬੋਨਸ ਤੇ ਕਣਕ ਦੀ ਖ਼ਰੀਦ ‘ਚ ਤੇਜ਼ੀ ਲਿਆਵੇ ਨਹੀਂ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਆ ਕੇ ਅਫ਼ਸਰਾਂ ਤੇ ਵਜ਼ੀਰਾਂ ਦਾ ਘਿਰਾਓ ਕਰੇਗੀ। ਪੰਜਾਬ ਸਰਕਾਰ ਦੇ ਮੰਤਰੀ ਤੇ ਅਕਾਲੀ ਆਗੂ ਜੇਕਰ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਾਉਂਦੇ ਹਨ ਤਾਂ ਉਹ ਮੰਡੀਆਂ ‘ਚ ਜਾ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣਦੇ? ਉਨ੍ਹਾਂ ਨੂੰ ਪਤਾ ਹੈ ਕਿ ਕਿਸਾਨ ਉਨ੍ਹਾਂ ਨੂੰ ਮੰਡੀਆਂ ਅੰਦਰ ਹੀ ਨਾ ਘੇਰ ਲੈਣ। ਅੱਜ ਇੱਥੇ ਹਲਕਾ ਲਹਿਰਾਗਾਗਾ ਅਧੀਨ ਆਉਂਦੀਆਂ 20 ਤੋਂ ਵੱਧ ਅਨਾਜ ਮੰਡੀਆਂ ਅੰਦਰ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਹਲਕਾ ਵਿਧਾਇਕ ਬੀਬੀ ਭੱਠਲ ਨੇ ਕਿਸਾਨਾਂ ਤੋਂ ਮੰਡੀਆਂ ਅੰਦਰ ਕਣਕ ਦੀ ਖ਼ਰੀਦ ਸਬੰਧੀ ਜਾਣਕਾਰੀ ਲਈ। ਕਿਸਾਨਾਂ ਨੇ ਬੀਬੀ ਭੱਠਲ ਨੂੰ ਮੁਸ਼ਕਲਾਂ ਸਬੰਧੀ ਜਾਣੂ ਕਰਵਾਉਂਦੇ ਹੋਏ ਦੱਸਿਆ ਹੈ ਕਿ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਕਣਕ ਦੀ ਸਹੀ ਖ਼ਰੀਦ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉਹ 10-15 ਦਿਨਾਂ ਤੋਂ ਮੰਡੀਆਂ ‘ਚ ਰੁਲ ਰਹੇ ਹਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਸਿੰਗਲਾ ਨੇ ਮਾਰਕਫੈੱਡ ਅਧਿਕਾਰੀਆਂ ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ।

 

 

Facebook Comment
Project by : XtremeStudioz