Close
Menu

ਕਾਰਟਰ ਦਾ ਸੈਂਕੜਾ, ਵੈੱਸਟਇੰਡੀਜ਼ ਏ ਦਾ ਮਜ਼ਬੂਤ ਸਕੋਰ

-- 17 September,2013

Criket3

ਬੈਂਗਲੂਰ-17 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮੱਧਕ੍ਰਮ ਦੇ ਬੱਲੇਬਾਜ਼ ਜੋਨਾਥਨ ਕਾਰਟਰ ਦੀ ਮਦਦ ਨਾਲ ਵੈੱਸਟਇੰਡੀਜ਼-ਏ ਨੇ ਦੂਜੇ ਅਣਅਧਿਕਾਰਤ ਇਕ ਦਿਨਾਂ ਕ੍ਰਿਕਟ ਮੈਚ ‘ਚ ਮੰਗਲਵਾਰ ਨੂੰ ਭਾਰਤ-ਏ ਦੇ ਖਿਲਾਫ 6 ਵਿਕਟਾਂ ‘ਤੇ 279 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ ਹੈ। ਕਾਰਟਰ ਨੇ ਸ਼ੁਰੂ ‘ਚ ਮਿਲੇ ਜੀਵਨਦਾਨ ਦਾ ਫਾਇਦਾ ਚੁੱਕ ਕੇ 132 ਗੇਂਦਾਂ ‘ਤੇ 18 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 133 ਦੌੜਾਂ ਬਣਾਈਆਂ ਜੋ ਉਨ੍ਹਾਂ ਦੇ ਲਿਸਟ ਏ ਕਰੀਅਰ ਦਾ ਪਹਿਲਾ ਸੈਂਕੜਾ ਹੈ। ਉਨ੍ਹਾਂ ਨੇ ਇਸੇ ਦੌਰਾਨ ਕਿਰਕ ਐਡਵਰਸ (36) ਦੇ ਨਾਲ ਤੀਜੇ ਵਿਕਟ ਦੇ ਲਈ 79 ਅਤੇ ਲਿਓਨ ਜਾਨਸਨ (39) ਦੇ ਪੰਜਵੇਂ ਵਿਕਟ ਦੇ ਲਈ 131 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ। ਭਾਰਤ-ਏ ਵੱਲੋਂ ਆਰ. ਵਿਨੇਕੁਮਾਰ ਨੇ ਤਿੰਨ ਅਤੇ ਯੂਸੁਫ ਪਠਾਨ ਨੇ ਦੋ ਵਿਕਟ ਲਏ। ਪਹਿਲੇ ਮੈਚ ‘ਚ 77 ਦੌੜਾਂ ਨਾਲ ਜਿੱਤ ਦਰਜ ਕਰਨ ਵਾਲੀ ਭਾਰਤ-ਏ ਟੀਮ ਦੇ ਕਪਤਾਨ ਯੁਵਰਾਜ ਸਿੰਘ ਨੇ ਟਾਸ ਜਿੱਤ ਕੇ ਕੈਰੇਬੀਆਈ ਟੀਮ ਨੂੰ ਪਹਿਲੇ ਬੱਲੇਬਾਜ਼ੀ ਦਾ ਸੱਦਾ ਦਿੱਤਾ ਜਿਸ ਦੇ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਫਿਰ ਤੋਂ ਚੰਗੀ ਤਰ੍ਹਾਂ ਸ਼ੁਰੂਆਤ ਦੇਣ ‘ਚ ਨਾਕਾਮ ਰਹੇ। ਬੱਦਲ ਛਾਏ ਹੋਏ ਸਨ ਅਤੇ ਤੇਜ਼ ਗੇਂਦਬਾਜ਼ ਵਿਨੇਕੁਮਾਰ ਨੇ ਪਰਿਸਥਿਤੀਆਂ ਦਾ ਪੂਰੀ ਲਾਹਾ ਲਇਆ। ਕਪਤਾਨ ਕੀਰਨ ਪਾਵੇਲ (4) ਨੇ ਵਿਨੇ ਕੁਮਾਰ ਦੀ ਗੇਂਦ ‘ਤੇ ਵਿਕਟਕੀਪਰ ਨਮਨ ਓਝਾ ਨੂੰ ਆਸਾਨ ਕੈਚ ਦਿੱਤਾ। ਕਰਨਾਟਕ ਦੇ ਇਸ ਗੇਂਦਬਾਜ਼ ਨੇ ਆਪਣੇ ਅਗਲੇ ਓਵਰ ‘ਚ ਬਾਉਂਸਰ ‘ਤੇ ਆਂਦ੍ਰੇ ਫਲੈਚਰ (15) ਨੂੰ ਵਿਕਟ ਦੇ ਪਿੱਛੇ ਕੈਚ ਦੇਣ ਦੇ ਲਈ ਮਜਬੂਰ ਕੀਤਾ।

Facebook Comment
Project by : XtremeStudioz