Close
Menu

ਕਾਮੁਕ ਸ਼ੋਸ਼ਣ ਦੇ ਤਿੰਨ ਦੋਸ਼ਾਂ ਅਧੀਨ ਬੈਨ ਲੈਵਿਨ ਨੂੰ ਤਿੰਨ ਸਾਲ ਦੀ ਕੈਦ

-- 05 June,2015

*  ਬਦਨਾਮ ਬਹੁਚਰਚਿਤ ਓਨਟਾਰੀਓ ਸੈਕਸ ਸਿਲੇਬਸ ਬੈਨ ਲੈਵਿਨ ਦੇ ਦਿਮਾਗ ਦੀ ਕਾਢ

ਟੋਰਾਂਟੋ,  ਓਨਟਾਰੀਓ ਅਤੇ ਮੈਨੀਟੋਬਾ ਸੂਬੇ ਦੇ ਸਾਬਕਾ ਡਿਪਟੀ ਸਿਖਿਆ ਮੰਤਰੀ ਰਹੇ 63 ਸਾਲਾਂ ਬੈਂਜਾਮਿਨ ਲੇਵਨ ਨੂੰ ਬੱਚਿਆਂ ਦੇ ਕਾਮੁਕ ਸੋਸ਼ਣ ਦੇ ਤਿੰਨ ਦੋਸ਼ਾਂ ਵਿਚ ਅਦਾਲਤ ਵਲੋਂ 3 ਸਾਲ ਦੀ ਸਜ਼ਾ ਦਿਤੀ ਗਈ ਹੈ।

ਇਨ੍ਹਾਂ ਸਜ਼ਾਵਾਂ ਵਿਚੋਂ ਪਹਿਲੀ 6 ਮਹੀਨੇ ਬੱਚਿਆਂ ਦੀਆਂ ਕਾਮ ਉਕਸਾਊ ਫਿਲਮਾਂ ਰੱਖਣ ਦੇ ਦੋਸ਼ ਵਿਚ, ਦੂਜੀ 12 ਮਹੀਨੇ ਦੀ ਬੱਚਿਆਂ ਦਾ ਅਸ਼ਲੀਲ ਵੀਡੀਓ ਬਣਾਉਣ ਕਾਰਣ ਅਤੇ ਤੀਜਾ 18 ਮਹੀਨੇ ਦੀ ਜਿਨਸੀ ਹਮਲਿਆਂ ਦੀ ਕੌਂਸਲਿੰਗ ਲਈ ਮੁਕਰੱਰ ਕੀਤੀਆਂ ਗਈਆਂ ਹਨ।

ਜੱਜ ਨੇ ਆਪਣੀ ਸੁਣਵਾਈ ਵਿਚ ਕਿਹਾ ਕਿ ਲੇਵਿਨ ਪੜਿਆ ਲਿਖਿਆ ਅਤੇ ਤਿੰਨ ਬਚਿਆਂ ਦਾ ਬਾਪ ਹੈ ਪਰ ਆਨਲਈਨ ਦੀ ਦੁਨੀਆਂ ਵਿਚ ਗੁਆਚ ਕੇ ਇਸ ਦੇ ਅੰਦਰ ਹਨੇਰਾ ਭਰ ਗਿਆ ਹੈ। ਉਨ੍ਹਾਂ ਸਿਰ ਝੁੱਕੇ ਹੋਏ ਲੇਵਿਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੱਗਦਾ ਹੈ ਕਿ ਲੇਵਿਨ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੈ ਅਤੇ ਇਸ ਦੇ ਬਹੁਤ ਘੱਟ ਸ਼ੰਕੇ ਹਨ ਕਿ ਉਹ ਮੁੜ ਇਸ ਤਰ੍ਹਾਂ ਦੀਆਂ ਹਰਕਤਾਂ ਵਿਚ ਸ਼ਾਮਲ ਹੋਵੇਗਾ।

ਕੋਰਟ ਦੀ ਪੂਰੀ ਸੁਣਵਾਈ ਵਿਚ ਲੇਵਿਨ ਦੇ ਇੰਟਰਨੈਟ ਦੇ ਕਈ ਫੋਰਮਾਂ ਉੱਪਰ ਬੱਚਿਆਂ ਨਾਲ ਸੈਕਸ ਸਬੰਧੀ ਗੱਲਬਾਤ ਦੀ ਚਰਚਾ ਹੁੰਦੀ ਰਹੀ। ਲੇਵਿਨ ਦਾ ਮੰਨਣਾ ਹੈ ਕਿ ਉਸ ਨੇ ਆਪਣੀਆਂ ਬੱਚੀਆਂ ਨਾਲ ਵੀ ਆਨਲਾਈਨ ਕਈ ਤਰ੍ਹਾਂ ਦੀਆਂ ਅਸ਼ਲੀਲ ਗੱਲਾਂ ਕੀਤੀਆਂ ਹਨ ਪਰ ਇਸ ਦੇ ਸਬੂਤ ਨਹੀਂ ਮਿਲਦੇ ਅਤੇ ਉਸ ਦੇ ਬੱਚਿਆਂ ਵਲੋਂ ਵੀ ਇਸ ਤੋਂ ਇਨਕਾਰ ਕੀਤਾ ਗਿਆ ਹੈ।

ਇਹ ਉਸਦੀ ਆਨਲਾਈਨ ਕਾਰਗੁਜ਼ਾਰੀ ਹੀ ਸੀ ਜੋ ਉਹ ਲੰਡਨ, ਓਨਟਾਰੀਓ ਦੀ ਮਹਿਲਾ ਖੁਫੀਆ ਅਫ਼ਸਰ ਦੇ ਸੰਪਰਕ ਵਿਚ ਆਇਆ ਜਿਸ ਦੇ ਨਤੀਜੇ ਵਜੋਂ ਉਸ ਤੇ ਇਹ ਦੋਸ਼ ਆਇਤ ਕੀਤੇ ਗਏ।

ਜੱਜ ਵਲੋਂ ਲੇਵਿਨ ਉੱਪਰ ਪੰਜ ਸਾਲ ਤੱਕ ਜਨਤਕ ਪਾਰਕਾਂ, ਪੂਲਾਂ, ਡੇ-ਕੇਅਰ ਅਤੇ ਸਕੂਲਾਂ ਵਿਚ ਜਾਣ ਤੇ ਪਾਬੰਦੀ ਲਗਾਈ ਗਈ ਹੈ। ਉਸ ਨੂੰ ਸੀਮਤ ਇੰਟਰਨੈਟ ਵਰਤਣ ਦੀ ਇਜ਼ਾਜ਼ਤ ਹੋਵੇਗੀ ਅਤੇ ਉਹ ਮੁੜ 16 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਸੰਪਰਕ ਪੈਦਾ ਨਹੀਂ ਕਰ ਸਕੇਗਾ। ਉਸ ਨੂੰ ਆਪਣਾ ਡੀ ਐਨ ਏ ਦਾ ਨਮੂਨਾ ਜਮਾ ਕਰਵਾਉਣ ਦੀ ਹਿਦਾਇਤ ਵੀ ਕੀਤੀ ਗਈ ਹੈ ਤਾਂ ਜੋ ਉਸ ਦਾ ਰਿਕਾਰਡ ਸੈਕਸ ਅਫੈਂਡਰ ਲਿਸਟ ਵਿਚ ਰਖਿਆ ਜਾ ਸਕੇ।

ਲੇਵਿਨ ਨੂੰ ਜੂਲਾਈ 2013 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਵਲੋਂ ਤਿੰਨ ਦੋਸ਼ਾ ਵਿਚ ਆਪਣੀ ਸ਼ਮੂਲੀਅਤ ਮੰਨੀ ਗਈ ਸੀ ਅਤੇ ਉਹ ਹੁਣ ਤੱਕ 1 ਲੱਖ ਡਾਲਰ ਦੀ ਜਮਾਨਤ ਤੇ ਬਾਹਰ ਸੀ।

ਇਥੇ ਇਹ ਵਰਨਣਯੋਗ ਹੈ ਕਿ ਓਨਟਾਰੀਓ ਸਰਕਾਰ ਵਲੋਂ ਸਤੰਬਰ ਮਹੀਨੇ ਲਾਗੂ ਕੀਤਾ ਜਾਣ ਵਾਲਾ ਸੈਕਸ ਸਿਲੇਬਸ ਨੂੰ ਬਨਾਉਣ ਵਿਚ ਬੈਨ ਲੇਵਿਨ ਵਰਗਿਆਂ ਦਾ ਹੱਥ ਹੈ।

Facebook Comment
Project by : XtremeStudioz