Close
Menu

ਕਾਮੇਡੀ ਮਜ਼ੇਦਾਰ ਹੈ ਪਰ ਸੌਖੀ ਨਹੀਂ: ਸੋਹਾ ਅਲੀ ਖਾਨ

-- 30 September,2013

ਮੁੰਬਈ—ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਅਤੇ ਸ਼ਰਮੀਲਾ ਟੈਗੋਰ ਦੀ ਪੁੱਤਰੀ ਸੋਹਾ ਅਲੀ ਖਾਨ ਦਾ ਕਹਿਣਾ ਹੈ ਕਾਮੇਡੀ ਮਜ਼ੇਦਾਰ ਹੁੰਦੀ ਹੈ ਪਰ ਸੌਖੀ ਨਹੀਂ ਹੁੰਦੀ। ਸਾਲ 2004 ‘ਚ ਰਿਲੀਜ਼ ਫਿਲਮ ‘ਦਿਲ ਮਾਂਗੇ ਮੋਰ’ ਨਾਲ ਬਾਲੀਵੁੱਡ ‘ਚ ਕਦਮ ਰੱਖਣ ਵਾਲੀ ਸੋਹਾ ਅਲੀ ਖਾਨ ਨੂੰ ਫਿਲਮ ਇੰਡਸਟਰੀ ‘ਚ ਆਏ ਲਗਭਗ ਦੱਸ ਸਾਲ ਬੀਤ ਚੁੱਕੇ ਹਨ। ਇਸ ਦੌਰਾਨ ਉਸ ਨੇ ‘ਰੰਗ ਦੇ ਬਸੰਤੀ’, ‘ਖੋਇਆ-ਖੋਇਆ ਚਾਂਦ’, ‘ਸਾਹਿਬ ਬੀਬੀ ਔਰ ਗੈਂਗਸਟਰ’ ਵਰਗੀਆਂ ਸੰਜੀਦਾ ਫਿਲਮਾਂ ‘ਚ ਕੰਮ ਕੀਤਾ ਹੈ। ਸੋਹਾ ਹੁਣ ਕਾਮੇਡੀ ਫਿਲਮਾਂ ‘ਚ ਵੀ ਆਪਣਾ ਹੱਥ ਅਜ਼ਮਾਉਣਾ ਚਾਹੁੰਦੀ ਹੈ। ਸੋਹਾ ਅਲੀ ਦੀ ਕਾਮੇਡੀ ਫਿਲਮ ‘ਵਾਰ ਛੋੜ ਨਾ ਯਾਰ’ ਹੁਣ ਰਿਲੀਜ਼ ਹੋਣ ਜਾ ਰਹੀ ਹੈ। ਸੋਹਾ ਨੇ ਕਿਹਾ, ”ਕਾਮੇਡੀ ਕਰਨ ‘ਚ ਮਜ਼ਾ ਆਉਂਦਾ ਹੈ ਪਰ ਇਹ ਸੌਖੀ ਨਹੀਂ ਹੈ। ਕਾਮੇਡੀ ਤੁਸੀ ਕਿਧਰੋਂ ਸਿੱਖ ਨਹੀਂ ਸਕਦੇ ਇਸ ‘ਚ ਟਾਈਮਿੰਗ ਦੀ ਲੋੜ ਹੁੰਦੀ ਹੈ।” ਸੋਹਾ ਨੇ ਕਿਹਾ,” ਮੈਂ ਸੋਚਦੀ ਸੀ ਕਿ ਮੈਂ ਹਮੇਸ਼ਾ ਤੋਂ ਗੰਭੀਰ ਭੂਮਿਕਾ ਕਰਦੀ ਰਹੀ ਹਾਂ ਜਿਸ ‘ਚ ਮੇਰਾ ਪਤੀ ਜਾਂ ਫਿਰ ਮੇਰਾ ਬੁਆਏਫ੍ਰੈਂਡ ਅਖੀਰ ‘ਚ ਮਰ ਜਾਂਦਾ ਰਿਹਾ ਹੈ ਅਤੇ ਮੈਨੂੰ ਰੋਣਾ ਪੈਂਦਾ ਹੈ ਮੈਂ ਸੋਚਿਆ ਕਿ ਕਾਮੇਡੀ ਸੌਖੀ ਹੋਵੇਗੀ ਪਰ ਇਹ ਸੌਖੀ ਨਹੀਂ ਹੈ। ਫਰਾਜ਼ ਹੈਦਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਵਾਰ ਛੋੜ ਨਾ ਯਾਰ’ ਜੰਗ ‘ਤੇ ਆਧਾਰਿਤ ਪਹਿਲੀ ਕਾਮੇਡੀ ਫਿਲਮ ਹੈ ਇਸ ਫਿਲਮ ‘ਚ ਸੋਹਾ ਤੋਂ ਇਲਾਵਾ ਸ਼ਰਮਨ ਜੋਸ਼ੀ ਅਤੇ ਜਾਵੇਦ ਜਾਫਰੀ ਦੀ ਵੀ ਮੁੱਖ ਭੂਮਿਕਾ ਹੈ। ਇਹ ਫਿਲਮ 11 ਅਕਤੂਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz