Close
Menu

ਕਾਮਾਗਾਟਾ ਮੈਮੋਰੀਅਲ `ਤੇ ਪੇਸ਼ਾਬ ਕਰਨ ਵਾਲੇ ਨੂੰ ਵੈਨਕੂਵਰ ਪੁ਼ਲੀਸ ਵਲੋਂ ਚਾਰਜ ਕਰਨ ਤੋਂ ਨਾਂਹ

-- 17 January,2014

ਵੈਨਕੂਵਰ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)-ਕਾਮਾਗਾਟਾ ਮੈਮੋਰੀਅਲ `ਤੇ ਪੇਸ਼ਾਬ ਕਰਨ ਵਾਲੇ ਨੂੰ ਵੈਨਕੂਵਰ ਪੁ਼ਲੀਸ ਵਲੋਂ ਚਾਰਜ ਕਰਨ ਤੋਂ ਨਾਂਹ ਕਰ ਦਿੱਤੀ ਹੈ।  “ਵੈਨਕੂਵਰ ਪੁ਼ਲੀਸ ਨੇ ਕਿਹਾ ਹੈ ਕਿ ਕਾਮਾਗਾਟਾ ਮੈਮੋਰੀਅਲ `ਤੇ ਪੇਸ਼ਾਬ ਕਰਨ ਵਾਲੇ ਖਿਲਾਫ਼ ਕੋਈ ਵੀ ਦੋਸ਼ ਲਾਉਣ ਨਹੀਂ ਲਾਇਆ ਜਾਵੇਗਾ।” ਇਹ ਜਾਣਕਾਰੀ ਸਾਰਜੈਂਟ ਰੈਂਡੀ ਫਿੰਚਮ ਨੇ ਦਿਤੀ ਹੈ। ਫਿੰਚਮ ਦਾ ਕਹਿਣਾ ਹੈ ਕਿ ਦੋਸ਼ ਸਾਬਤ ਕਰਨ ਲਈ ਦੋਸ਼ ਪਬਲਿਕ ਹਿੱਤ ਵਿਚ ਹੋਣੇ ਚਾਹੀਦੇ ਹਨ, ਦੋਸ਼ ਸਥਾਪਤ ਵੀ ਹੋਣੇ ਚਾਹੀਦੇ ਹਨ ਅਤੇ ਇਸ ਕੇਸ ਵਿਚ ਇਹਨਾਂ ਵਿਚੋਂ ਕੋਈ ਕਾਰਨ ਨਹੀਂ ਬਣਦਾ ਹੈ।
ਇਸ ਕੇਸ ਦੀ ਸਿ਼ਕਾਇਤ ਕਰਨ ਵਾਲੇ ਪਰਗਣ ਮੱਟੂ ਦਾ ਕਹਿਣਾ ਹੈ ਕਿ ਜੇ ਕੋਈ ਪਬਲਿਕ ਥਾਂ `ਤੇ ਪੇਸ਼ਾਬ ਕਰਦਾ ਹੈ ਤਾਂ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਟਿਕਟ ਦਿਤੀ ਜਾਦੀ ਹੈ। ਮੈਂਨੂੰ ਸਮਝ ਨਹੀਂ ਆਉਂਦੀ ਕਿ ਪੁਲੀਸ ਦੋਸ਼ ਲਾਉਣ ਤੋਂ ਕਿਉਂ ਕੰਨੀਂ ਕਤਰਾ ਰਹੀ ਹੈ। ਮੈਂ ਇਸ ਤੋਂ ਦੁੱਖੀ ਹਾਂ।
ਯਾਦ ਰਹੇ ਕਿ ਪਿਛਲੇ ਦਿਨੀਂ ਜਦ ਮੱਟੂ ਆਪਣੇ ਦੋਸਤ ਨੂੰ ਕਾਮਾਗਾਟਾ ਮਾਰੂ ਯਾਦਗਾਰ ਦਿਖਾ ਰਿਹਾ ਸੀ ਤਾਂ ਇਕ ਗੋਰੇ ਯੁਵਕ ਕੇ ਇਸ ਯਾਦਗਾਰ `ਤੇ ਬਾਲ ਮਾਰੀ ਸੀ ਅਤੇ ਜਦ ਮੱਟੂ ਨੇ ਅਜੇਹਾ ਨਾ ਕਰਨ ਲਈ ਕਿਹਾ ਤਾਂ ਉਸਨੇ ਇਸ ਯਾਦਗਾਰ `ਤੇ ਪੇਸ਼ਾਬ ਕਰ ਦਿਤਾ ਜਿਸਦੀ ਮੱਟੂ ਨੇ ਫੋਟੋ ਖਿੱਚ ਕੇ ਪੁਲੀਸ ਨੂੰ ਸਿ਼ਕਾਇਤ ਕੀਤੀ ਸੀ।
ਫਿੰਚਮ ਨੇ ਸਫਾਈ ਦਿੰਦਿਆਂ ਕਿਹਾ ਕਿ ਪੁਲੀਸ ਨੇ ਇਸ ਨੌਜਵਾਨ ਨੂੰ ਟਿਕਟ ਦੇਣ ਬਾਰੇ ਸੋਚਿਆ ਸੀ ਪਰ ਕੁਝ ਕਾਰਨਾਂ ਕਰਕੇ ਅਜੇਹਾ ਨਹੀਂ ਕੀਤਾ ਜਾ ਸਕਦਾ।
ਸਮਝ ਨਹੀਂ ਆਉਂਦਾ ਕਿ ਉਹ ਕਿਹੜੇ ਕਾਰਨ ਨੇ ਜਿਹਨਾਂ ਕਰਕੇ ਪੁਲੀਸ ਦੋਸ਼ ਲਾਉਣ ਜਾਂ ਟਿਕਟ ਦੇਣ ਜਾਂ ਉਸ ਨੌਜਾਵਾਨ ਕੋਲੋਂ ਮੁਆਫ਼ੀ ਮੰਗਵਾਉਣ ਤੋਂ ਵੀ ਪਾਸਾ ਵੱਟ ਰਹੀ ਹੈ।

Facebook Comment
Project by : XtremeStudioz