Close
Menu

ਕਿਊਬਕ ‘ਚ ਧਾਰਮਕ ਚਿੰਨਾਂ ਤੇ ਪਬੰਦੀ ਵਿਰੁੱਧ ਪੰਜਾਬ ਵਿਧਾਨ ਸਭਾ ‘ਚ ਮਤਾ ਪੇਸ਼

-- 02 November,2013

hqdefaultਚੰਡੀਗੜ੍ਹ,2 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਵਿਧਾਨ ਸਭਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਵੱਲੋਂ ਪੇਸ਼ ਉਹ ਮਤਾ ਪਾਸ ਕਰ ਦਿੱਤਾ ਜਿਸ ਰਾਹੀਂ ਕੈਨੇਡਾ ਦੇ ਕਿਉਬੈਕ ਸੂਬੇ ਦੀ ਸਰਕਾਰ ਵੱਲੋਂ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਾਉਣ ਦੀ ਜ਼ੋਰਦਾਰ ਆਲੋਚਨਾ ਕੀਤੀ ਗਈ ਸੀ ਤੇ ਇਸ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਗਈ ਉਹ ਇਹ ਮਾਮਲਾ ਤੁਰੰਤ ਕੈਨੇਡਾ ਸਰਕਾਰ ਕੋਲ ਚੁੱਕੇ ਕਿਉਂਕਿ ਇਸ ਫੈਸਲੇ ਨਾਲ ਸਾਰੇ ਧਰਮਾਂ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਣਗੇ।

ਸਿਫਰ ਕਾਲ ਦੌਰਾਨ ਇਹ ਮਾਮਲਾ ਚੁੱਕਦਿਆਂ ਡਾ. ਚੀਮਾ, ਜਿਹਨਾਂ ਨੇ ਪਹਿਲਾਂ ਇਹ ਮਤਾ ਗੈਰ ਸਰਕਾਰੀ ਕੰਮਕਾਜ ਦੌਰਾਨ ਵਿਚਾਰਨ ਲਈ ਨੋਟਿਸ ਦਿੱਤਾ ਸੀ, ਨੇ ਕਿਹਾ ਕਿ ਕੈਨੇਡਾ ਦੇ ਕਿਉਬੈਕ ਸੂਬੇ ਦੀ ਸਰਕਾਰ ਧਾਰਮਿਕ ਚਿੰਨ੍ਹਾਂ ‘ਤੇ ਪਾਬੰਦੀ ਲਾਉਣ ਦਾ ਬਿੱਲ ਲਿਆਉਣ ‘ਤੇ ਵਿਚਾਰ ਕਰ ਰਹੀ ਹੈ ਜਿਸ ਰਾਹੀਂ ਸਾਰੇ ਧਾਰਮਿਕ ਮੁਲਾਜ਼ਮਾਂ, ਸਿਹਤ ਵਰਕਰਾਂ, ਸਕੂਲ ਅਧਿਆਪਕਾਂ ਤੇ ਪਬਲਿਕ ਡੇਅ ਕੇਅਰ ਵਰਕਰਾਂ ਲਈ ਇਹ ਲਾਜ਼ਮੀ ਹੋਵੇਗਾ ਕਿ ਉਹ ਆਪਣੇ ਕੰਮ ‘ਤੇ ਆਉਣ ਤੋਂ ਪਹਿਲਾਂ ਆਪਣੇ ਧਾਰਮਿਕ ਚਿੰਨ੍ਹ ਘਰ ਛੱਡ ਕੇ ਆਉਣ। ਉਹਨਾਂ ਕਿਹਾ ਕਿ ਭਾਰਤ ਤੋਂ ਲੱਖਾਂ ਲੋਕ ਖਾਸ ਤੌਰ ‘ਤੇ ਪੰਜਾਬ ਤੋਂ ਸਿੱਖ ਤੇ ਮੁਸਲਿਮ ਭਾਈਚਾਰਾ ਲੱਖਾਂ ਦੀ ਗਿਣਤੀ ਵਿਚ ਇਸ ਸੂਬੇ ਵਿਚ ਰਹਿੰਦਾ ਹੈ। ਉਹਨਾਂ ਕਿਹਾ ਕਿ ਸਿਟੀਜਨ ਚਾਰਟਰ ਦੀ ਤਜਵੀਜ਼ ਮੁਤਾਬਕ ਸਿੱਖਾਂ, ਮੁਸਲਮਾਨਾਂ ਤੇ ਯਹੂਦੀਆਂ ਨੂੰ ਆਪਣੇ ਕੰਮ ਵਾਲੇ ਸਥਾਨ ‘ਤੇ ਪਗੜੀ, ਬੁਰਕੇ, ਕ੍ਰਿਪਾਨ ਤੇ ਹਰ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਪਾਬੰਦੀ ਹੋਵੇਗੀ।

ਡਾ. ਚੀਮਾ ਨੇ ਹੋਰ ਕਿਹਾ ਕਿ ਕਿਊਬੈਕ ਸਰਕਾਰ ਦਾ ਫੈਸਲਾ ਅਸਲ ਵਿਚ ਸਿਆਸੀ ਹੈ ਜਿਸਦਾ ਉਦੇਸ਼ ਧਰਮ ਨਿਰਪੱਖਤਾ ਦੇ ਨਾਂ ‘ਤੇ ਕਿਉਬੈਕ ਦੇ ਮੂਲ ਨਿਵਾਸੀਆਂ ਦੀਆਂ ਵੋਟਾਂ ਪੱਕੀਆਂ ਕਰਨਾ ਹੈ। ਉਹਨਾਂ ਕਿਹਾ ਕਿ ਭਾਵੇਂ ਕੈਨੇਡਾ ਦੀ ਫੈਡਰਲ ਸਰਕਾਰ ਸਮੇਤ ਸਾਰੇ ਸੂਬਿਆਂ ਦੇ ਲੋਕ ਇਸ ਤਜਵੀਜ਼ ਦਾ ਵਿਰੋਧ ਕਰ ਰਹੇ ਹਨ ਪਰ ਫਿਰ ਵੀ ਕਿਉਬੈਕ ਸੂਬੇ ਵਿਚ ਰਹਿੰਦੇ ਘੱਟ ਗਿਣਤੀ ਲੋਕਾਂ ‘ਤੇ ਇਹ ਤਲਵਾਰ ਲਟਕ ਰਹੀ ਹੈ।
ਇਸ ਮਤੇ ਦਾ ਜਵਾਬ ਦਿੰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਨੇ ਸਦਨ ਨੂੰ ਭਰੋਸਾ ਦੁਆਇਆ ਕਿ ਸੂਬਾ ਸਰਕਾਰ ਇਹ ਮਾਮਲਾ ਕੇਂਦਰ ਸਰਕਾਰ ਕੋਲ ਗੰਭੀਰਤਾ ਨਾਲ ਚੁੱਕੇਗੀ ਅਤੇ ਉਸਨੂੰ ਮਾਮਲਾ ਕੈਨੇਡਾ ਸਰਕਾਰ ਨਾਲ ਵਿਚਾਰਨ ਲਈ ਅਪੀਲ ਕਰੇਗੀ। ਇਸ ਦੌਰਾਨ ਵਿਰੋਧੀ ਧਿਰ ਕਾਂਗਰਸ ਵਿਧਾਨ ਸਭਾ ਚੋ ਗੈਰਹਾਜਰ ਰਹੀ.

Facebook Comment
Project by : XtremeStudioz