Close
Menu

ਕਾਜੋਲ ਦੀਆਂ 17 ਸੋਨੇ ਦੀਆਂ ਚੂੜੀਆਂ ਬਰਾਮਦ, ਚੋਰ ਹਿਰਾਸਤ ‘ਚ

-- 01 November,2013

ਮੁੰਬਈ – ਅਭਿਨੇਤਰੀ ਕਾਜੋਲ ਦੀਆਂ ਚੋਰੀ ਹੋਈਆਂ ਚੂੜੀਆਂ ਨੂੰ ਬਰਾਮਦ ਕਰ ਲਿਆ ਗਿਆ ਹੈ, ਇਸ ਮਾਮਲੇ ‘ਚ ਪੁਲਸ ਨੇ ਅਜੇ ਦੇਵਗਨ ਅਤੇ ਕਾਜੋਲ ਦੇ ਦੋ ਨੌਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ।  ਮੁੰਬਈ ਪੁਲਸ ਨੇ ਮੰਗਲਵਾਰ ਨੂੰ ਕਾਜੋਲ ਦੇ ਘਰ ਕੰਮ ਕਰਨ ਵਾਲੇ ਦੋ ਨੌਕਰਾਂ ਗਾਇਤਰੀ ਦੇਵੇਂਦਰ ਅਤੇ ਸੰਤੋਸ਼ ਪਾਂਡੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਨ੍ਹਾਂ ਕੋਲੋਂ 17 ਸੋਨੇ ਦੀਆਂ ਚੂੜੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਅੱਜ ਦੋਹਾਂ ਚੋਰਾਂ ਨੂੰ ਅੰਧੇਰੀ ਦੇ ਮੈਜਿਸਟ੍ਰੇਟ ਦੀ ਕੋਰਟ ‘ਚ ਪੇਸ਼ ਕੀਤਾ ਗਿਆ ਜਿਥੋਂ ਦੋਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

Facebook Comment
Project by : XtremeStudioz