Close
Menu

ਕਾਲੇ ਧਨ ਦੇ ਮੁੱਦੇ ‘ਤੇ ਮੁਆਫੀ ਮੰਗਣ ਮੋਦੀ – ਕਾਂਗਰਸ

-- 06 February,2015

ਨਵੀਂ ਦਿੱਲੀ, ਕਾਂਗਰਸ ਨੇ ਹਰ ਪਰਿਵਾਰ ਦੇ ਬੈਂਕ ਖਾਤੇ ‘ਚ 15 ਲੱਖ ਰੁਪਏ ਜਮਾਂ ਕਰਨ ਦੇ ਭਾਜਪਾ ਦੇ ਵਾਅਦੇ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਵਲੋਂ ‘ਚੁਣਾਵੀਂ ਜੁਮਲਾ’ ਕਹਿ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਲੇ ਧਨ ਦੇ ਮੁੱਦੇ ‘ਤੇ ਦੇਸ਼ ਤੋਂ ਮੁਆਫੀ ਮੰਗਣ ਨੂੰ ਕਿਹਾ। ਪ੍ਰਧਾਨ ਮੰਤਰੀ ਅਤੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਦੇ ਬਿਆਨ ਨੇ ਪੂਰੇ ਦੇਸ਼ ਨੂੰ ਅਵਾਕ ਕਰ ਦਿੱਤਾ ਹੈ ਅਤੇ ਗੁੱਸੇ ਤੇ ਵਿਸ਼ਵਾਸਘਾਤ ਦੀ ਭਾਵਨਾ ਲੋਕਾਂ ‘ਚ ਪੈਦਾ ਹੋਈ ਹੈ। ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਦੇ ਇਸ ਬੇਸ਼ਰਮੀ ਵਾਲੇ ਬਿਆਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾ ਦੀ ਮੋਦੀ ਅਤੇ ਭਾਜਪਾ ਦੀ ਸਿਆਸਤੀ ਮੌਕਾਪ੍ਰਸਤੀ ਅਤੇ ਸਫੇਦ ਝੂਠ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਮੰਗ ਕਰਦੀ ਹੈ ਕਿ ਪ੍ਰਧਾਨ ਮੰਤਰੀ ਅੱਗੇ ਆ ਕੇ ਆਪਣੇ ਚੋਣਵੀਂ ਜੁਮਲੇ ਅਤੇ ਵਿਸ਼ਵਾਸਘਾਤ ਲਈ 125 ਕਰੋੜ ਭਾਰਤੀਆਂ ਤੋਂ ਮੁਆਫੀ ਮੰਗਣ।

Facebook Comment
Project by : XtremeStudioz