Close
Menu

ਕਾਂਗਰਸ ਵੱਲੋਂ ਸੁਖਬੀਰ ਦਾ ਆਈ.ਏ.ਐਸ਼ ਦੁਰਗਾ ਸ਼ਕਤੀ ਨੂੰ ਪੰਜਾਬ ਆਉਣ ਦਾ ਸੱਦਾ ਹਾਸੋਹੀਣਾ ਅਤੇ ਕੋਝਾ ਮਜਾਕ ਕਰਾਰ

-- 09 August,2013

sukhpal-khaira1

ਚੰਡੀਗੜ੍ਹ,9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਸੁਖਬੀਰ ਬਾਦਲ ਵੱਲੋਂ ਆਈ ਏ ਐਸ਼ ਅਫਸਰ ਦੁਰਗਾ ਸ਼ਕਤੀ ਨਾਗਪਾਲ ਨੂੰ ਪੰਜਾਬ ਵਿੱਚ ਆਉਣ ਦੇ ਦਿੱਤੇ ਸੱਦੇ ਨੂੰ ਹਾਸੋਹੀਣਾ ਅਤੇ ਕੋਝਾ ਮਜਾਕ ਕਰਾਰ ਦਿੰਦਿਆਂ ਕਿਹਾ ਕਿ ਆਪ ਤਾਂ ਅਕਾਲੀ-ਭਾਜਪਾ ਸਰਕਾਰ ਰਾਜ ਵਿੱਚਲੇ ਈਮਾਨਦਾਰ ਸਿਵਲ ਅਤੇ ਪੁਲਿਸ ਅਫਸਰਾਂ ਦੀ ਬੇਇੱਜਤੀ ਕਰ ਰਹੀ ਹੈ ਅਤੇ ਨੁਕਰੇ ਲਗਾ ਰਹੀ ਹੈ ਅਤੇ ਦੂਜੇ ਪਾਸੇ  ਨੂੰ ਆਈਏਐਸ਼ ਦੁਰਗਾ ਸ਼ਕਤੀ ਨੂੰ ਪੰਜਾਬ ਆਉਣ ਦਾ ਸੱਦਾ ਦੇ ਰਹੀ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਦੁਰਗਾ ਸ਼ਕਤੀ ਨੂੰ ਸਲਾਹ ਹੈ ਕਿ ਸੱਦਾ ਮਨਜੂਰ ਕਰਨ ਤੋਂ ਪਹਿਲਾਂ ਜੂਨੀਅਰ ਬਾਦਲ ਦਾ ਪਿਛਲਾ ਰਿਕਾਰਡ ਖੰਗਾਲ ੧੨¶੍ਵ , ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਦੁਰਗਾ ਸ਼ਕਤੀ ਆਈਏਐਸ ਅਫਸਰ ਨੂੰ ਪੰਜਾਬ ਵਿੱਚ ਨੋਕਰੀ ਕਰਨ ਦਾ ਸੱਦਾ ਦੇਣ ਤੋਂ ਪਹਿਲਾਂ  ਗੰਭੀਰਤਾ ਨਾਲ ਪੰਜਾਬ ਵਿੱਚਲੇ ਈਮਾਨਦਾਰ ਅਫਸਰਾਂ ਦੀ ਹੋ ਰਹੀ ਬੇਇੱਜਤੀ ਅਤੇ ਤ੍ਰਿਸਕਾਰ ਦੀ ਘੋਖ ਕਰਨੀ ਚਾਹੀਦੀ .  ਆਈਏਐਸ਼ ਅਫਸਰ ਸ਼੍ਰੀ ਕੇ ਐਸ਼ ਪੰਨੂ ਦਾ ਮਾਮਲਾ ਹੀ ਲੈ ਲਉ ਜੋ ਕਿ ਇੱਕ ਈਮਾਨਦਾਰ ਅਤੇ ਬੇਦਾਗ ਅਫਸਰ ਹੈ। ਸਿਰਫ ਇਸ ਲਈ ਕਿ ਡੀæਜੀæਐਸ਼ਈ ਵਜੋਂ ਭ੍ਰਿਸ਼ਟ ਸਿੱਖਿਆ ਮੰਤਰੀ ਸ਼੍ਰੀ ਮਲੂਕਾ ਦੇ ਭ੍ਰਿਸ਼ਟਾਚਾਰ ਦੇ ਘੋਟਾਲਿਆਂ ਦਾ ਪਰਦਾਫਾਸ਼ ਕੀਤਾ ਸੀ, ਸਰਕਾਰ ਨੇ ਭ੍ਰਿਸ਼ਟ ਮੰਤਰੀ ਨੂੰ ਹਟਾਉਣ ਦੀ ਜਗਾਂ ਸ਼੍ਰੀ ਕੇæਐਸ਼ਪੰਨੂ ਦੀ ਬਦਲੀ ਕਰਕੇ ਨੁਕਰੇ ਲਗਾ ਦਿੱਤਾ। ਸਰਕਾਰ ਵੱਲੋਂ ਬਣਾਈ ਐਸ਼ਆਈæਟੀ ਨੇ ਭਾਵੇ ਸ਼੍ਰੀ ਪੰਨੂ ਉੱਪਰ ਹਮਲਾ ਕਰਨ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੋਵੇ ਪਰ ਸਾਰੀ ਦੁਨੀਆ ਜਾਣਦੀ ਹੈ ਕਿ ਇਹ ਸਰੀਰਕ ਹਮਲਾ ਸਿੱਖਿਆ ਮੰਤਰੀ ਦੀ ਸ਼ਹਿ ਉੱਪਰ ਉਸ ਦੇ ਅਕਾਲੀ ਗੁੰਡਿਆਂ ਨੇ ਕੀਤਾ ਸੀ, ਜਿਨਾਂ ਨੇ ਨਾ ਸਿਰਫ ਉਸਨੂੰ ਮਾਰਿਆ ਹੀ ਬਲਕਿ ਪੱਗ ਵੀ ਉਛਾਲੀ ਅਤੇ ਵਾਲ ਵੀ êੰ¼à¶੍ਵ
ਇਸੇ ਤਰਾਂ ਹੀ ਪਿਛਲੀ ਸਰਕਾਰ ਦੋਰਾਨ ਇੱਕ ਸਾਬਕਾ ਫੋਜੀ ਤਹਿਸੀਲਦਾਰ ਮੇਜਰ ਬੈਨੀਪਾਲ ਨੂੰ ਉਸੇ ਦੇ ਲੁਧਿਆਣਾ ਸਥਿਤ ਦਫਤਰ ਵਿੱਚ ਅਕਾਲੀ ਕੋਂਸਲਰਾਂ ਨੇ ਬੁਰੀ ਤਰਾਂ ਨਾਲ ਕੁੱਟਿਆ। ਉਸ ਦੀ ਵੀ ਕੁੱਟਣ ਦੇ ਨਾਲ ਨਾਲ ਪੱਗ ਉਛਾਲੀ ਗਈ ਸੀ। ਇਹ ਅਕਾਲੀ ਗੁੰਡੇ ਅੱਜ ਅਕਾਲੀ-ਭਾਜਪਾ ਸਰਕਾਰ ਦੇ ਮਾਨਯੋਗ ਵਿਧਾਇਕ Ôé੍ਵ
ਪਹਿਲਾਂ ਵੀ 2009 ਦੇ ਦੋਰਾਨ ਗੁਰਦਾਸਪੁਰ ਵਿੱਚ ਅਕਾਲੀ ਜਥੇਦਾਰਾਂ ਨੇ ਡੀæਡੀæਪੀæA ਦਾ ਕੰਨ ਕੱਟ ਦਿੱਤਾ ਸੀ ਪਰੰਤੂ ਮੁਜਰਿਮਾਂ ਖਿਲਾਫ ਕੋਈ ਕਦਮ ਨਹੀਂ ਚੁੱਕਿਆ ਗਿਆ। ਹਾਲ ਹੀ ਵਿੱਚ ਅਕਾਲੀ ਗੁੰਡਿਆਂ ਅਤੇ ਡਰੱਗ ਮਾਫੀਆ ਨੇ ਅੰਮ੍ਰਿਤਸਰ, ਫਗਵਾੜਾ ਅਤੇ ਪਟਿਆਲਾ ਵਿੱਚ ਤਿੰਨ ਵਰਦੀਧਾਰੀ ਏæਐਸ਼ਆਈ ਕਤਲ ਕਰ ਦਿੱਤੇ, ਪਰੰਤੂ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ। ਪਿਛੇ ਜਿਹੇ ਲੁਧਿਆਣੇ ਦੇ ਇੱਕ ਯੂਥ ਅਕਾਲੀ ਆਗੂ ਨੇ ਏæਆਈæਜੀæ ਅਫਸਰ ਸ਼੍ਰੀ ਐਸ਼ਐਸ਼ ਮੰਡ ਦੀ ਲੱਤ ਤੋੜ ☬ç¼åÆ੍ਵ
ਇਸੇ ਤਰਾਂ ਹੀ ਯੋਗ ਆਈæਪੀæਐਸ ਅਫਸਰਾਂ ਨੂੰ ਪੰਜਾਬ ਵਿੱਚ ਐਸ਼ਐਸ਼ਪੀ ਜਿਹੀਆਂ ਫੀਲਡ ਪੋਸਟਿੰਗਾਂ ਨਹੀਂ ਦਿੱਤੀਆਂ ਜਾਂਦੀਆਂ ਕਿਉਂਕਿ ਉਨਾਂ ਉੱਪਰ ਪੀæਪੀæਐਸ ਅਫਸਰਾਂ ਵਾਂਗ ਭਰੋਸਾ ਨਹੀਂ ਕੀਤਾ ਜਾਂਦਾ। ਅਕਾਲੀ-ਭਾਜਪਾ ਸਰਕਾਰ ਰਾਜ ਦੇ ਸਿਵਲ ਅਤੇ ਪੁਲਿਸ ਤੰਤਰ ਦੇ ਸਿਆਸੀਕਰਨ ਲਈ ਮਸ਼ਹੂਰ ਹੈ ਅਤੇ ਮਹੱਤਵਪੂਰਨ ਪੋਸਟ ਉਸ ਨੂੰ ਹੀ ਮਿਲਦੀ ਹੈ ਜੋ ਬਾਦਲ ਪਰਿਵਾਰ ਪ੍ਰਤੀ ਵਫਾਦਾਰ ਰਹਿਣ ਦੀ ਕਸਮ ਖਾਂਦਾ Ôਜ਼੍ਵ
ਇਸ ਲਈ ਕਾਂਗਰਸ ਦੀ ਦੁਰਗਾ ਸ਼ਕਤੀ ਨਾਗਪਾਲ ਆਈæਏæਐਸ ਅਫਸਰ ਨੂੰ ਸਲਾਹ ਅਤੇ ਚਿਤਾਵਨੀ ਹੈ ਕਿ ਉਹ ਜੂਨੀਅਰ ਬਾਦਲ ਦੇ ਫੈਲਾਏ ਸਿਆਸੀ ਜਾਲ ਵਿੱਚ ਨਾ ਫਸੇ, ਜੋ ਕਿ ਦੇਸ਼ ਦੇ ਤਾਨਾਸ਼ਾਹ, ਅੱਖੜ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਨੇਤਾਵਾਂ ਵਿੱਚੋਂ ਇੱਕ ਹੈ ਅਤੇ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਅਤੇ ਮੁਲਾਇਮ ਯਾਦਵ ਤੋਂ ਵੀ ਇੱਕ ਕਦਮ ਅੱਗੇ Ôਜ਼੍ਵ

Facebook Comment
Project by : XtremeStudioz