Close
Menu

ਕਾਜਲ ਦੇ ਘਰੋਂ ਸੋਨੇ ਦੀਆਂ ਚੂੜੀਆਂ ਹੋਈਆਂ ਚੋਰੀ

-- 25 October,2013

ਮੁੰਬਈ,25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਭਿਨੇਤਰੀ ਕਾਜਲ ਦੇ ਘਰ ਚੋਰੀ ਹੋ ਗਈ ਹੈ। ਕਾਜਲ ਦਾ ਕਹਿਣਾ ਹੈ ਕਿ ਕਰਵਾਚੌਥ ਵਾਲੇ ਦਿਨ ਜਦੋਂ ਉਹ ਤਿਆਰ ਹੋ ਰਹੀ ਸੀ, ਤਾਂ ਉਨ੍ਹਾਂ ਨੇ ਦੇਖਿਆ ਕਿ ਸੋਨੇ ਦੀਆਂ ਚੂੜੀਆਂ ਗਾਇਬ ਹਨ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਜਿਊਲਰੀ ਬਾਕਸ ਪਹਿਲਾਂ ਤੋਂ ਹੀ ਅੱਧਾ ਖੁੱਲਾ ਹੋਇਆ ਹੈ ਅਤੇ ਉਸ ਵਿਚ ਰੱਖੀ ਜਿਊਲਰੀ ਵੀ ਖਿੱਲਰੀ ਹੋਈ ਸੀ। ਚੋਰੀ ਹੋਈਆਂ ਚੂੜੀਆਂ ਦੀ ਕੀਮਤ ਤਕਰੀਬਨ 5 ਲੱਖ ਰੁਪਏ ਦੱਸੀ ਜਾ ਰਹੀ ਹੈ। ਪੁਲਸ ਨੇ ਇਸ ਮਾਮਲੇ ਵਿਚ ਕੁਝ ਲੋਕਾਂ ਤੋਂ ਪੁੱਛ-ਗਿੱਛ ਕੀਤੀ ਹੈ ਪਰ ਕੋਈ ਸੁਰਾਗ ਹੱਥ ਨਹੀਂ ਲਗਾ ਹੈ।
ਕਾਜਲ ਅਤੇ ਅਜੇ ਦੇਵਗਨ ਦੇ ਜੁਹੂ ਸਥਿਤ ਇਸ ਘਰ ਵਿਚ ਦੂਜੀ ਵਾਰ ਚੋਰੀ ਹੋਈ ਹੈ। ਇਸ ਤੋਂ ਪਹਿਲਾਂ 2008 ‘ਚ ਵੀ ਘਰ ਵਿਚ ਚੋਰੀ ਦੀ ਘਟਨਾ ਸਾਹਮਣੇ ਆਈ ਸੀ। ਇਸ ਵਿਚ ਘਰ ਦੇ ਨੌਕਰ ਦਾ ਹੀ ਹੱਥ ਸੀ ਜਿਸ ਦੇ ਬਾਅਦ ਉਸ ਨੂੰ ਛੱਤੀਸਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਪਹਿਲੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਘਰ ਵਿਚ ਵੀ ਚੋਰੀ ਹੋਈ ਸੀ। ਉਨ੍ਹਾਂ ਦਾ ਘਰ ਵੀ ਜੁਹੂ ਵਿਚ ਹੀ ਹੈ। ਉਨ੍ਹਾਂ ਦੇ ਘਰ ‘ਚੋਂ ਕੀਮਤੀ ਮਿਊਜ਼ਿਕ ਸਿਸਟਮ ਅਤੇ ਇਕ ਆਈਪੈਡ ਗਾਇਬ ਹੋ ਗਿਆ ਸੀ।

Facebook Comment
Project by : XtremeStudioz