Close
Menu

ਕਿਊਬੈਕ ‘ਚ ਸਿੱਖੀ ਕਕਾਰਾਂ ਵਾਲੇ ਹੋਣਗੇ ਨੌਕਰੀ ਤੋਂ ਬਾਹਰ

-- 11 September,2013

ਵੈਨਕੂਵਰ, 11 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਕੈਨੇਡਾ ਦੇ ਸੂਬੇ ਕਿਊਬੈਕ ‘ਚ ਪਾਰਟੀ ਕਿਊਬੇਕਵਾ ਦੀ ਘੱਟ ਗਿਣਤੀ ਸਰਕਾਰ ਨੇ ਪਾਰਲੀਮੈਂਟ ਵਿੱਚ ‘ਵੈਲਿਊਜ਼ ਆਫ ਚਾਰਟ’ ਜਾਰੀ ਕੀਤਾ ਹੈ, ਜਿਸ ਅਨੁਸਾਰ ਸੂਬੇ ‘ਚ ਸਰਕਾਰੀ ਹਸਪਤਾਲਾਂ, ਸਕੂਲਾਂ, ਅਦਾਲਤਾਂ ‘ਚ ਕੰਮ ਕਰਦੇ ਜੱਜਾਂ, ਵਕੀਲਾਂ ਅਤੇ ਪੁਲਸ ਅਫਸਰਾਂ ਤੋਂ ਇਲਾਵਾ ਸਰਕਾਰੀ ਡਿਊਟੀ ਨਿਭਾ ਰਹੇ ਕਰਮਚਾਰੀਆਂ ‘ਤੇ ਜ਼ਾਹਰਾ ਤੌਰ ‘ਤੇ ਦਿਖਾਈ ਦੇਣ ਵਾਲੇ ਧਾਰਮਿਕ ਚਿੰਨ੍ਹਾਂ ਪੱਗੜੀ, ਸਿਰ ‘ਤੇ ਦੁਪੱਟਾ (ਹਿਜਾਬ), ਕਿੱਪਾ (ਧਾਰਮਿਕ ਟੋਪੀ) ਅਤੇ ਗਲੇ ਵਿੱਚ ਲਟਕਦੇ ਵੱਡੇ ਕਰਾਸ ਪਹਿਨਣ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ । ‘ਧਰਮ ਨਿਰਪੱਖਤਾ’ ਦੇ ਨਾਂ ‘ਤੇ ਲਿਆਂਦੇ ਗਏ ਇਸ ‘ਵੈਲਿਊਜ਼ ਆਫ ਚਾਰਟਰ’ ਦੀ ਕੈਨੇਡਾ ਭਰ ਵਿੱਚ ਹਰ ਪਾਸਿਓਂ ਨਿਖੇਧੀ ਹੋ ਰਹੀ ਹੈ । ਕੈਨੇਡਾ ਵਿੱਚ ਵਿਰੋਧੀ ਧਿਰ ਦੇ ਆਗੂ ਥਾਮਸ ਮੁਲਕੇਅਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਅਜਿਹੇ ਚਾਰਟਰ ਦਾ ਸਖਤ ਵਿਰੋਧ ਕਰਦੀ ਹੈ । ਸਰੀ-ਨਾਰਥ ਤੋਂ ਐਨ. ਡੀ. ਪੀ. ਦੇ ਮੈਂਬਰ ਪਾਰਲੀਮੈਂਟ ਜਸਬੀਰ ਸੰਧੂ ਨੇ ਕਿਹਾ ਹੈ ਕਿ ਉਹ ਇਸ ਮੌਕੇ ਭਾਈਚਾਰੇ ਦੇ ਨਾਲ ਖੜ੍ਹੇ ਹਨ । ਉਨ੍ਹਾਂ ਨੇ ਕਿਹਾ ਕਿ ਕਿ ਮੇਰੇ ਹੁੰਦਿਆਂ ਕੈਨੇਡਾ ਵਿੱਚ ਅਜਿਹਾ ਕਦੀ ਨਹੀਂ ਹੋ ਸਕਦਾ ।

Facebook Comment
Project by : XtremeStudioz