Close
Menu

ਕਾਨੂੰਨ ਮੰਤਰੀ ਸੋਮਨਾਥ ਭਾਰਤੀ ‘ਤੇ ਅਸਤੀਫੇ ਦਾ ਦਬਾਅ ਵਧਿਆ

-- 22 January,2014

2014_1image_14_46_224140000bharti-llਨਵੀਂ ਦਿੱਲੀ,22 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਦਿੱਲੀ ਦੇ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਦੀਆਂ ਪਰੇਸ਼ਾਨੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਮਾਲਵੀਏ ਨਗਰ ਦੇ ਖਿੜਕੀ ਐਕਸਟੈਂਸ਼ਨ ‘ਚ ਰਾਤ ਨੂੰ ਛਾਪਾ ਮਾਰਨ ਦੇ ਮਾਮਲੇ ‘ਚ ਉਨ੍ਹਾਂ ‘ਤੇ ਅਸਤੀਫੇ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਹੈ। 15 ਜਨਵਰੀ ਦੀ ਰਾਤ ਨੂੰ ਖਿੜਕੀ ‘ਚ ਰਾਤ ਨੂੰ ਛਾਪਾ ਮਾਰਨ ਗਏ ਸ਼੍ਰੀ ਭਾਰਤੀ ਨੂੰ ਉਸ ਸਮੇਂ ਉੱਥੇ ਮੌਜੂਦ ਯੂਗਾਂਡਾ ਦੀ ਇਕ ਔਰਤ ਨੇ ਪਛਾਣਿਆ ਹੈ। ਸਾਕੇਤ ਸਥਿਤ ਅਦਾਲਤ ‘ਚ ਮੈਜਿਸਟ੍ਰੇਟ ਦੇ ਸਾਹਮਣੇ ਦਰਜ ਬਿਆਨ ‘ਚ ਔਰਤ ਨੇ ਟੈਲੀਵਿਜ਼ਨ ਅਤੇ ਪ੍ਰਿੰਟ ਇੰਡੀਆ ਦੀ ਫੁਟੇਜ ਦੇਖਣ ਤੋਂ ਬਾਅਦ ਸ਼੍ਰੀ ਭਾਰਤੀ ਦੀ ਪਛਾਣ ਕੀਤੀ ਹੈ। ਸਾਕੇਤ ਮੈਜਿਸਟ੍ਰੇਟ ਦੀ ਅਦਾਲਤ ‘ਚ 2 ਔਰਤਾਂ ਨੇ ਬਿਆਨ ਦਰਜ ਕਰਵਾਏ ਹਨ। ਇਨ੍ਹਾਂ ‘ਚੋਂ ਇਕ ਯੂਗਾਂਡਾ ਦੀ ਹੈ ਜਦੋਂ ਕਿ ਦੂਜੀ ਔਰਤ ਦੀ ਰਾਸ਼ਟਰੀਅਤਾ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਯੂਗਾਂਡਾ ਦੀ ਔਰਤ ਨੇ ਦਰਜ ਕਰਵਾਏ ਆਪਣੇ ਬਿਆਨ ‘ਚ ਕਿਹਾ,”ਬੁੱਧਵਾਰ ਦੀ ਰਾਤ ਨੂੰ ਸ਼੍ਰੀ ਭਾਰਤੀ ਦੀ ਅਗਵਾਈ ‘ਚ ਭਾਰਤੀਆਂ ਨੇ ਸਾਡੇ ‘ਤੇ ਹਮਲਾ ਕੀਤਾ। ਔਰਤ ਨੇ ਕਿਹਾ ਕਿ ਹਮਲਾ ਕਰਨ ਵਾਲੇ ਦਾਅਵਾ ਕਰ ਰਹੇ ਸਨ ਕਿ ਅਸੀਂ ਕਾਲੇ ਹਾਂ ਅਤੇ ਸਾਨੂੰ ਦੇਸ਼ ਛੱਡ ਦੇਣਾ ਚਾਹੀਦਾ ਹੈ। ਸਾਨੂੰ ਤੰਗ ਕੀਤਾ ਗਿਆ, ਮਾਰਿਆ ਗਿਆ। ਹਮਲਾਵਰਾਂ ਦੇ ਹੱਥ ‘ਚ ਲੰਬੀ ਛੜੀ ਸੀ, ਉੁਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇੱਥੋਂ ਚੱਲੇ ਜਾਈਏ ਨਹੀਂ ਤਾਂ ਉਹ ਸਾਨੂੰ ਮਾਰ ਦੇਣਗੇ। ਮੈਂ ਉਨ੍ਹਾਂ ਨੂੰ ਪਛਾਣਿਆ ਹੈ ਕਿਉਂਕਿ ਉਹ ਰਾਤ ਨੂੰ ਆਏ ਸਨ ਅਤੇ ਅਗਲੇ ਦਿਨ ਉਨ੍ਹਾਂ ਦੀ ਤਸਵੀਰ ਦੇਖੀ ਅਤੇ ਉਹ ਉਨ੍ਹਾਂ ਕੱਪੜਿਆਂ ‘ਚ ਸਨ ਜੋ ਰਾਤ ਨੂੰ ਪਾਏ ਹੋਏ ਸਨ। ਪੁਲਸ ਨੇ ਸਮੇਂ ‘ਤੇ ਆ ਕੇ ਸਾਨੂੰ ਭੀੜ ਤੋਂ ਬਚਾਇਆ।
ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਨੇ ਸ਼੍ਰੀ ਭਾਰਤੀ ਨੂੰ ਯੂਗਾਂਡਾ ਦੀ ਔਰਤ ਨੇ ਗਲਤ ਵਤੀਰੇ ਦੀ ਸ਼ਿਕਾਇਤ ‘ਤੇ ਪੁਲਸ ਰਾਹੀਂ ਦੂਜਾ ਸੰਮੰਨ ਭੇਜਿਆ ਹੈ। ਦੂਜੇ ਪਾਸੇ ‘ਆਪ’ ਸੂਤਰਾਂ ਅਨੁਸਾਰ ਸ਼੍ਰੀ ਭਾਰਤੀ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸੰਭਲ ਕੇ ਬੋਲਣ। ਸੂਤਰਾਂ ਨੇ ਕਿਹਾ ਕਿ ਸ਼੍ਰੀ ਭਾਰਤੀ ਨੂੰ ਅਸੰਸਦੀ ਬਿਆਨਾਂ ਤੋਂ ਬਚਣ ਦੀ ਚਿਤਾਵਨੀ ਦਿੱਤੀ ਗਈ ਹੈ। ਸ਼੍ਰੀ ਭਾਰਤੀ ਨੂੰ ਸਾਫ-ਸਾਫ ਕਹਿ ਦਿੱਤਾ ਗਿਆ ਹੈ ਕਿ ਭਵਿੱਖ ‘ਚ ਗਲਤ ਭਾਸ਼ਾ ਦੀ ਵਰਤੋਂ ਕਰਨ ਤਾਂ ਪਾਰਟੀ ਉਨ੍ਹਾਂ ਦੇ ਬਿਆਨਾਂ ਦਾ ਬਚਾਅ ਨਹੀਂ ਕਰੇਗੀ।

Facebook Comment
Project by : XtremeStudioz