Close
Menu

ਕਾਮਰਾਨ, ਮਲਿਕ ਦੀ ਪਾਕਿ ਵਿਸ਼ਵ ਟੀ-20 ਟੀਮ ‘ਚ ਹੋਈ ਵਾਪਸੀ

-- 18 February,2014

ਕਰਾਚੀ – ਪਾਕਿਸਤਾਨੀ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਅਤੇ ਆਲ ਰਾਊਂਡਰ ਸ਼ੋਇਬ ਮਲਿਕ ਨੂੰ ਆਈ. ਸੀ. ਸੀ. ਵਿਸ਼ਵ ਟੀ-20 ਟੀਮ ‘ਚ ਸ਼ਾਮਲ ਕੀਤਾ ਗਿਆ ਹੈ, ਪਰ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਪਿੱਠ ਦੀ ਸੱਟ ਕਾਰਨ ਇਸ ਟੂਰਨਾਮੈਂਟ ਤੋਂ ਇਲਾਵਾ ਏਸ਼ੀਆ ਕੱਪ ‘ਚ ਵੀ ਥਾਂ ਨਹੀਂ ਬਣਾ ਸਕਿਆ।
ਇਰਫਾਨ ਰਾਵਲਪਿੰਡੀ ‘ਚ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ ਦੋ ਤੋਂ ਤਿੰਨ ਮਹੀਨੇ ਤੱਕ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਚੋਣਕਰਤਾਵਾਂ ਨੇ ਹਾਲਾਂਕਿ ਕਾਮਰਾਨ ਅਤੇ ਮਲਿਕ ‘ਤੇ ਭਰੋਸਾ ਜਤਾਇਆ ਹੈ। ਇਨ੍ਹਾਂ ਦੋਹਾਂ ਨੂੰ ਹਾਲਾਂਕਿ ਏਸ਼ੀਆ ਕੱਪ ਦੀ ਟੀਮ ‘ਚ ਨਹੀਂ ਰੱਖਿਆ ਗਿਆ ਹੈ।
ਟੀ-20 ਵਿਸ਼ਵ ਕੱਪ ਦੀ ਟੀਮ ਇਸ ਤਰ੍ਹਾਂ ਹੈ-
ਮੁਹੰਮਦ ਹਫੀਜ਼, ਅਫਰੀਦੀ, ਅਹਿਮਦ ਸ਼ਹਿਜ਼ਾਦ, ਸ਼ੋਇਬ ਮਲਿਕ, ਕਾਮਰਾਨ ਅਕਮਲ, ਸ਼ਾਰਜੀਲ ਖਾਨ, ਸਈਅਦ ਅਜਮਲ, ਉਮਰ ਗੁਲ, ਸ਼ੋਇਬ ਮਕਸੂਦ, ਜੁਨੈਦ ਖਾਨ, ਬਿਲਾਵਲ ਭੱਟੀ, ਅਨਵਰ ਅਲੀ, ਜ਼ੁਲਫੀਕਰ ਬਾਬਰ, ਸੋਹੇਲ ਤਨਵੀਰ ਅਤੇ ਮੁਹੰਮਦ ਤਾਲਹਾ।

Facebook Comment
Project by : XtremeStudioz