Close
Menu

ਕਿਊਬਕ ‘ਚ ਚਾਰਟਰ ਦਾ ਵਿਰੋਧ ਜਾਰੀ

-- 27 September,2013

ਟੋਰਾਂਟੋ, 27 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਰਾਜ ਕਿਊਬਕ ‘ਚ ਪਾਰਟੀ ਕਿਊਬਕ ਦੀ ਘੱਟ ਗਿਣਤੀ ਸਰਕਾਰ ਦੇ ਵਿਵਾਦਤ ‘ਚਾਰਟਰ ਆਫ ਕਿਊਬਕ ਵੈਲਿਊਜ਼’ ਤੋਂ ਪ੍ਰਭਾਵਿਤ ਹੋਣ ਵਾਲੇ ਭਾਈਚਾਰਿਆਂ ਵੱਲੋਂ ਕਰੜਾ ਵਿਰੋਧ ਜਾਰੀ ਹੈ | ਬੀਤੇ ਕੱਲ੍ਹ ਮਾਂਟਰੀਅਲ ਵਿਚ ਲਗਭਗ 50 ਮੁਸਲਿਮ ਸੰਸਥਾਵਾਂ ਦੀ ਸਾਂਝੀ ਜਥੇਬੰਦੀ ‘ਕਿਊਬਕ ਮੁਸਲਿਮਜ਼ ਫਾਰ ਰਾਇਟਸ ਐਾਡ ਫਰੀਡਮਜ਼’ ਵੱਲੋਂ ਇਕ ਮਤਾ ਪਾਸ ਕਰਕੇ ਚਾਰਟਰ ਨੂੰ ਧਾਰਮਿਕ ਆਜ਼ਾਦੀ ‘ਤੇ ਹਮਲਾ ਕਰਾਰ ਦਿੱਤਾ ਗਿਆ | ਮਤੇ ਅਨੁਸਾਰ ਸਰਕਾਰੀ ਮੁਲਾਜ਼ਮਾਂ ਵੱਲੋਂ ਧਾਰਮਿਕ ਚਿੰਨ੍ਹ ਪਹਿਨਣ ਨਾਲ ਸਟੇਟ ਦੀ ਧਰਮ ਨਿਰਲੇਪ ਛਵੀ ਨੂੰ ਨੁਕਸਾਨ ਨਹੀਂ ਹੁੰਦਾ | ਵੱਖ-ਵੱਖ ਮੁਸਲਿਮ ਜਥੇਬੰਦੀਆਂ ਦੇ ਚੋਣਵੇਂ ਆਗੂਆਂ ਦੀ ਕਿਊਬਕ ਦੇ ਕੈਬਿਨਟ ਮੰਤਰੀ ਬਰਨਾਰਡ ਡਰੇਨਵਿਲ ਨਾਲ ਅਗਲੇ ਹਫਤੇ ਮੁਲਾਕਾਤ ਤੈਅ ਹੋਈ ਹੈ | ਇਸੇ ਦੌਰਾਨ ਚਾਰਟਰ ਦੇ ਹੱਕ ਜਾਂ ਵਿਰੋਧੀ ਵਿਚ ਵਿਚਾਰ ਦੇਣ ਲਈ ਸੂਬੇ ਦੇ ਲੋਕਾਂ ਕੋਲ 30 ਸਤੰਬਰ ਤੱਕ ਸਮਾਂ ਹੈ | ਕੁਝ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ 29 ਸਤੰਬਰ ਨੂੰ ਕਿਊਬਕ ਵਿਚ ਰੋਸ ਵਿਖਾਵੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ |

Facebook Comment
Project by : XtremeStudioz