Close
Menu

ਕਾਨਪੁਰ ‘ਚ ਸਕੀਆਂ ਭੈਣਾਂ ਦੇ ਨਾਲ ਸਮੂਹਿਕ ਜਬਰ ਜਨਾਹ

-- 21 March,2015

ਕਾਨਪੁਰ,  ਕਾਨਪੁਰ ਦੇਹਾਤ ਦੇ ਗਜਨੇਰ ‘ਚ ਦੋ ਸਕੀਆਂ ਭੈਣਾਂ ਨੂੰ ਘਰ ‘ਚ ਬੰਧਕ ਬਣਾ ਕੇ ਤਿੰਨ ਨੌਜਵਾਨਾਂ ਨੇ ਤਿੰਨ ਦਿਨ ਤੱਕ ਕਥਿਤ ਰੂਪ ਤੋਂ ਜਬਰ ਜਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਬੁਲਾਰੇ ਨੇ ਦੱਸਿਆ ਕਿ ਗਜਨੇਰ ਦੇ ਮਹਾਰਾਜਪੁਰ ਨਿਵਾਸੀ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ 17 ਮਾਰਚ ਦੀ ਰਾਤ ਗੁਆਂਢੀ ਪੰਕਜ, ਅਮਿਤ ਤੇ ਵਿਵੇਕ ਸਿੰਘ ਉਨ੍ਹਾਂ ਦੇ ਘਰ ‘ਚ ਦਾਖਲ ਹੋ ਗਏ ਤੇ ਛੋਟੀਆਂ ਦੋ ਬੇਟੀਆਂ ਨੂੰ ਡਰਾ ਧਮਕਾ ਕੇ ਕਮਰੇ ‘ਚ ਬੰਦ ਕਰ ਦਿੱਤਾ, ਇਸਤੋਂ ਬਾਅਦ ਦੋਵੇਂ ਵੱਡੀਆਂ ਬੇਟੀਆਂ ਦੇ ਨਾਲ ਤਿੰਨ ਦਿਨ ਤੱਕ ਘਰ ‘ਚ ਬੰਦ ਕਰਕੇ ਜਬਰ ਜਨਾਹ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

Facebook Comment
Project by : XtremeStudioz