Close
Menu

ਕਾਂਗਰਸ ਵੱਲੋਂ ਪ੍ਰਨੀਤ ਕੌਰ ਦੀ ਅਗਵਾਈ ਹੇਠ ਮਹਿੰਗਾੲੀ ਖ਼ਿਲਾਫ਼ ਧਰਨਾ

-- 19 May,2015

ਪਟਿਆਲਾ, ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਸਮੇਤ ਹੋਰ ਵਸਤਾਂ ਦੀਆਂ ਕੀਮਤਾਂ ’ਚ ਕੀਤੇ ਵਾਧੇ ਖ਼ਿਲਾਫ਼ ਸਥਾਨਕ ਕਾਂਗਰਸੀ ਵਰਕਰਾਂ ਨੇ ਅੱਜ ਇਥੇ ਦਾਲ ਦਲੀਆ ਚੌਕ ਗੁੜ ਮੰਡੀ ਵਿੱਚ ਧਰਨਾ ਦਿੱਤਾ| ਧਰਨੇ ਵਿੱਚ ਵੱਡੀ ਗਿਣਤੀ ਮਹਿਲਾਵਾਂ ਸ਼ਾਮਲ ਹੋੲੀਆਂ|  ਧਰਨੇ ਦੀ ਅਗਵਾਈ ਕਰਦਿਆਂ ਵਿਧਾਇਕਾ ਪ੍ਰਨੀਤ ਕੌਰ ਨੇ ਕਿਹਾ ਕਿ ਅੱਛੇ ਦਿਨਾਂ ਦੇ ਨਾਮ ’ਤੇ ਸੱਤਾ ਵਿੱਚ ਆਈ ਮੋਦੀ ਸਰਕਾਰ ਹੁਣ ਲੋਕਾਂ ਨੂੰ ਬੁਰੇ ਦਿਨ ਦਿਖਾ ਰਹੀ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਮ ਲੋਕਾਂ ਨਾਲ ਸਬੰਧਤ ਸਾਰੀਆਂ ਚੀਜ਼ਾਂ ਦੀਆਂ ਕੀਮਤਾਂ ਵਧਾੳੁਣੀਆਂ ਸ਼ੁਰੂ ਕਰ ਦਿੱਤੀਆਂ ਹਨ| ਇਕ ਮਹੀਨੇ ਵਿੱਚ ਦਾਲਾਂ ਦੇ ਭਾਅ 30 ਤੋਂ 40 ਰੁਪਏ ਕਿਲੋ ਵਧਾ ਦਿੱਤੇ ਹਨ| ਬਿਜਲੀ ਮਹਿੰਗੀ ਹੋ ਗੲੀ ਹੈ ਤੇ ਕੱਟ ਲੱਗਣੇ ਵੀ ਸ਼ੁਰੂ ਹੋ ਗਏ ਹਨ| ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡੀਜ਼ਲ, ਪੈਟਰੋਲ, ਬਿਜਲੀ ਅਤੇ ਹੋਰ ਵਸਤਾਂ ’ਤੇ ਵੈਟ ਹੋਰ ਸੂਬਿਆਂ ਨਾਲੋਂ ਵੱਧ ਹੈ| ਇੰਡਸਟਰੀ ਯੂਨਿਟ ਦੂਜੇ ਰਾਜਾਂ ਵਿੱਚ ਜਾ ਰਹੇ ਹਨ|
ੳੁਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਕੱਚਾ ਤੇਲ 115 ਰੁਪਏ ਬੈਰਲ ਸੀ ਤੇ ਪੈਟਰੋਲ 66 ਰੁਪਏ ਅਤੇ ਡੀਜ਼ਲ 45 ਰੁਪਏ ਲਿਟਰ ਸੀ| ਹੁਣ ਜਦੋਂ ਕੱਚਾ ਤੇਲ 65 ਤੋਂ 70 ਰੁਪਏ ਬੈਰਲ ਹੈ ਤਾਂ ਪੈਟਰੋਲ 72 ਰੁਪਏ ਅਤੇ ਡੀਜ਼ਲ 54 ਰੁਪਏ ਦੇ ਕਰੀਬ ਮਿਲ ਰਿਹਾ ਹੈ, ਜੋ ਕਿ ਦੇਸ਼ ਵਾਸੀਆਂ ਨਾਲ ਧਰੋਹ ਹੈ |
ਕਾਂਗਰਸ ਦੇ ਵਪਾਰ ਸੈੱਲ  ਦੇ ਜ਼ਿਲ੍ਹਾ ਪ੍ਰਧਾਨ ਅਤੁਲ ਜੋਸ਼ੀ ਨੇ ਕਿਹਾ ਕਿ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਵਪਾਰੀ ਵਰਗ ਤਬਾਹ ਹੋ ਰਿਹਾ ਹੈ| ਇਸ ਮੌਕੇ ਐਮ.ਸੀ ਸੰਜੀਵ ਬਿੱਟੂ,  ਸਾਬਕਾ ਚੇਅਰਮੈਨ ਕੇ. ਕੇ. ਸ਼ਰਮਾ, ਵਿਜੈ ਕੁਮਾਰ ਕੂਕਾ, ਸ਼ੈਲੇਂਦਰ ਮੌਂਟੀ, ਅਨਿਲ ਮੰਗਲਾ, ਮਹੇਸ਼ ਸ਼ਰਮਾ ਪਿੰਕੀ, ਅਸ਼ਵਨੀ ਕਪੂਰ ਮਿੱਕੀ, ਗਿੰਨੀ ਨਾਗਪਾਲ, ਹਰੀਸ਼ ਕਪੂਰ, ਅਨੁਜ ਤ੍ਰਿਵੇਦੀ, ਹੈਪੀ ਸ਼ਰਮਾ, ਮੰਗਤ ਰਾਏ, ਅਨਿਲ ਮੌਦਗਿਲ, ਸੰਦੀਪ ਮਲਹੋਤਰਾ, ਆਦਿ ਹਾਜ਼ਰ ਸਨ |

Facebook Comment
Project by : XtremeStudioz