Close
Menu

ਕਾਂਗਰਸ ਫਿਰਕੂ ਅਤੇ ਭਾਜਪਾ ਵਿਕਾਸ ਦੀ ਸਿਆਸਤ ਕਰਦੀ ਹੈ : ਮੋਦੀ

-- 28 October,2013

339304__modiਪਟਨਾ,28 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਨੇ ਪਟਨਾ ਦੇ ਗਾਂਧੀ ਮੈਦਾਨ ਵਿਖੇ ‘ਹੁੰਕਾਰ ਰੈਲੀ’ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੂੰ ਆੜੇ ਹੱਥੀਂ ਲਿਆ। ਜਨਤਾ ਦਲ (ਯੂ) ਵੱਲੋਂ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗਠਜੋੜ ਤੋਂ ਵੱਖ ਹੋਣ ਦੇ ਬਾਰੇ ‘ਚ ਮੋਦੀ ਨੇ ਕਿਹਾ ਕਿ ਜਿਨ੍ਹਾਂ ਨੇ ਜੈ ਪ੍ਰਕਾਸ਼ ਨਰਾਇਣ ਅਤੇ ਰਾਮ ਮਨੋਹਰ ਲੋਹੀਆ ਜਿਹੇ ਵਿਅਕਤੀਆਂ ਦਾ ਸਾਥ ਛੱਡ ਦਿੱਤਾ ਉਹ ਭਾਜਪਾ ਦਾ ਸਾਥ ਕਿਉਂ ਨਹੀਂ ਸੀ ਛੱਡ ਸਕਦੇ। ਉਨ੍ਹਾਂ ਨਿਤਿਸ਼ ਨੂੰ ਮੌਕਾਪ੍ਰਸਤ ਅਤੇ ਪਿੱਠ ‘ਚ ਛੁਰਾ ਮਾਰਨ ਵਾਲਾ ਵੀ ਕਿਹਾ। ਭੋਜਪੁਰੀ ਅਤੇ ਮੈਥੀਲੀ ‘ਚ ਆਪਣਾ ਭਾਸ਼ਣ ਸ਼ੁਰੂ ਕਰਨ ਵਾਲੇ ਮੋਦੀ ਨੇ ਰਾਜ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੇ ਬਹਾਨੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਯਾਦਵਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਕਿਹਾ ਕਿ ਜਦੋਂ ਲਾਲੂ ਦਾ ਹਾਦਸਾ ਹੋਇਆ ਸੀ ਤਾਂ ਉਨ੍ਹਾਂ ਨੇ ਫੋਨ ‘ਤੇ ਹਾਲ ਚਾਲ ਪੁੱਛਿਆ ਸੀ। ਉਸ ਤੋਂ ਬਾਅਦ ਲਾਲੂ ਨੇ ਮੀਡੀਆ ਵਾਲਿਆਂ ਨੂੰ ਕਿਹਾ ‘ਜਿਸ ਵਿਅਕਤੀ ਨੂੰ ਮੈਂ ਗਾਲ੍ਹਾਂ ਕੱਢਦਾ ਹਾਂ ਉਸ ਨੇ ਮੇਰਾ ਹਾਲ ਚਾਲ ਪੁੱਛਿਆ।’ ਉਨ੍ਹਾਂ ਨੇ ਕਿਹਾ ਕਿ ਇਹ ਰੈਲੀ ਨਹੀਂ, ਭਾਰਤ ਦੀ ਮਹਾਂਸ਼ਕਤੀ ਦਾ ਪ੍ਰਤੀਕ ਹੈ। ਬਿਹਾਰ ਦੀ ਮਿੱਟੀ ਦੇ ਬਿਨਾਂ ਬਦਲਾਅ ਸੰਭਵ ਨਹੀਂ। ਕੁਝ ਲੋਕਾਂ ਨੂੰ ਛੱਡ ਕੇ ਰਾਜ ਦੇ ਲੋਕ ਅਸਰਵਾਦੀੇ ਨਹੀਂ ਹਨ। ਇਹ ਹੁੰਕਾਰ ਦੇਸ਼ ਦੇ ਗਰੀਬਾਂ ਦੀ ਹੁੰਕਾਰ ਹੈ। ਇਸ ਰੈਲੀ ‘ਚ ਮੋਦੀ ਦਾ ਪ੍ਰਮੁੱਖ ਨਿਸ਼ਾਨਾ ਨਿਤਿਸ਼ ਕੁਮਾਰ ਰਹੇ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ‘ਚ ਉਹ ਬਿਹਾਰ ‘ਚ ਪ੍ਰਚਾਰ ਕਰਨ ਲਈ ਇਸ ਲਈ ਨਹੀਂ ਆਏ ਕਿਉਂਕਿ ਉਨ੍ਹਾਂ ਦਾ ਮੰਤਵ ਬਿਹਾਰ ਨੂੰ ਜੰਗਲ ਰਾਜ ਤੋਂ ਮੁਕਤ ਕਰਵਾਉਣਾ ਸੀ। ਇਸ ਲਈ ਉਨ੍ਹਾਂ ਨੇ ਅਪਮਾਨ ਸਹਿਣ ਕੀਤਾ। ਨਿਤਿਸ਼ ਨੂੰ ਆਪਣਾ ਮਿੱਤਰ ਦੱਸਦਿਆਂ ਮੋਦੀ ਨੇ ਕਿਹਾ ਕਿ ਨਿਤਿਸ਼ ਨੂੰ ਕਾਂਗਰਸ ਨਾਲ ਜੁੜ ਕੇ ਪ੍ਰਧਾਨ ਮੰਤਰੀ ਬਣਨ ਦੇ ਸੁਪਨੇ ਆ ਰਹੇ ਹਨ। ਇਸ ਲਈ ਉਨ੍ਹਾਂ ਨੇ ਭਾਜਪਾ ਨਾਲ ਵਿਸ਼ਵਾਸ਼ਘਾਤ ਕੀਤਾ, ਪ੍ਰੰਤੂ ਇਹ ਵਿਸ਼ਵਾਸ਼ਘਾਤ ਬਿਹਾਰ ਦੀ ਜਨਤਾ ਨਾਲ ਹੋਇਆ ਹੈ।
ਉਹ ਵੰਸ਼ਵਾਦ ਛੱਡਣ-ਮੈਂ ਸ਼ਹਿਜਾਦਾ ਨਹੀਂ ਕਹਾਂਗਾ
ਕਾਂਗਰਸ ‘ਤੇ ਨਿਸ਼ਾਨਾ ਲਗਾਉਂਦਿਆਂ ਮੋਦੀ ਨੇ ਕਿਹਾ ‘ਕਾਂਗਰਸ ਨੂੰ ਸ਼ਹਿਜਾਦੇ ਲਫ਼ਜ਼ ਨਾਲ ਇਤਰਾਜ਼ ਹੈ। ਮੈਂ ਕਾਂਗਰਸ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਜੇਕਰ ਉਸ ਨੂੰ ਸ਼ਹਿਜਾਦੇ ਸ਼ਬਦ ਤੋਂ ਦਿੱਕਤ ਹੈ, ਤਾਂ ਵੰਸ਼ਵਾਦ ਨਾਲ ਵੀ ਹੋਣੀ ਚਾਹੀਦੀ ਹੈ। ਜੇਕਰ ਵਿਰੋਧੀ ਪਾਰਟੀ ਵੰਸ਼ਵਾਦ ਛੱਡ ਦੇਵੇ ਤਾਂ ਮੈਂ ਸ਼ਹਿਜਾਦਾ ਕਹਿਣਾ ਛੱਡ ਦੇਵਾਂਗਾ।’
ਕਾਂਗਰਸ ਨੇ ਮਹਿੰਗਾਈ ਹਟਾਉਣ ਦਾ ਵਾਅਦਾ ਪੂਰਾ ਨਹੀਂ ਕੀਤਾ
ਨਰਿੰਦਰ ਮੋਦੀ ਨੇ ਕਿਹਾ ਕਿ ਕੇਂਦਰ ‘ਚ ਸੱਤਾ ‘ਤੇ ਮੁੜ੍ਹ ਕਾਬਜ਼ ਹੋਣ ‘ਤੇ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ 100 ਦਿਨਾਂ ਅੰਦਰ ਮਹਿੰਗਾਈ ਘੱਟ ਕਰ ਦਿੱਤੀ ਜਾਵੇਗੀ, ਪ੍ਰੰਤੂ ਉਹ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੀ। ਮਹਿੰਗਾਈ ਘੱਟ ਹੋਣ ਦੀ ਬਜਾਇ ਬਹੁਤ ਵੱਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦੇ 4 ਦੁਸ਼ਮਣ ਹਨ। ਇਹ ਹਨ ਪਰਿਵਾਰਵਾਦ, ਜਾਤੀਵਾਦ, ਸੰਪਰਦਾਵਾਦ ਅਤੇ ਅਵਸਰਵਾਦ। ਬਿਹਾਰ ‘ਚ ਇਹ ਚਾਰੇ ਚੀਜ਼ਾਂ ਉੱਭਰ ਕੇ ਸਾਹਮਣੇ ਆਈਆਂ ਹਨ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਗਰੀਬੀ ਅਤੇ ਰੇਲਵੇ ਦੀਆਂ ਸਮੱਸਿਆਵਾਂ ਦਾ ਪੂਰਾ ਪਤਾ ਹੈ। ਰੇਲ ਦੇ ਡਿੱਬੇ ‘ਚ ਚਾਹ ਵੇਚਣ ਵਾਲੇ ਨੂੰ ਰੇਲਵੇ ਦੀਆਂ ਸਮੱਸਿਆਵਾਂ ਦਾ ਜਿਨ੍ਹਾਂ ਪਤਾ ਹੁੰਦਾ ਹੈ, ਉਨ੍ਹਾਂ ਰੇਲ ਮੰਤਰੀ ਨੂੰ ਵੀ ਪਤਾ ਨਹੀਂ ਹੈ। ਜਿਨ੍ਹਾਂ ਚਿੱਕੜ ਉਛਾਲਿਆ ਜਾਵੇਗਾ ਕਮਲ ਉਨ੍ਹਾਂ ਹੀ ਖਿੜੇਗਾ।

Facebook Comment
Project by : XtremeStudioz