Close
Menu

ਕਾਂਬਲੀ ‘ਤੇ ਵਿਦੇਸ਼ੀ ਔਰਤ ਨੇ ਕੀਤੀ ਨਸਲੀ ਟਿੱਪਣੀ

-- 25 October,2013

vinod1ਨਵੀਂ ਦਿੱਲੀ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਨੇ ਇਕ ਵਿਦੇਸ਼ੀ ਔਰਤ ‘ਤੇ ਨਸਲੀ ਟਿੱਪਣੀ ਕਰਨ ਦਾ ਦੋਸ਼ ਲਗਾਇਆ ਹੈ। ਨਾਰਾਜ਼ ਕਾਂਬਲੀ ਨੇ ਇਸ ਮਾਮਲੇ ਦੀ ਸ਼ਿਕਾਇਤ ਬਾਂਦ੍ਰਾ ਥਾਣੇ ‘ਚ ਦਰਜ ਕਰਵਾਈ ਹੈ।
ਕਾਂਬਲੀ ਨੇ ਪੁਲਸ ਨੂੰ ਦੱਸਿਆ ਕਿ ਮੁੰਬਈ ‘ਚ ਵੀਰਵਾਰ ਸਵੇਰੇ ਕਾਰ ਪਾਰਕਿੰਗ ਨੂੰ ਲੈ ਕੇ ਉਨ੍ਹਾਂ ਦਾ ਇਕ ਵਿਦੇਸ਼ੀ ਔਰਤ ਨਾਲ ਝਗੜਾ ਹੋ ਗਿਆ, ਜਿਸ ਦੌਰਾਨ ਔਰਤ ਨੇ ਉਨ੍ਹਾਂ ਤੇ ਨਸਲੀ ਟਿੱਪਣੀ ਕਰ ਦਿੱਤੀ। ਕਾਂਬਲੀ ਨੇ ਦੱਸਿਆ ਕਿ ਮਹਿਲਾ ਲੀਲਾਵਤੀ ਹਸਪਤਾਲ ਨਾਲ ਲੱਗਦੇ ਜਵੈਲ ਬਿਲਡਿੰਗ ਦੇ ਕਮਰਾ ਨੰਬਰ 101 ‘ਚ ਕਿਰਾਏ ‘ਤੇ ਰਹਿੰਦੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਔਰਤ ਨੇ ਨਸਲੀ ਟਿੱਪਣੀ ਕਰਕੇ ਉਨ੍ਹਾਂ ਦਾ ਹੀ ਨਹੀਂ ਸਗੋਂ ਪੂਰੇ ਦੇਸ਼ ਦਾ ਅਪਮਾਨ ਕੀਤਾ ਹੈ।

Facebook Comment
Project by : XtremeStudioz