Close
Menu

ਕਾਲੇ ਧਨ ਦੀ ਵਰਤੋਂ ਰੋਕਣ ਲਈ ਚੋਣ ਫੰਡਾਂ ਨੂੰ ਤਰਜੀਹ: ਜੇਤਲੀ

-- 08 April,2019

ਨਵੀਂ ਦਿੱਲੀ, 8 ਅਪਰੈਲ
ਚੋਣ ਫੰਡਾਂ ਦਾ ਬਚਾਅ ਕਰਦਿਆਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਐਤਵਾਰ ਨੂੰ ਕਿਹਾ ਕਿ ਚੋਣਾਂ ਦੌਰਾਨ ਕਾਲੇ ਧਨ ਦੀ ਵਰਤੋਂ ’ਤੇ ਨੱਥ ਪਾਉਣ ਦੇ ਇਰਾਦੇ ਨਾਲ ਇਹ ਫੰਡ ਲਏ ਜਾਂਦੇ ਹਨ। ਚੋਣਾਂ ਦੌਰਾਨ ਕਾਲੇ ਧਨ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨ ਅਤੇ ਮਾਲ ਅਧਿਕਾਰੀਆਂ ਦੀ ਚੌਕਸੀ ਕਰਕੇ 1500 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ।
ਸ੍ਰੀ ਜੇਤਲੀ ਨੇ ਆਪਣੇ ਬਲਾਗ ’ਚ ਲਿਖਿਆ ਕਿ ਚੋਣ ਬਾਂਡਾਂ ਖ਼ਿਲਾਫ਼ ਹਮਲਾ ਹੋ ਰਿਹਾ ਹੈ ਨਾ ਕਿ ਚੋਣ ਟਰੱਸਟਾਂ ਖ਼ਿਲਾਫ਼ ਕਿਉਂਕਿ ਬਾਂਡ ਐਨਡੀਏ ਸਰਕਾਰ ਅਤੇ ਟਰੱਸਟ ਦੀ ਯੋਜਨਾ ਯੂਪੀਏ ਸਰਕਾਰ ਨੇ ਲਿਆਂਦੀ ਸੀ ਪਰ ਮਕਸਦ ਦੋਹਾਂ ਦਾ ਇਕੋ ਸੀ। ਉਨ੍ਹਾਂ ਕਿਹਾ ਕਿ ਬਾਂਡਜ਼ ਦੀ ਗ਼ੈਰਮੌਜੂਦਗੀ ਕਰਕੇ ਦਾਨੀਆਂ ਕੋਲ ਨਗਦੀ ਦੇਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਬਚਦਾ। ਉਨ੍ਹਾਂ ਮੁਤਾਬਕ ਚੋਣ ਕਮਿਸ਼ਨ ਅਤੇ ਆਈਟੀ ਛਾਪਿਆਂ ਤੋਂ ਪਤਾ ਲੱਗਾ ਹੈ ਕਿ ਟੈਕਸ ਦਾਤਿਆਂ ਅਤੇ ਸਰਕਾਰ ਦਾ ਪੈਸਾ ਪੀਡਬਲਿਊਡੀ ਅਤੇ ਹੋਰ ਵਿਭਾਗਾਂ ਰਾਹੀਂ ਸਿਆਸਤ ’ਚ ਪਹੁੰਚ ਰਿਹਾ ਹੈ। ਉਨ੍ਹਾਂ ਕਿਹਾ ਕਿ ਦਾਨੀਆਂ ਨੂੰ ਬਿਨਾਂ ਕਿਸੇ ਡਰ ਦੇ ਸਫ਼ੈਦ ਧਨ ਪਾਰਟੀਆਂ ਨੂੰ ਦੇਣ ਦਾ ਇਹ ਢੁਕਵਾਂ ਉਪਰਾਲਾ ਹੈ।

Facebook Comment
Project by : XtremeStudioz