Close
Menu

ਕਾਂਗਰਸ ਸੰਸਦ ਮੈਂਬਰ ਰਸ਼ੀਦ ਮਸੂਦ ਨੂੰ 4 ਸਾਲ ਦੀ ਕੈਦ

-- 02 October,2013

ਦਿੱਲੀ- ਕਾਂਗਰਸ ਦੇ ਰਾਜ ਸਭਾ ਮੈਂਬਰ ਰਸ਼ੀਦ ਮਸੂਦ ਨੂੰ ਮੈਡੀਕਲ ਦਾਖਲਾ ਘੋਟਾਲੇ ‘ਚ ਦੋਸ਼ੀ ਮੰਨਦੇ ਹੋਏ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। 22 ਸਾਲ ਪੁਰਾਣੇ ਇਸ ਮਾਮਲੇ ‘ਚ ਸਜ਼ਾ ਐਲਾਨ ਹੋਣ ਤੋਂ ਬਾਅਦ ਰਸ਼ੀਦ ਮਸੂਦ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਰਾਸ਼ਿਦ ਮਸੂਦ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਪਣੇ ਪ੍ਰਭਾਵ ਦਾ ਇਸਤੇਮਾਲ ਕਰਦੇ ਹੋਏ ਕੁਝ ਅਜਿਹੇ ਵਿਦਿਆਰਥੀਆਂ ਦਾ ਐੱਮ. ਬੀ. ਬੀ. ਐੱਸ. ‘ਚ ਦਾਖਲਾ ਕਰਵਾਇਆ ਜੋ ਇਸ ਦੇ ਯੋਗ ਨਹੀਂ ਸਨ।
ਇਸ ਫੈਸਲੇ ਤੋਂ ਬਾਅਦ ਮਸੂਦ ਦੀ ਰਾਜ ਸਭਾ ਦੀ ਮੈਂਬਰਸ਼ਿਪ ਖਤਮ ਹੋ ਗਈ ਹੈ। ਮਾਣਯੋਗ ਸੁਪਰੀਮ ਕੋਰਟ ਨੇ 10 ਜੁਲਾਈ ਨੂੰ ਹੀ ਇਹ ਫੈਸਲਾ ਦਿੱਤਾ ਸੀ ਕਿ ਕਿਸੇ ਵੀ ਮਾਮਲੇ ‘ਚ 2 ਸਾਲ ਤੋਂ ਜ਼ਿਆਦਾ ਸਜ਼ਾ ਹੋਣ ਦੀ ਹਾਲਤ ‘ਚ ਨੇਤਾ ਦੀ ਸੰਸਦ ਮੈਂਬਰਸ਼ਿਪ ਰੱਦ ਹੋ ਜਾਵੇਗੀ ਅਤੇ ਅਜਿਹੇ ਨੇਤਾ ਫਿਰ ਚੋਣ ਵੀ ਨਹੀਂ ਲੜ ਸਕਣਗੇ। ਰਸ਼ੀਦ ਮਸਦੂ ਕਾਂਗਰਸ ਦੇ ਉਈ ਨੇਤਾ ਹਨ, ਜਿਹੜੇ ਕੁਝ ਦਿਨ ਪਹਿਲਾਂ ਦਿੱਲੀ ਵਿਖੇ 5 ਰੁਪਏ ਦਾ ਖਾਣਾ ਮਿਲਣ ਦਾ ਬਿਆਨ ਦੇ ਕੇ ਚਰਚਾ ‘ਚ ਆਏ ਸਨ। ਅਦਾਲਤ ਦੇ ਫੈਸਲੇ ਤੋਂ ਬਾਅਦ ਰਸ਼ੀਦ ਮਸੂਦ ਹੁਣ ਚੋਣ ਵੀ ਨਹੀਂ ਲੜ ਸਕਣਗੇ। ਹਾਲਾਂਕਿ ਇਸ ਫੈਸਲੇ ਤੋਂ ਬਾਅਦ ਮਸੂਦ ਦੇ ਸਾਹਮਣੇ ਹਾਈ ਕੋਰਟ ‘ਚ ਅਪੀਲ ਕਰਨ ਦਾ ਰਸਤਾ ਖੁਲ੍ਹਿਆ ਹੈ।

Facebook Comment
Project by : XtremeStudioz