Close
Menu

ਕਿਉਂ ਨਹੀਂ ਲਾਗੂ ਹੋ ਰਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ? ਜਵਾਬ ਦੇਣ ਜਾਖੜ : ਜੋਸ਼ੀ

-- 22 February,2014

vineet-JoshiBJPChandigarhਚੰਡੀਗੜ ,22 ਫ਼ਰਵਰੀ (ਦੇਸ ਪ੍ਰਦੇਸ ਟਾਈਮਜ਼)-  ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਚੌਧਰੀ ਸੁਨੀਲ ਕੁਮਾਰ ਜਾਖੜ ਵਲੋਂ ਖੇਤੀ ਅਤੇ ਕਿਸਾਨ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਇਕ ਦਿਨ ਦਾ ਵਿਸ਼ੇਸ਼ ਸ਼ੈਸ਼ਨ ਬੁਲਾਏ ਜਾਣ ਦੀ ਮੰਗ ‘ਤੇ ਪ੍ਰਤੀਕ੍ਰਿਰਿਆ ਦਿੰਦੇ ਹੋਏ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਤੇ ਸਹਾਇਕ ਮੀਡੀਆ ਸਲਾਹਕਾਰ ਪੰਜਾਬ ਸਰਕਾਰ ਸ਼੍ਰੀ ਵਿਨੀਤ ਜੋਸ਼ੀ ਨੇ ਸੁਨੀਲ ਜਾਖੜ ਤੋਂ ਪੁਛਿਆ ਕਿ ਕੀ ਉਹ ਇੰਨਾਂ ਦਸ ਸਕਦੇ ਹਨ ਕਿ ਉਹ ਕਿਸਾਨਾਂ ਨਾਲ ਹਨ ਜਾਂ ਪਿਛਲੇ 10 ਸਾਲਾਂ ਤੋਂ ਕਿਸਾਨ ਅਤੇ ਖੇਤੀ ਲਈ ਸ਼ਰਾਪ ਸਾਬਤ ਹੋ ਰਹੀ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਨਾਲ ਹਨ?
ਜੋਸ਼ੀ ਨੇ ਕਿਹਾ ਕਿ ਚੌਧਰੀ ਜਾਖੜ ਨੇ ਪੰਜਾਬ ਵਿਧਾਨ ਸਭਾ ਵਿਚ ਕਿਸਾਨੀ ਮੁੱਦਿਆਂ ‘ਤੇ ਇਕ ਵਿਸ਼ੇਸ ਸੈਸ਼ਨ ਦੀ ਮੰਗ ਸਾਫ ਨੀਅਤ ਨਾਲ ਨਹੀਂ ਉਠਾਈ, ਜੇਕਰ ਚੌਧਰੀ ਜਾਖੜ ਦੇ ਇਰਾਦੇ ਅਸਲ ਵਿਚ ਸਾਫ ਅਤੇ ਕਿਸਾਨ ਹਿਤੈਸ਼ੀ ਹੁੰਦੇ ਤਾਂ ਇਹ ਮੰਗ ਪੰਜਾਬ ਵਿਧਾਨ ਸਭਾ ਲਈ ਨਹੀਂ ਬਲਕਿ ਸੰਸਦ ਵਿਚ ਜਾਰੀ ਸੈਸ਼ਨ ਲਈ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਸਾਹਮਣੇ ਉਠਾਈ ਹੁੰਦੀ, ਕਿਉਕਿ ਖੇਤੀ ਅਤੇ ਕਿਸਾਨਾਂ ਦੇ ਮੌਜੂਦਾ ਸੰਕਟ ਲਈ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੈ।
ਜੋਸ਼ੀ ਨੇ ਕਿਹਾ ਕਿ ਜੇਕਰ ਜਾਖੜ ਕਿਸਾਨ ਹਿਤੈਸ਼ੀ ਹੁੰਦੇ ਤਾਂ ਉਹ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਸਮੱਸਿਅਆਵਾਂ ਅਤੇ ਖੇਤੀ ਸੰਕਟ ਦੇ ਹੱਲ ਵਾਸਤੇ ਕਰਵਾਏ ਗਏੇ ਅੰਤਰਰਾਸ਼ਟਰੀ ਪੱਧਰ ਦੇ ਪ੍ਰਗਤੀਸ਼ੀਲ ਪੰਜਾਬ ਖੇਤੀ ਸੰਮੇਲਨ ਦੀ ਅਲੋਚਨਾਂ ਕਰਨ ਦੀ ਨਹੀਂ ਸੋਚਦੇ, ਬਲਕਿ ਸੰਮੇਲਨ ਦੌਰਾਨ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਖ-ਵੱਖ ਖੇਤੀ ਮਾਹਰਾਂ ਵਲੋਂ ਉਠਾਏ ਗਏ ਮੁੱਦਿਆਂ ਨੂੰ ਕੇਂਦਰ ਸਰਕਾਰ ਦੇ ਸਾਹਮਣੇ ਉਠਾਉਣ ਦੀ ਵਕਾਲਤ ਕਰਦੇ।
ਵਿਨੀਤ ਜੋਸ਼ੀ ਨੇ ਚੌਧਰੀ ਜਾਖੜ ਤੋਂ ਪੁਛਿਆ ਕਿ ਕੀ ਉਹ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸ਼੍ਰੀਮਤੀ ਸੋਨੀਆ ਗਾਂਧੀ ਤੋਂ ਖੇਤੀ ਸੈਕਟਰ ਦੇ ਲਈ ਰੇਲਵੇ ਦੀ ਤਰਜ਼ ‘ਤੇ ਅਲੱਗ ਬਜਟ ਦੀ ਮੰਗ ਉਠਾਉਣਗੇ? ਕੀ ਉਹ ਯੂ. ਪੀ. ਏ. ਸਰਕਾਰ ਤੋਂ ਪੁੱਛਣਗੇ ਕਿ ਉਨ•ਾਂ ਦੇ 9 ਸਾਲ 8 ਮਹੀਨੇ ਦੇ ਸ਼ਾਸ਼ਨ ਦੌਰਾਨ ਦੇਸ਼ ਭਰ ਵਿਚ 1 ਲੱਖ 45 ਹਜ਼ਾਰ ਕਿਸਾਨ ਆਤਮ-ਹੱਤਿਆ ਕਰਨ ਲਈ ਬੇਬੱਸ ਕਿਉਂ ਹੋਏ? ਕੀ ਉਹ ਯੂ. ਪੀ. ਏ. ਸਰਕਾਰ ਤੋਂ ਪੁੱਛਣਗੇ ਕਿ ਅਕਤੂਬਰ 2006 ਤੋਂ ਅੱਜ ਤੱਕ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਿਸਾਂ ਨੂੰ ਠੰਡੇ ਬਸਤੇ ਕਿਉਂ ਪਾ ਰੱਖਿਆ ਹਨ?  ਇਸ ਰਿਪੋਰਟ ਦੇ ਲਾਗੂ ਹੋਣ ਨਾਲ ਕਿਸਾਨਾਂ ਦੇ ਘਰ ਹਰ ਸਾਲ ਇਕ ਲੱਖ ਕਰੋੜ ਰੁਪਏ ਆਉਣੇ ਸਨ, ਅਰਥਾਤ ਸੱਤ ਸਾਲਾਂ ਵਿਚ ਕਿਸਾਨਾਂ ਨੂੰ ਸੱਤ ਲੱਖ ਕਰੋੜ ਦੇ ਚੂਨੇ ਦਾ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਗੇ? ਕੀ ਉਹ ਕੇਂਦਰ ਸਰਕਾਰ ਤੋਂ ਪੁਛਣਗੇ ਕਿ ਉਨ•ਾਂ ਦੇ ਸ਼ੈਸ਼ਨ ਕਾਲ ਦੌਰਾਨ ਜਦੋਂ ਬੀਜ, ਡੀਜ਼ਲ, ਪੇਸਟੀਸਾਈਡ ਅਤੇ ਖਾਦਾਂ ਦੇ ਰੇਟ ਢਾਈ ਗੁਣਾਂ ਤੋਂ ਚਾਰ ਗੁਣਾ ਹੋ ਗਏ ਤਾਂ ਫਸਲਾਂ ਦਾ ਘੱਟੋ-ਘੱਟ ਮੁੱਲ (ਐਮ. ਐਸ. ਪੀ.) ਦੋ ਗੁਣਾ ਤੋਂ ਵੀ ਘੱਟ ਕਿਉਂ ਵਧਾਇਆ ਗਿਆ? ਵਿਨੀਤ ਜੋਸ਼ੀ ਨੇ ਸੁਨੀਲ ਜਾਖੜ ਨੂੰ ਕਿਹਾ ਕਿ ਜੇਕਰ ਸ਼ੈਸਨ ਬੁਲਾਉਣਾ ਹੈ ਤਾਂ ਅਜਿਹੇ ਦਰਜਨਾਂ ਮੁੱਦਿਆਂ ‘ਤੇ ਜਵਾਬ ਦੇਣ ਲਈ ਤਿਆਰ ਰਹਿਣ।

Facebook Comment
Project by : XtremeStudioz