Close
Menu

ਕਾਲੇ ਧਨ ਦੇ ਮੁੱਦੇ ਨੂੰ ਮੋਦੀ ਸਰਕਾਰ ਕਰੇਗੀ ਹੱਲ- ਅਮਿਤ ਸ਼ਾਹ

-- 27 May,2015

ਨਵੀਂ ਦਿੱਲੀ, 27ਮਈ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ‘ਤੇ ਕਿਹਾ ਕਿ ਸਰਕਾਰ ਕਾਲੇ ਧਨ ਦੇ ਮੁੱਦੇ ਦਾ ਹੱਲ ਕਰਨ ਲਈ ਪ੍ਰਤੀਬੱਧ ਹੈ। ਸ਼ਾਹ ਨੇ ਭਾਜਪਾ ਦਫਤਰ ‘ਚ ਆਯੋਜਿਤ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਮੋਦੀ ਸਰਕਾਰ ਕਾਲੇ ਧਨ ਦੇ ਮੁੱਦੇ ਦੇ ਹੱਲ ਲਈ ਪ੍ਰਤੀਬੱਧ ਹੈ। ਸ਼ਾਹ ਨੇ ਇਹ ਵੀ ਕਿਹਾ ਕਿ ਪਿਛਲੀ ਸਰਕਾਰ ਕਾਲੇ ਧਨ ਦੀ ਸਮੱਸਿਆ ਦਾ ਹੱਲ ਕਰਨ ‘ਚ ਅਸਫਲ ਰਹੀ। ਭਾਜਪਾ ਦੀ ਅਗਵਾਈ ‘ਚ ਕੇਂਦਰ ਸਰਕਾਰ ਦੇ ਇਕ ਸਾਲ ਦੇ ਕੰਮਕਾਜ ਦੀ ਪ੍ਰਸੰਸਾ ਕਰਦੇ ਹੋਏ ਸ਼ਾਹ ਨੇ ਕਿਹਾ, ਐਨ.ਡੀ.ਏ. ਸਰਕਾਰ ਨੇ ਚੰਗਾ ਕੰਮ ਕੀਤਾ ਹੈ ਤੇ ਮੋਦੀ ਸਰਕਾਰ ਦੌਰਾਨ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ ਹੈ।

Facebook Comment
Project by : XtremeStudioz