Close
Menu

ਕਾਬੁਲ ‘ਚ ਨਾਟੋ ਸੈਨਿਕਾਂ ‘ਤੇ ਆਤਮਘਾਤੀ ਹਮਲਾ-7 ਮਰੇ

-- 01 July,2015

ਕਾਬੁਲ -ਦੱਖਣੀ ਅਫਗਾਨਿਸਤਾਨ ਵਿਚ ਨਾਟੋ ਸੈਨਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਆਤਮਘਾਤੀ ਹਮਲੇ ਵਿਚ ਘੱਟੋ ਘੱਟ 7 ਵਿਅਕਤੀ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਹ ਹਮਲਾ ਕਾਜੀ ਪਲਾਜ਼ਾ ਇਲਾਕੇ ਵਿਚ ਅਮਰੀਕੀ ਕੌਂਸਲਖਾਨੇ ਨੇੜੇ ਹੋਇਆ। ਧਮਾਕੇ ਵਾਲੀ ਥਾਂ ਤੋਂ ਸੁਪਰੀਮ ਕੋਰਟ ਦਾ ਕੰਪਲੈਕਸ ਸਿਰਫ 200 ਮੀਟਰ ਦੂਰ ਹੈ। ਕਾਬੁਲ ਪੁਲਿਸ ਦੇ ਡਿਪਟੀ ਮੁਖੀ ਸਈਦ ਗੁਲਧਾ ਨੇ ਦੱਸਿਆ ਕਿ ਧਮਾਕਾ ਉਸ ਸਮੇਂ ਹੋਇਆ ਜਦੋਂ ਸਰਕਾਰੀ ਮੁਲਾਜ਼ਮ ਕੰਮ ਦੇ ਅੰਤਿਮ ਦਿਨ ਆਪਣੇ ਦਫ਼ਤਰਾਂ ਤੋਂ ਬਾਹਰ ਨਿਕਲ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਿਸ ਥਾਂ ‘ਤੇ ਧਮਾਕਾ ਹੋਇਆ ਉਸ ਥਾਂ ਤੋਂ ਭਾਰਤੀ ਦੂਤਘਰ ਸਿਰਫ 2 ਕਿਲੋਮੀਟਰ ਦੂਰ ਹੈ। ਬਹੁਤੇ ਨਾਟੋ ਸੈਨਿਕ ਪਿਛਲੇ ਸਾਲ ਅਫਗਾਨਿਸਤਾਨ ਵਿਚ ਸੈਨਿਕ ਕਾਰਵਾਈ ਖਤਮ ਹੋਣ ਪਿੱਛੋਂ ਉਥੋਂ ਚਲੇ ਗਏ ਸਨ ਅਤੇ ਕੇਵਲ ਥੋੜੇ ਸੈਨਿਕ ਅਫਗਾਨਿਸਤਾਨ ਦੇ ਸੁਰੱਖਿਆ ਬਲਾਂ ਨੂੰ ਸਿੱਖਿਅਤ ਕਰਨ ਲਈ ਉਥੇ ਰਹਿ ਰਹੇ ਹਨ। ਕੁਝ ਅਮਰੀਕੀ ਸੈਨਿਕ ਵੀ ਅਜੇ ਵੀ ਤਾਲਿਬਾਨ ਦੀ ਬਗਾਵਤ ਨਾਲ ਜੂਝ ਰਹੇ ਹਨ। ਇਥੇ ਦੱਸਣਯੋਗ ਹੈ ਕਿ ਅੱਤਵਾਦੀਆਂ ਨੇ ਪਿਛਲੇ ਦਿਨੀ ਅਫਗਾਨਿਸਤਾਨ ਦੀ ਸੰਸਦ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ। ਹਮਲਾਵਰਾਂ ਨੇ ਸੰਸਦ ਦੇ ਵਿਹੜੇ ਅਤੇ ਬਾਹਰ ਲਗਭਗ 9 ਧਮਾਕੇ ਕੀਤੇ ਸਨ। ਉਥੇ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਸੱਤ ਹਮਲਾਵਰਾਂ ਨੂੰ ਮਾਰ ਦਿੱਤਾ ਸੀ।

Facebook Comment
Project by : XtremeStudioz