Close
Menu

ਕਾਸ਼! ਮੈਂ ਬਾਲੀਵੁੱਡ ਦੀ ਐਕਸ਼ਨ ਆਈਕਾਨ ਬਣ ਸਕਾਂ : ਜੈਕਲੀਨ

-- 17 February,2017

ਮੁੰਬਈ— ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਆਨ ਸਕ੍ਰੀਨ ਐਕਸ਼ਨ ਦ੍ਰਿਸ਼ ਕਰਨਾ ਪਸੰਦ ਹੈ ਅਤੇ ਉਹ ਅੱਗੇ ਹੋਰ ਵੀ ਵੱਧ ਐਕਸ਼ਨ ਫਿਲਮਾਂ ਕਰਨਾ ਚਾਹੁੰਦੀ ਹੈ। ਜੈਕਲੀਨ ਨੇ ‘ਅ ਫਲਾਈਂਗ ਜੱਟ’ ਦੌਰਾਨ ਪਹਿਲੀ ਵਾਰ ਐਕਸ਼ਨ ‘ਚ ਹੱਥ ਅਜ਼ਮਾਇਆ ਅਤੇ ਹੁਣ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ‘ਰਿਲੋਡ’ ਅਤੇ ‘ਡ੍ਰਾਈਵ’ ‘ਚ ਉਹ ਹੋਰ ਵੱਧ ਐਕਸ਼ਨ ਦ੍ਰਿਸ਼ ਕਰਦੀ ਨਜ਼ਰ ਆਵੇਗੀ। ਜੈਕਲੀਨ ਨੇ ਕਿਹਾ ਕਿ ਇਹ ਇਕ ਸ਼ਾਨਦਾਰ ਸ਼ੈਲੀ ਹੈ ਅਤੇ ਮੈਂ ਇਸ ਨੂੰ ਲੈ ਕੇ ਸਹਿਜ ਹਾਂ। ਜੇ ਮੈਂ ਬਾਲੀਵੁੱਡ ‘ਚ ਐਕਸ਼ਨ ਆਈਕਾਨ ਬਣ ਸਕਾਂ ਤਾਂ ਇਹ ਬਹੁਤ ਚੰਗਾ ਹੋਵੇਗਾ।

Facebook Comment
Project by : XtremeStudioz