Close
Menu

ਕਾਂਗਰਸ ਵੱਲੋਂ ਸਰਕਾਰ ’ਤੇ ਹੱਲਾ; ਰਾਜਨਾਥ ਨੇ ਸੇਧਿਆ ਪਾਕਿ ਵੱਲ ਨਿਸ਼ਾਨਾ

-- 25 August,2015

ਲਖਨੳੂ/ਨਵੀਂ ਦਿੱਲੀ, ਪਾਕਿਸਤਾਨ ਵੱਲੋਂ ਭਾਰਤ ਨਾਲ ਕੌਮੀ ਸੁਰੱਖਿਅਾ ਸਲਾਹਕਾਰ ਪੱਧਰ ਦੀ ਗੱਲਬਾਤ ਰੱਦ ਕੀਤੇ ਜਾਣ ਦੇ ੲਿਕ ਦਿਨ ਬਾਅਦ ੳੁਸ ’ਤੇ ਨਿਸ਼ਾਨਾ ਲਾੳੁਂਦਿਅਾਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਜੇਕਰ ਪਾਕਿਸਤਾਨ ਕਸ਼ਮੀਰ ਮਸਲਾ ਚੁੱਕਣ ਲੲੀ ੲਿਨ੍ਹਾਂ ੳੁਤਾਵਲਾ ਸੀ ਤਾਂ ੳੁਸ ਨੇ ੳੂਫ਼ਾ ’ਚ ਹੋੲੀ ਗੱਲਬਾਤ ਦੌਰਾਨ ੲਿਹ ਮੁੱਦਾ ਕਿੳੁਂ ਨਹੀਂ ਚੁੱਕਿਅਾ। ੳੁਧਰ, ਕਾਂਗਰਸ ਨੇ ਮੋਦੀ ਸਰਕਾਰ ’ਤੇ ਹਾਲਾਤ ਨਾਲ ਨਜਿੱਠਣ ’ਚ ਢਿੱਲਾ ਰਵੲੀਅਾ ਅਪਣਾੳੁਣ ਦਾ ਦੋਸ਼ ਲਾੲਿਅਾ ਹੈ।
ਪਾਕਿਸਤਾਨ ’ਤੇ ੳੂਫ਼ਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਰਮਿਅਾਨ ਬਣੀ ਸਹਿਮਤੀ ਵਾਲੇ ੲੇਜੰਡੇ ਤੋਂ ਹਟਣ ਦਾ ਦੋਸ਼ ਲਾੳੁਂਦਿਅਾਂ ਗ੍ਰਹਿ ਮੰਤਰੀ ਨੇ ੲਿਹ ਵੀ ਸਪਸ਼ਟ ਕੀਤਾ ਕਿ ਭਵਿੱਖ ’ਚ ਗੱਲਬਾਤ ਦੀ ਸੰਭਾਵਨਾ ਹੁਣ ਗੁਅਾਂਢੀ ਮੁਲਕ ’ਤੇ ਨਿਰਭਰ ਕਰੇਗੀ। ਗੱਲਬਾਤ ਰੱਦ ਹੋਣ ਨੂੰ ਮੰਦਭਾਗਾ ਕਰਾਰ ਦਿੰਦਿਅਾਂ ੳੁਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ, ਪਾਕਿਸਤਾਨ ਨਾਲ ਗੱਲਬਾਤ ਅਤੇ ਸੁਖਾਵੇਂ ਰਿਸ਼ਤਿਅਾਂ ਲੲੀ ਤਿਅਾਰ ਹੈ।
ਲਖਨੳੂ ’ਚ ੲਿਕ ਪ੍ਰੋਗਰਾਮ ’ਤੇ ਪੁੱਜੇ ਸ੍ਰੀ ਰਾਜਨਾਥ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਅਾਂ ਕਿਹਾ,‘‘ਭਾਰਤ ਅਤੇ ਪਾਕਿਸਤਾਨ ਵਿਚਕਾਰ ਅੈਨਅੈਸੲੇ ਪੱਧਰ ਦੀ ਗੱਲਬਾਤ ਰੱਦ ਹੋਣਾ ਮੰਦਭਾਗਾ ਹੈ। ਭਾਰਤ ਵਾਰਤਾ ਦੇ ਪੱਖ ’ਚ ਹੈ।’’
ੳੁਧਰ ਕਾਂਗਰਸ ਨੇ ਸਰਕਾਰ ’ਤੇ ਨਿਸ਼ਾਨਾ ਸੇਧਦਿਅਾਂ ਕਿਹਾ ਕਿ ਪਾਕਿਸਤਾਨ ਦੇ ਹੱਥਾਂ ’ਚ ਖੇਡ ਕੇ ਭਾਰਤ ਨੇ ਪਿਛਲੇ 10 ਸਾਲਾਂ ’ਚ ਜੋ ੳੁਪਲੱਬਧੀਅਾਂ ਹਾਸਲ ਕੀਤੀਅਾਂ ਸਨ, ੳੁਨ੍ਹਾਂ ਨੂੰ ਗੁਅਾ ਲਿਅਾ ਹੈ। ਕਾਂਗਰਸ ਤਰਜਮਾਨ ਅਭਿਸ਼ੇਕ ਸਿੰਘਵੀ ਨੇ ਕਿਹਾ,‘‘ਬਦਕਿਸਮਤੀ ਨਾਲ ਅੈਨਡੀੲੇ ਸਰਕਾਰ ਨੇ ਹਰ ਪੱਧਰ ’ਤੇ ਤਿਅਾਰੀ ਨਾ ਕਰਕੇ ੳੁਹੋ ਕੰਮ ਕਰ ਦਿੱਤਾ ਜੋ ਪਾਕਿਸਤਾਨ ਚਾਹੁੰਦਾ ਸੀ।’’     ੳੁਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਅਤਿਵਾਦ ਵਰਗੇ ਸੰਜੀਦਾ ਮੁੱਦੇ ਤੋਂ  ਬਚ ਕੇ ਨਿਕਲਣ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਸੀ। ੳੁਨ੍ਹਾਂ ਪਾਕਿਸਤਾਨ ਨੂੰ ਕਰਡ਼ੇ ਹੱਥੀਂ ਲੈਂਦਿਅਾਂ ਕਿਹਾ ਕਿ ੳੁਹ ਅਤਿਵਾਦ ਨਾਲ ਜੁਡ਼ੇ ਸਾਰੇ ਮੁੱਦਿਅਾਂ ਤੋਂ ਭੱਜਣਾ ਚਾਹੁੰਦਾ ਹੈ ਅਤੇ ੳੁਹ ਗੰਭੀਰ ਵਿਸ਼ਿਅਾਂ ’ਤੇ ਕੋੲੀ ਗੱਲਬਾਤ ਨਹੀਂ ਕਰਨਾ ਚਾਹੁੰਦਾ ਕਿੳੁਂਕਿ ੳੁਸ ਨੂੰ ਡਰ ਹੈ ਕਿ ੲਿਨ੍ਹਾਂ ਨਾਲ ੳੁਹ ਨੁਕਰੇ ਲਗ ਸਕਦਾ ਹੈ।
ੳੁਨ੍ਹਾਂ ਕਿਹਾ ਕਿ ਸਰਕਾਰ ਵੀ ਅਾਪਣੀ ਨੀਤੀ ਠੀਕ ਕਰੇ ਕਿੳੁਂਕਿ ੲਿਕੋ ਵੇਲੇ ਕੲੀ ਸੁਰਾਂ ੳੁਭਰਨੀਅਾਂ ਸ਼ੁਰੂ ਹੋ ਗੲੀਅਾਂ ਜਦਕਿ ਚਾਹੀਦਾ ਸੀ ਕਿ ਸਾਰੀਅਾਂ ੲੇਜੰਸੀਅਾਂ ੲਿਕ ਸੁਰ ’ਚ ਬਿਅਾਨ ਦਿੰਦੀਅਾਂ।
ੲਿਸ ਦੌਰਾਨ ਸ੍ਰੀਨਗਰ ’ਚ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸੲੀਦ ਨੇ ਅੈਨਅੈਸੲੇ ਪੱਧਰ ਦੀ ਵਾਰਤਾ ਰੱਦ ਹੋਣ ’ਤੇ ਨਿਰਾਸ਼ਾ ਜਤਾੲੀ ਅਤੇ ੳੁਮੀਦ ਕੀਤੀ ਕਿ ਗੱਲਬਾਤ ’ਚ ੲਿਹ ਅਡ਼ਿੱਕਾ ਅਾਰਜ਼ੀ ਹੋਵੇਗਾ। ਮੁੱਖ ਮੰਤਰੀ   ਨੇ ਪਾਕਿਸਤਾਨ ਅਤੇ ਵੱਖਵਾਦੀਅਾਂ ਨੂੰ ਅਸਿੱਧੇ ਤੌਰ ’ਤੇ ਸਲਾਹ ਦਿੰਦਿਅਾਂ ਕਿਹਾ ਕਿ ੲਿਹ ਜ਼ਰੂਰੀ ਨਹੀਂ ਕਿ ਅੈਨਅੈਸੲੇ ਸਮੇਤ ਸਾਰੀਅਾਂ ਦੁਵੱਲੀਅਾਂ ਵਾਰਤਾ ’ਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਸਭ ਦੀ ਭਾੲੀਵਾਲੀ ’ਤੇ ਜ਼ੋਰ ਦਿੱਤਾ ਜਾਵੇ। ੳੁਨ੍ਹਾਂ ਕਿਹਾ ਕਿ ਦੋਵੇਂ ਮੁਲਕ ਭਰੋਸੇ ਦੇ ਰਾਹ ’ਤੇ ਚੱਲਣ। ਫਾਰੂਕ ਨੇ ਵੱਖਵਾਦੀਅਾਂ ਨੂੰ ਜ਼ਿੰਮੇਵਾਰ ਠਹਿਰਾੲਿਅਾ: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਗੱਲਬਾਤ ਨਾ ਹੋਣ ਲੲੀ ਵੱਖਵਾਦੀਅਾਂ ਨੂੰ ਜ਼ਿੰਮੇਵਾਰ ਠਹਿਰਾੲਿਅਾ। ੳੁਨ੍ਹਾਂ ਕਿਹਾ, ‘‘ਕਸ਼ਮੀਰੀਅਾਂ ਦੇ ਅਖੌਤੀ ਚੈਂਪੀਅਨਾਂ ਨੂੰ ਕੁਝ ਹੌਂਸਲਾ ਦਿਖਾੳੁਂਦਿਅਾਂ ਅਾਪਣੇ ਅਾਪ ਨੂੰ ਪਿੱਛੇ ਰੱਖਣਾ ਚਾਹੀਦਾ ਸੀ। ਅੈਨੀ ਕਾਹਲ ਦੀ ਕੀ ਲੋਡ਼ ਸੀ? ਹੁਰੀਅਤ ਅਤੇ ਹੋਰ ਵੱਖਵਾਦੀਅਾਂ ਨੂੰ ਪਾਕਿਸਤਾਨ ਤੋਂ ਪੈਸਾ ਮਿਲਦਾ ਹੈ। ੳੁਨ੍ਹਾਂ ਦੇ ਨਜ਼ਰੀੲੇ ਦੀ ਝਲਕ ਪਹਿਲਾਂ ਹੀ ਪਾਕਿਸਤਾਨ ਨੇ ਦਿਖਾ ਦਿੱਤੀ ਹੈ।’’ ੳੁਨ੍ਹਾਂ ਕਿਹਾ ਕਿ ਦਾਅਵਤ ’ਤੇ ਜਾਣ ਦੀ ਕੀ ਲੋਡ਼ ਪੈ ਗੲੀ ਸੀ, ੳੁਹ ਅਾਸਾਨੀ ਨਾਲ ੲਿਸ ਤੋਂ ਕਿਨਾਰਾ ਕਰ ਸਕਦੇ ਸਨ। ੳੁਨ੍ਹਾਂ ਦੇ ਪੁੱਤਰ ਅਤੇ ੳੁਮਰ ਅਬਦੁੱਲਾ ਨੇ ਵੀ ਨਿਰਾਸ਼ਾ ਜ਼ਾਹਰ ਕਰਦਿਅਾਂ ਕਿਹਾ ਕਿ ਪਿਛਲੇ ਵਰ੍ਹੇ ਪ੍ਰਸਤਾਵਿਤ ਵਾਰਤਾ ਦੇ ਤਜਰਬੇ ਤੋਂ ਅਜਿਹੀ ਅਾਸ ਸੀ ਜਦੋਂ ਭਾਰਤ ਨੇ ਹੁਰੀਅਤ ਦੇ ਮੁੱਦੇ ’ਤੇ ਵਿਦੇਸ਼ ਸਕੱਤਰ ਪੱਧਰ ਦੀ ਵਾਰਤਾ ਰੱਦ ਕਰ ਦਿੱਤੀ ਸੀ। ਸੀਪੀਅੈਮ ਅਾਗੂ ਮੁਹੰਮਦ ਯੂਸਫ਼ ਤਾਰੀਗਾਮੀ ਨੇ ਕਿਹਾ ਕਿ ੳੁਨ੍ਹਾਂ ਸਾਰਿਅਾਂ ਲੲੀ ੲਿਹ ਨਿਰਾਸ਼ਾ ਵਾਲੀ ਗੱਲ ਹੈ, ਜਿਹਡ਼ੇ ਸ਼ਾਂਤੀ ਬਹਾਲੀ ਦੀ ਪ੍ਰਕਿਰਿਅਾ ਮਜ਼ਬੂਤ ਕਰਨਾ ਚਾਹੁੰਦੇ ਸਨ। ੳੁਨ੍ਹਾਂ ਕਿਹਾ ਕਿ ਵਾਰਤਾ ਰੱਦ ਹੋਣ ਨਾਲ ਦੋਵੇਂ ਮੁਲਕਾਂ ਦੀਅਾਂ ਕੱਟਡ਼ ਤੇ ਵੱਖਵਾਦੀ ਤਾਕਤਾਂ ਨੂੰ ਸ਼ਹਿ ਮਿਲੀ ਹੈ।
ਵੱਖਵਾਦੀਅਾਂ ਨੇ ਸਰਕਾਰ ਨੂੰ ਬਣਾੲਿਅਾ ਨਿਸ਼ਾਨਾ: ਹੁਰੀਅਤ ਕਾਨਫਰੰਸ ਦੇ ਨਰਮ ਧਡ਼ੇ ਦੇ ਅਾਗੂ ਮੀਰਵਾੲਿਜ਼ ੳੁਮਰ ਫਾਰੂਕ ਨੇ ਕਿਹਾ ਕਿ ਵਾਰਤਾ ਰੱਦ ਹੋਣਾ ਮੰਦਭਾਗੀ ਗੱਲ ਹੈ। ੳੁਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਨੇ ਸੁਨਹਿਰੀ ਮੌਕਾ ਗੁਅਾ ਲਿਅਾ ਹੈ। ੳੁਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਨਿਖੇਧੀ ਕਰਦਿਅਾਂ ਕਿਹਾ ਕਿ ਕਸ਼ਮੀਰ ਬਾਰੇ ਗੱਲਬਾਤ ਤੋਂ ਪਿਛਾਂਹ ਹਟਣ ਨਾਲ ਵਾਰਤਾ ’ਚ ਰੋਡ਼ਾ ਪਿਅਾ। ੳੁਨ੍ਹਾਂ ਕਿਹਾ ਕਿ ਅੱਗੇ ਵਧਣ ਦੀ ਬਜਾੲੇ ਅਸੀਂ ਸਿਰਫ਼ ਪਿੱਛੇ ਨੂੰ ਜਾ ਰਹੇ ਹਾਂ। ੳੁਨ੍ਹਾਂ ਅਾਸ ਜਤਾੲੀ ਕਿ ਸਰਕਾਰ ਕਸ਼ਮੀਰ ਬਾਰੇ ਕਸ਼ਮੀਰੀਅਾਂ ਨਾਲ ਚਰਚਾ ਕਰੇਗੀ। ਦਿੱਲੀ ’ਚ ਨਜ਼ਰਬੰਦ ਵੱਖਵਾਦੀ ਅਾਗੂ ਸ਼ਬੀਰ ਸ਼ਾਹ ਨੇ ਕਿਹਾ ਕਿ ਸਰਕਾਰ ਨੂੰ ਸ਼ਰਤਾਂ ਨਹੀਂ ਰਖਣੀਅਾਂ ਚਾਹੀਦੀਅਾਂ ਸਨ। ਹੁਰੀਅਤ ਕਾਨਫਰੰਸ ਦੇ ਕੱਟਡ਼ਵਾਦੀ ਧਡ਼ੇ ਦੇ ਅਾਗੂ ਸੲੀਦ ਅਲੀ ਸ਼ਾਹ ਗਿਲਾਨੀ ਨੇ ਕਿਹਾ ਕਿ ਵਾਰਤਾ ਰੱਦ ਹੋਣ ਨਾਲ ੳੁਨ੍ਹਾਂ ਦੀ ਅਤੇ ਪਾਕਿਸਤਾਨ ਦੀ ਕੂਟਨੀਤਕ ਜਿੱਤ ਹੋੲੀ ਹੈ। ੲਿਕ ਹੋਰ ਵੱਖਵਾਦੀ ਅਾਗੂ ਅਯਾਜ਼ ਅਕਬਰ ਨੇ ਕਿਹਾ ਕਿ ਦੁਨੀਅਾ ’ਚ ੲਿਹ ਸੁਨੇਹਾ ਗਿਅਾ ਹੈ ਕਿ ਕਸ਼ਮੀਰ ਮੁੱਦਾ ਦੋ ਮੁਲਕਾਂ ਦਾ ਵਿਵਾਦ ਨਹੀਂ ਹੈ ਅਤੇ ਜੰਮੂ ਕਸ਼ਮੀਰ ਦੇ ਲੋਕ ਵੀ ੲਿਸ ’ਚ ਅਹਿਮ ਧਿਰ ਹਨ।

Facebook Comment
Project by : XtremeStudioz