Close
Menu

ਕਾਲੇ ਹਿਰਣ ਸ਼ਿਕਾਰ ਮਾਮਲੇ ਦੀ ਸੁਣਵਾਈ ਟਲੀ, 6 ਮਾਰਚ ਨੂੰ ਅਗਲੀ ਸੁਣਵਾਈ

-- 01 March,2017
ਜੋਧਪੁਰ— ਰਾਜਸਥਾਨ ‘ਚ ਫਿਲਮੀ ਸਿਤਾਰਿਆਂ ਵਲੋਂ ਬਹੁ-ਚਰਚਿਤ ਕਾਲੇ ਹਿਰਣ ਸ਼ਿਕਾਰ ਮਾਮਲੇ ‘ਚ ਅੱਜ ਜੱਜ ਦੇ ਛੁੱਟੀ ‘ਤੇ ਰਹਿਣ ਕਾਰਨ ਸੁਣਵਾਈ 6 ਮਾਰਚ ਤਕ ਟੱਲ ਗਈ ਹੈ। ਇਸ ਮਾਮਲੇ ‘ਚ ਹਿਰਣਾਂ ਦਾ ਪੋਸਟਮਾਰਟਮ ਕਰਨ ਵਾਲੇ ਜਾਨਵਰਾਂ ਦੇ ਡਾਕਟਰ ਨੇਪਾਲੀਆ ਖਿਲਾਫ ਅਹੁਦੇ ਦੀ ਦੁਰਵਰਤੋਂ ਕਰਕੇ ਗਲਤ ਪੋਸਟਮਾਰਟਮ ਕਰਨ ਦਾ ਦੋਸ਼ ਪੱਤਰ ਅਦਾਲਤ ‘ਚ ਤਲਬ ਕਰਨ ਲਈ ਲੋਕ ਇਸਤਗਾਸਾ ਵਲੋਂ ਇਕ ਬਿਨੈ ਪੱਤਰ ਪੇਸ਼ ਕੀਤਾ ਗਿਆ ਹੈ।
ਇਸ ‘ਤੇ ਬਚਾਅ ਪੱਖ ਵਲੋਂ ਜਵਾਬ ਤੇ ਬਹਿਸ ਅਗਲੀ ਪੇਸ਼ੀ 6 ਮਾਰਚ ਨੂੰ ਹੋਵੇਗੀ। ਹਾਲਾਂਕਿ ਅਦਾਲਤ ਨੇ 1 ਮਾਰਚ ਨੂੰ ਆਖਰੀ ਬਹਿਸ ਲਈ ਮਿਤੀ ਤੈਅ ਕੀਤੀ ਸੀ। ਇਸ ਸਬੰਧੀ ਡਾਕਟਰ ਖਿਲਾਫ ਅਲੱਗ ਤੋਂ ਮਾਮਲਾ ਦਰਜ ਕਰਕੇ ਅਦਾਲਤ ‘ਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ ਤੇ ਉਨ੍ਹਾਂ ਦਾ ਦਿਹਾਂਤ ਵੀ ਹੋ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਸਾਲ 1998 ਦੀ ਇਕ ਤੇ ਦੋ ਅਕਤੂਬਰ ਦੀ ਰਾਤ ‘ਚ ਲੂਣੀ ਥਾਣਾ ਇਲਾਕੇ ਦੇ ਕਾਂਕਣੀ ਪਿੰਡ ਦੀ ਸਰਹੱਦ ‘ਚ ਦੋ ਕਾਲੇ ਹਿਰਣਾਂ ਦੇ ਸ਼ਿਕਾਰ ਮਾਮਲੇ ‘ਚ ਅਭਿਨੇਤਾ ਸਲਮਾਨ ਖਾਨ ਦੇ ਨਾਲ-ਨਾਲ ਸੈਫ ਅਲੀ ਖਾਨ, ਅਭਿਨੇਤਰੀ ਤੱਬੂ, ਨੀਲਮ, ਸੋਨਾਲੀ ਬਿੰਦਰੇ ਤੇ ਸਥਾਨਕ ਵਿਅਕਤੀ ਦੁਸ਼ਅੰਤ ਸਿੰਘ ਨੂੰ ਸਹਿ ਦੋਸ਼ੀ ਬਣਾਇਆ ਗਿਆ ਹੈ। ਫਿਲਮ ‘ਹਮ ਸਾਥ ਸਾਥ ਹੈ’ ਦੀ ਸ਼ੂਟਿੰਗ ਦੌਰਾਨ ਹੋਏ ਇਸ ਹਿਰਣ ਸ਼ਿਕਾਰਨ ਮਾਮਲੇ ‘ਚ ਇਹ ਲੋਕ ਸਲਮਾਨ ਨਾਲ ਮੌਜੂਦ ਦੱਸੇ ਗਏ ਹਨ।
Facebook Comment
Project by : XtremeStudioz