Close
Menu

ਕਾਂਗਰਸ ਹਾਲੇ ਤੱਕ ਪਚਾ ਨਹੀਂ ਸਕੀ ਚੋਣਾਂ ‘ਚ ਹੋਈ ਹਾਰ-ਮੋਦੀ

-- 28 May,2015

ਕਾਂਗਰਸ ਨੂੰ ‘ਸੂਟ ਬੂਟ ਕੀ ਸਰਕਾਰ’ ਦਾ ਜਵਾਬ
ਨਵੀਂ ਦਿੱਲੀ, 28ਮਈ -ਸੋਨੀਆ ਗਾਂਧੀ ਦੇ ਹਮਲਿਆਂ ਦਾ ਕਰਾਰਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਯੂ. ਪੀ. ਏ. ਸਰਕਾਰ ਦੇ ਸ਼ਾਸਨ ਦੌਰਾਨ ਇਕ ਸੰਵਿਧਾਨੇਤਰ ਸੱਤਾ ਦੇ ਰੂਪ ‘ਚ ਸ਼ਾਸਨ ਦੀ ਵਾਸਤਵਿਕ ਸ਼ਕਤੀ ਉਨ੍ਹਾਂ ਕੋਲ ਸੀ, ਜਦਕਿ ਉਨ੍ਹਾਂ ਦੀ ਸਰਕਾਰ ਕੇਵਲ ਸੰਵਿਧਾਨਕ ਤਰੀਕਿਆਂ ਨਾਲ ਹੀ ਚੱਲ ਰਹੀ ਹੈ | ਸੰਸਦ ‘ਚ ਐਨ ਡੀ ਏ ਸਰਕਾਰ ਵਲੋਂ ਖੁੱਲ੍ਹਾ ਹੰਕਾਰ ਪ੍ਰਦਰਸ਼ਿਤ ਕਰਨ ਤੇ ‘ਇਕ ਵਿਅਕਤੀ ਦੀ ਸਰਕਾਰ’ ਸਬੰਧੀ ਕਾਂਗਰਸ ਪ੍ਰਧਾਨ ਦੇ ਦੋਸ਼ਾਂ ‘ਤੇ ਮੋਦੀ ਨੇ ਕਿਹਾ ਕਿ ਉਹ ਸ਼ਾਇਦ ਉਸ ਤੱਥ ਦਾ ਵਰਨਣ ਕਰ ਰਹੀ ਸੀ ਕਿ ਪਹਿਲਾਂ ਸੰਵਿਧਾਨੇਤਰ ਸ਼ਕਤੀਆਂ ਦੇ ਹੱਥਾਂ ‘ਚ ਵਾਸਤਵਿਕ ਸੱਤਾ ਸੀ | ਉਨ੍ਹਾਂ ਕਿਹਾ ਕਿ ਹੁਣ ਸੱਤਾ ਕੇਵਲ ਸੰਵਿਧਾਨਿਕ ਮਾਧਿਅਮ ਨਾਲ ਹੀ ਸੰਚਾਲਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਦੋਸ਼ ਇਹ ਹੈ ਕਿ ਅਸੀਂ ਸੰਵਿਧਾਨਕ ਮਾਧਿਅਮ ਦੇ ਜ਼ਰੀਏ ਕੰਮ ਕਰ ਰਹੇ ਹਾਂ ਅਤੇ ਕਿਸੇ ਸੰਵਿਧਾਨੇਤਰ ਸ਼ਕਤੀ ਦੀ ਗੱਲ ਨਹੀਂ ਸੁਣ ਰਹੇ , ਤਦ ਮੈਂ ਇਸ ਦੋਸ਼ ਨੂੰ ਸਵੀਕਾਰ ਕਰਦਾ ਹਾਂ | ਪ੍ਰਧਾਨ ਮੰਤਰੀ ਨੇ ਸੋਨੀਆ ਅਤੇ ਰਾਹੁਲ ਗਾਂਧੀ ਵਲੋਂ ਉਨ੍ਹਾਂ ‘ਤੇ ਕੀਤੇ ਜਾ ਰਹੇ ਹਮਲਿਆਂ, ਭੌਾ ਪ੍ਰਾਪਤੀ ਅਤੇ ਜੀ ਐਸ ਟੀ ਬਿੱਲ ਅਤੇ ਉਨ੍ਹਾਂ ਦੇ ਵਿਦੇਸ਼ੀ ਦੌਰਿਆਂ ਦੀਆਂ ਆਲੋਚਨਾਵਾਂ, ਪ੍ਰਧਾਨ ਮੰਤਰੀ ਦਫ਼ਤਰ ‘ਚ ਸੱਤਾ ਕੇਂਦਰੀਕਰਨ ਹੋਣ ਨਾਲ ਸੁਧਾਰਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਆਪਣੇ ਵਿਚਾਰ ਰੱਖੇ | ਰਾਹੁਲ ਗਾਂਧੀ ਵਲੋਂ ਉਨ੍ਹਾਂ ‘ਤੇ ਸੂਟ ਬੂਟ ਦੀ ਸਰਕਾਰ ਹੋਣ ਦੀ ਚੁਟਕੀ ਲਏ ਜਾਣ ‘ਤੇ ਮੋਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਨੂੰ ਕਾਂਗਰਸ ਇਕ ਸਾਲ ਬਾਅਦ ਵੀ ਅਜੇ ਤੱਕ ਪਚਾ ਨਹੀਂ ਸਕੀ ਹੈ |

Facebook Comment
Project by : XtremeStudioz