Close
Menu

ਕਾਜੋਲ ਨਾਲ ਦੋਸਤੀ ਟੁੱਟਣ ਬਾਰੇ ਹੁਣ ਹੋਰ ਗੱਲ ਨਹੀਂ ਕਰਨੀ ਚਾਹੁੰਦਾ : ਕਰਨ

-- 18 January,2017
ਮੁੰਬਈ— ਇਕ ਸਮੇਂ ਬਿਹਤਰੀਨ ਦੋਸਤ ਰਹੇ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਤੇ ਅਦਾਕਾਰਾ ਕਾਜੋਲ ਦੀ ਦੋਸਤੀ ਭਾਵੇਂ ਟੁੱਟ ਗਈ ਹੋਵੇ ਪਰ ਕਰਨ ਇਸ ਬਾਰੇ ਹੋਰ ਗੱਲ ਕਰਨ ਦੀ ਥਾਂ ਕਾਜੋਲ ਨਾਲ ਬਿਤਾਏ ਚੰਗੇ ਸਮੇਂ ਨੂੰ ਯਾਦ ਰੱਖਣਾ ਚਾਹੁੰਦੇ ਹਨ।
ਕਰਨ ਜੌਹਰ ਨੇ ਇਹ ਗੱਲ ਆਪਣੀ ਆਤਮਕਥਾ ‘ਐਨ ਅਨਸੂਟੇਬਲ ਬੁਆਏ’ ਦੀ ਘੁੰਡ- ਚੁਕਾਈ ਦੌਰਾਨ ਕਹੀ। ਕਿਤਾਬ ‘ਚ ਖੁਲਾਸਾ ਕੀਤਾ ਗਿਆ ਹੈ ਕਿ ਦੋਵਾਂ ਦੀ ਦੋਸਤੀ ਕਰਨ ਦੀ ‘ਏ ਦਿਲ ਹੈ ਮੁਸ਼ਕਿਲ’ ਤੇ ਕਾਜੋਲ ਦੇ ਪਤੀ ਅਜੈ ਦੇਵਗਨ ਦੀ ‘ਸ਼ਿਵਾਏ’ ਦੀ ਰਿਲੀਜ਼ ਤੋਂ ਪਹਿਲਾਂ ਹੀ ਖਤਮ ਹੋ ਗਈ ਸੀ।
Facebook Comment
Project by : XtremeStudioz