Close
Menu

ਕਾਂਗਰਸ ਵਲੋਂ ਕਰਾਰ ਐਗਰੀਕਲਚਰ ਸੁਮਿੱਟ ਸਿਰਫ ਇੱਕ ਕੋਝਾ ਮਜਾਕ, ਡਰਾਮਾ ਅਤੇ ਸਿਆਸੀ ਸਟੰਟ ਕਰਾਰ

-- 18 February,2014

Sukhpal Khairaਚੰਡੀਗੜ੍ਹ ,18 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੇ ਬਾਦਲ ਜੋੜੀ ਵੱਲੋਂ ਕਰਵਤਇਆ ਜਾ ਰਿਹਾ ਐਗਰੀਕਲਚਰ ਸੁਮਿੱਟ ਸਿਰਫ ਇੱਕ ਕੋਝਾ ਮਜਾਕ, ਡਰਾਮਾ ਅਤੇ ਸਿਆਸੀ ਸਟੰਟ ਕਰਾਰ ਦਿੰਦਿਆ ਕਿਹਾ ਕਿ 30,000 ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਲਗਭਗ ਤਬਾਹ ਹੋ ਗਈ ਕਿਸੇ ਸਮੇਂ ਦੀ ਅਗਾਂਹਵਧੂ ਅਰਥਵਿਵਸਥਾ ਕਾਰਨ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਾਦਲ ਜੋੜੀ ਵੱਲੋਂ ਕਰਵਤਇਆ ਜਾ ਰਿਹਾ ਐਗਰੀਕਲਚਰ ਸੁਮਿੱਟ ਸਿਰਫ ਇੱਕ ਕੋਝਾ ਮਜਾਕ, ਡਰਾਮਾ ਅਤੇ ਸਿਆਸੀ ਸਟੰਟ ਹੀ ਹੈ।
ਪ੍ਰੈਸ ਬਿਆਨ ਜਾਰੀ ਕਰਦਿਆ ਕਿਹਾ ਕਿ  ਸੱਭ ਤੋਂ ਪਹਿਲਾਂ ਸ਼੍ਰੀ ਬਾਦਲ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨਾਂ ਨੇ ਕਿਵੇਂ ਸਿਰਫ 80 ਏਕੜ ਵਾਹੀਯੋਗ ਜਮੀਨ ਤੋਂ ਹਜਾਰਾਂ ਕਰੋੜ ਰੁਪਏ ਦੀ ਜਾਇਦਾਦ ਬਣਾ ਲਈ, ਜਦਕਿ 30,000 ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ ਹੋ ਰਹੇ ਹਨ।
ਖਹਿਰਾ ਨੇ  ਕਿਹਾ ਕਿ ਭਾਂਵੇ ਕਿ ਸ਼੍ਰੀ ਐਸ.ਐਸ.ਜੋਹਲ ਸਾਬਕਾ ਵੀ.ਸੀ., ਸ਼੍ਰੀ ਕੇ.ਐਸ.ਅੋਲਖ ਸਾਬਕਾ ਵੀ.ਸੀ., ਸ਼੍ਰੀ ਸੁੱਚਾ ਸਿੰਘ ਗਿੱਲ ਐਮ.ਡੀ. 3RR94 ਵਰਗੇ ਖੇਤੀਬਾੜੀ ਅਰਥਵਿਗਿਆਨੀਆਂ ਨੇ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ, ਪਰੰਤੂ ਮੈਂ ਇੰਸਟੀਚਿਊਟ ਆਫ ਡਿਵਲੈਪਮੇਂਟ ਅਤੇ ਕਮਿਊਨੀਕੇਸ਼ਨ ਦੇ ਪ੍ਰੋਫੈਸਰ ਐਚ.ਐਸ.ਸ਼ੇਰਗਿੱਲ ਵੱਲੋਂ ਤਿਆਰ ਕੀਤੀ ਗੰਭੀਰ ਰਿਪੋਰਟ ਦਾ ਹਵਾਲਾ ਦੇਣਾ ਚਾਹੁੰਦਾ ਹਾਂ ਜੋ ਕਿ ਪੰਜਾਬ ਦੀ ਖੇਤੀ ਅਧਾਰਿਤ ਅਰਥਵਿਵਸਥਾ ਦੀ ਜਮੀਨੀ ਹਕੀਕਤ ਅਤੇ ਸੱਚਾਈ ਨਾਲ ਜਾਣੂ ਕਰਵਾਂਦੀ ਹੈ।
“ 7rowth of 6arm debt in Punjab 1997-2008” ਰਿਪੋਰਟ ਦੇ ਟੇਬਲ ਨੰ. 8.1 ਅਨੁਸਾਰ ਜੂਨ-ਅਗਸਤ 2008 ਤੱਕ ਕੱਲ ਖੇਤੀ ਕਰਜ਼ਾ 30,394 ਕਰੋੜ ਰੁਪਏ ਦਾ ਸੀ। ਇਸ ਅਨੁਸਾਰ ਰਾਜ ਦਾ ਹਰ ਖੇਤੀ ਵਾਲਾ ਘਰ 3.05 ਲੱਖ ਰੁਪਏ ਦੇ ਕਰਜ਼ੇ ਹੇਠ ਹੈ ਅਤੇ ਹਰ ਵਾਹੇ ਜਾ ਰਹੇ ਏਕੜ ਉੱਤੇ 28947 ਰੁਪਏ ਦਾ ਕਰਜ਼ਾ ਹੈ। ਹੋਰ ਬਰੀਕੀ ਵਿੱਚ ਜਾਂਦੇ ਹੋਏ ਟੇਬਲ ਨੰ 8.2 ਅਨੁਸਾਰ 41147 ਰੁਪਏ ਫੀ ਏਕੜ ਕਰਜ਼ਾ ਹੋਣ ਦੇ ਨਾਲ ਛੋਟੇ ਅਤੇ ਮੱਧਮ ਵਰਗ ਦੇ ਕਿਸਾਨ ਦੀ ਹਾਲਤ ਹੋਰ ਵੀ ਪਤਲੀ ਹੈ। ਰਿਪੋਰਟ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ 96 % ਕਿਸਾਨ ਕਰਜ਼ੇ ਦੀ ਮਾਰ ਝੱਲ ਰਹੇ ਹਨ ਜਦਕਿ ਬਾਦਲਾਂ ਵਰਗੇ 4 % ਤਾਨਾਸ਼ਾਹ ਪਰਿਵਾਰ ਇਸ ਦੇ ਪ੍ਰਕੋਪ ਤੋਂ ਬੱਚੇ ਹਨ।
ਇਥੇ ਇਹ ਦੱਸਣਾ ਜਰੂਰੀ ਹੈ ਕਿ 2008 ਦੀ ਰਿਪੋਰਟ ਦੇ ਉਕਤ ਦੱਸੇ ਅੰਕੜਿਆਂ ਦੀ ਤੁਲਨਾ ਵਿੱਚ 2014 ਵਿੱਚ ਕਰਜ਼ੇ ਦਾ ਭਾਰ ਹੋਰ ਜਿਆਦਾ ਵੱਧ ਗਿਆ ਹੋਵੇਗਾ।
ਇਸੇ ਤਰਾਂ ਹੀ ਬਾਦਲ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਜਿਹੀਆਂ ਰਾਜ ਦੀਆਂ ਤਿੰਨ ਮਹੱਤਵਪੂਰਨ ਯੂਨੀਵਰਸਿਟੀਆਂ ਕੋਲੋਂ 2011 ਵਿੱਚ ਰਾਜ ਦੇ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਸਰਵੇ ਕਰਵਾਇਆ। P1” ਲੁਧਿਆਣਾ ਵੱਲੋਂ ਜਾਰੀ ਕੀਤੇ ਸਨਸਨੀਖੇਜ ਖੁਲਾਸਿਆ ਅਨੁਸਾਰ 2000-2011 ਦੇ ਦਰਮਿਆਨ ਮਾਲਵਾ ਬੈਲਟ ਦੇ ਜਿਲਿਆਂ ਬਠਿੰਡਾ, ਸੰਗਰੂਰ, ਮੋਗਾ, ਮਾਨਸਾ, ਲੁਧਿਆਣਾ ਅਤੇ ਬਰਨਾਲਾ ਨਾਲ ਸਬੰਧਿਤ 6128 ਕਿਸਾਨਾ ਜਾਂ ਖੇਤੀ ਮਜਦੂਰਾਂ ਨੇ ਖੁਦਕੁਸ਼ੀਆਂ ਕੀਤੀਆ।
ਖਹਿਰਾ ਨੇ  ਕਿਹਾ ਕਿ ਨਕਾਰਾ ਹੋ ਚੁੱਕੇ ਵਿਭਿੰਨਤਾ ਦੇ ਵਿਚਾਰ ਦੀ ਬਜਾਏ ਜੂਨੀਅਰ ਬਾਦਲ ਨੂੰ ਕਰਜਾਈ ਕਿਸਾਨਾਂ ਵਾਸਤੇ ਇਸ ਮੰਤਰ ਦਾ ਭੇਦ ਖੋਲਣਾ ਚਾਹੀਦਾ ਹੈ ਕਿ ਉਸ ਨੇ ਕਿਵੇਂ ਹੋਟਲ ਇੰਡਸਟਰੀ, ਟਰਾਂਸਪੋਰਟ, ਕੇਬਲ ਨੈਟਵਰਕ, ਥੋਕ ਸ਼ਰਾਬ, ਗੈਰ ਕਾਨੂੰਨੀ ਖੁਦਾਈ ਆਦਿ ਵਿੱਚ ਵਿਭਿੰਨਤਾ ਕਿਵੇਂ ਲਿਆਂਦੀ।
ਕੀ ਸ਼੍ਰੀ ਬਾਦਲ ਦੱਸ ਸਕਦੇ ਹਨ ਕਿ ਪੰਜਵੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਬਾਵਜੂਦ ਵੀ ਉਹ ਵੱਧ ਰਹੇ ਖੇਤੀ ਕਰਜ਼ ਅਤੇ ਵੱਡੇ ਪੱਧਰ ਉੱਤੇ ਹੋ ਰਹੀਆਂ ਖੁਦਕੁਸ਼ੀਆਂ ਨੂੰ ਕਾਬੂ ਕਰਨ ਵਿੱਚ ਅਸਫਲ ਕਿਉਂ ਰਹੇ? ਅਸਲੀਅਤ ਤਾਂ ਇਹ ਹੈ ਕਿ ਸ਼੍ਰੀ ਬਾਦਲ ਨੇ 1977 ਦੀ ਮੋਰਾਰ ਜੀ ਦੇਸਾਈ ਦੀ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਰਹਿੰਦੇ ਹੋਏ ਅਤੇ ਉਨਾਂ ਦੇ ਪੁੱਤਰ ਸੁਖਬੀਰ ਬਾਦਲ ਨੇ 1999-2004 ਦੀ ਵਜਪਾਈ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਿੱਚ ਮੰਤਰੀ ਹੁੰਦੇ ਹੋਏ ਸਿਰਫ ਜੁਬਾਨੀ ਸੇਵਾ ਹੀ ਕੀਤੀ ਅਤੇ ਖੇਤੀ ਕਰਨ ਵਾਲੇ ਵਰਗ ਦੇ ਮੰਦੇ ਹਾਲਾਂ ਨੂੰ ਸੁਧਾਰਨ ਵਾਸਤੇ ਕੋਈ ਵੀ ਲੋੜੀਂਦਾ ਕਦਮ ਨਹੀਂ ਚੁੱਕਿਆ।
ਇਸ ਲਈ ਕਾਂਗਰਸ ਪਾਰਟੀ ਇਸ ਅਖੋਤੀ ਐਗਰੀਕਲਚਰ ਸੁਮਿੱਟ ਨੂੰ ਕੋਝਾ ਮਜਾਕ, ਡਰਾਮਾ ਅਤੇ ਜਨਤਾ ਦੇ ਪੈਸੇ ਉੱਪਰ ਬਾਦਲ ਜੋੜੀ ਦੀ ਛਵੀ ਸੁਧਾਰਨ ਲਈ ਕੀਤਾ ਜਾ ਰਿਹਾ ਸਿਆਸੀ ਸਟੰਟ ਕਰਾਰ ਦਿੰਦੀ ਹੈ। ਜੇਕਰ ਉਹ ਸੱਚੀ ਕਿਸਾਨਾਂ ਦੀ ਮੰਦਹਾਲੀ ਬਾਰੇ ਜਾਣਨਾ ਚਾਹੁੰਦੇ ਹਨ ਤਾਂ ਕਾਂਗਰਸ ਉਨਾਂ ਨੂੰ ਚੁਣੋਤੀ ਦਿੰਦੀ ਹੈ ਕਿ ਮਸ਼ਹੂਰੀ ਅਤੇ ਆਪਣੀ ਖੁਸ਼ਾਮਦੀ ਲਈ ਚੁਣੇ ਗਏ ਅਰਾਮਦਾਇਕ ਸਥਾਨ ਦੀ ਬਜਾਏ ਕਿਲਾ ਰਾਏਪੁਰ ਵਰਗੇ ਵੱਡੇ ਪਿੰਡ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ, ਕਿਸਾਨ ਯੂਨੀਅਨਾਂ, ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਦੀ ਸ਼ਮੂਲੀਅਤ ਵਾਲੀ ਜਨਤਕ ਬਹਿਸ ਕਰਵਾਈ ਜਾਵੇ।

Facebook Comment
Project by : XtremeStudioz